Sat, Apr 27, 2024
Whatsapp

ਕੈਨੇਡਾ ਦੇ ਨਿਆਗਰਾ ਫਾਲਜ਼ 'ਚ ਡਿੱਗੀ ਪੰਜਾਬਣ ਮੁੱਟਿਆਰ, ਮਾਰੇ ਜਾਣ ਦਾ ਖ਼ਦਸ਼ਾ, ਨਹੀਂ ਮਿਲੀ ਦੇਹ

Written by  Jasmeet Singh -- June 02nd 2023 09:55 PM -- Updated: June 02nd 2023 09:58 PM
ਕੈਨੇਡਾ ਦੇ ਨਿਆਗਰਾ ਫਾਲਜ਼ 'ਚ ਡਿੱਗੀ ਪੰਜਾਬਣ ਮੁੱਟਿਆਰ, ਮਾਰੇ ਜਾਣ ਦਾ ਖ਼ਦਸ਼ਾ, ਨਹੀਂ ਮਿਲੀ ਦੇਹ

ਕੈਨੇਡਾ ਦੇ ਨਿਆਗਰਾ ਫਾਲਜ਼ 'ਚ ਡਿੱਗੀ ਪੰਜਾਬਣ ਮੁੱਟਿਆਰ, ਮਾਰੇ ਜਾਣ ਦਾ ਖ਼ਦਸ਼ਾ, ਨਹੀਂ ਮਿਲੀ ਦੇਹ

ਚੰਡੀਗੜ੍ਹ: ਪੰਜਾਬ ਦੇ ਲੋਹੀਆਂ ਨੇੜਲੇ ਪਿੰਡ ਫੂਲ ਘੁੱਦੂਵਾਲ ਦੀ ਰਹਿਣ ਵਾਲੀ ਇੱਕ ਕੁੜੀ ਦੀ ਕੈਨੇਡਾ ਦੇ ਨਿਆਗਰਾ ਫਾਲਜ਼ ਵਿੱਚ ਡਿੱਗਣ ਕਾਰਨ ਮੌਤ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। 21 ਸਾਲਾ ਪੂਨਮਦੀਪ ਕੌਰ ਉੱਥੇ ਆਪਣੀ ਪੜ੍ਹਾਈ ਲਈ ਗਈ ਸੀ ਤੇ ਪਿਛਲੇ ਡੇਢ ਸਾਲ ਤੋਂ ਕੈਨੇਡਾ ਹੀ ਰਹਿ ਰਹੀ ਸੀ |

ਹਾਸਿਲ ਜਾਣਕਾਰੀ ਮੁਤਾਬਕ ਕੱਲ੍ਹ ਉਹ ਆਪਣੇ ਦੋਸਤਾਂ ਨਾਲ ਨਿਆਗਰਾ ਫਾਲਸ ਦੇਖਣ ਗਈ ਸੀ ਅਤੇ ਅਚਾਨਕ ਡੂੰਘੇ ਪਾਣੀ 'ਚ ਜਾ ਡਿੱਗੀ। ਦੱਸਿਆ ਜਾ ਰਿਹਾ ਕਿ ਕੁੜੀ ਦੇ ਪਿਤਾ ਵੀ ਜੀਵਿਕਾ ਕਮਾਉਣ ਲਈ ਮਨੀਲਾ ਗਏ ਹੋਇ ਹਨ। ਪਰਿਵਾਰ ਮੁਤਾਬਕ ਅਜੇ ਤੱਕ ਲੜਕੀ ਦੀ ਲਾਸ਼ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਪਾਈ ਹੈ।


ਪੂਨਮਦੀਪ ਦੇ ਦੋਸਤਾਂ ਨੇ ਪਰਿਵਾਰ ਨੂੰ ਸੂਚਿਤ ਕੀਤਾ ਕਿ ਉਹ ਨਿਆਗਰਾ ਫਾਲਸ ਦੇਖਣ ਗਏ ਸਨ। ਜਦੋਂ ਅਚਾਨਕ ਪੂਨਮਦੀਪ ਤਿਲਕ ਕੇ ਡੂੰਘੇ ਪਾਣੀ 'ਚ ਜਾ ਡਿੱਗੀ। ਪੂਨਮਦੀਪ ਦੇ ਪਰਿਵਾਰ ਵਾਲਿਆਂ ਨੂੰ ਕੈਨੇਡਾ ਸਥਿਤ ਭਾਰਤੀ ਸਫ਼ਾਰਤਖਾਨੇ ਰਾਹੀਂ ਸੂਚਨਾ ਦੇ ਦਿੱਤੀ ਗਈ ਹੈ। ਪੂਨਮ ਦਾ ਪਰਿਵਾਰ ਹੁਣ ਕੈਨੇਡਾ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਸੰਪਰਕ ਕਰਕੇ ਸਾਰੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਨਿਆਗਰਾ ਫਾਲਸ ਸੈਲਾਨੀਆਂ ਲਈ ਹਮੇਸ਼ਾਂ ਤੋਂ ਹੀ ਖਿੱਚ ਦਾ ਕੇਂਦਰ ਰਿਹਾ ਹੈ ਅਤੇ ਕਿਸੀ ਸੈਲਾਨੀ ਦੀ ਇੱਥੇ ਡੁੱਬ ਕੇ ਲਾਪਤਾ ਹੋਣ ਜਾਂ ਮਰਨ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਲੋਕਾਂ ਦੀ ਇੱਥੇ ਡੁੱਬਣ ਨਾਲ ਮੌਤ ਹੋ ਚੁੱਕੀ ਹੈ।

ਹੋਰ ਖ਼ਬਰਾਂ ਪੜ੍ਹੋ

- PTC NEWS

Top News view more...

Latest News view more...