Mon, Dec 15, 2025
Whatsapp

Singer Jasbir Jassi: ਪੰਜਾਬੀ ਗਾਇਕ ਜਸਬੀਰ ਜੱਸੀ ਦਾ ਟਵਿੱਟਰ ਤੋਂ ਭਾਰਤ 'ਚ ਹਟਾਇਆ ਟਵੀਟ

ਪੰਜਾਬੀ ਗਾਇਕ ਬੱਬੂ ਮਾਨ ਤੋਂ ਬਾਅਦ ਹੁਣ ਭਾਰਤ 'ਚ ਪੰਜਾਬੀ ਲ਼ਗਾਇਕ ਜਸਬੀਰ ਜੱਸੀ ਦਾ ਟਵਿੱਟਰ ਅਕਾਊਂਟ ਤੋਂ ਟਵੀਟ ਹਟਾ ਦਿੱਤਾ ਗਿਆ ਹੈ।

Reported by:  PTC News Desk  Edited by:  Ramandeep Kaur -- March 30th 2023 01:01 PM -- Updated: March 30th 2023 01:28 PM
Singer Jasbir Jassi: ਪੰਜਾਬੀ ਗਾਇਕ ਜਸਬੀਰ ਜੱਸੀ ਦਾ ਟਵਿੱਟਰ ਤੋਂ ਭਾਰਤ 'ਚ ਹਟਾਇਆ ਟਵੀਟ

Singer Jasbir Jassi: ਪੰਜਾਬੀ ਗਾਇਕ ਜਸਬੀਰ ਜੱਸੀ ਦਾ ਟਵਿੱਟਰ ਤੋਂ ਭਾਰਤ 'ਚ ਹਟਾਇਆ ਟਵੀਟ

Singer Jasbir Jassi: ਪੰਜਾਬੀ ਗਾਇਕ ਬੱਬੂ ਮਾਨ ਤੋਂ ਬਾਅਦ ਹੁਣ ਭਾਰਤ 'ਚ ਪੰਜਾਬੀ ਲ਼ਗਾਇਕ ਜਸਬੀਰ ਜੱਸੀ ਦਾ ਟਵਿੱਟਰ ਅਕਾਊਂਟ ਤੋਂ ਟਵੀਟ ਹਟਾ ਦਿੱਤਾ ਗਿਆ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਗਾਇਕ ਜਸਬੀਰ ਜੱਸੀ ਨੇ ਪੰਜਾਬ ਦੀ ਖੁਸ਼ਹਾਲੀ ਨੂੰ ਲੈ ਕੇ ਇੱਕ ਟਵੀਟ ਕੀਤਾ ਸੀ। ਜਿਸ ਨੂੰ ਭਾਰਤ 'ਚ ਬੈਨ ਕੀਤਾ ਗਿਆ ਹੈ।

(ਜਸਬੀਰ ਜੱਸੀ ਦਾ ਟਵੀਟ ਟ੍ਰਾਂਸਲੇਟ)


ਜੱਸੀ ਨੇ ਆਪਣੇ ਟਵੀਟ 'ਚ ਲਿਖਿਆ ਕਿ ਪੰਜਾਬ ਦੇ ਕਾਲੇ ਦੌਰ ਦੀ ਦੁਆ ਨਾ ਕਰੋ ਮੀਡੀਆ ਪੰਜਾਬ ਨੂੰ ਉਜਾੜ ਕੇ ਵਸਣ ਅਤੇ ਡਿੱਗ ਕੇ ਖੜ੍ਹੇ ਹੋਣ ਦੀ ਤਾਕਤ ਗੂਰੂ ਤੇਗ ਬਹਾਦੁਰ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਹੈ, ਤੁਸੀਂ ਆਪਣੀ ਹਿਫਾਜ਼ਤ ਕਰੋ ਬਸ, ਕੇਪੀਐਸ ਬੁੱਚੜ ਨੇ ਪੰਜਾਬ ਦੀ ਜਵਾਨੀ ਦਾ ਇਕ ਯੁੱਗ ਖ਼ਤਮ ਕੀਤਾ ਹੈ, ਪੰਜਾਬ ਦੇ ਲਈ ਦੁਆ ਮੰਗੋ।

ਦੱਸ ਦਈਏ ਕਿ ਬੱਬੂ ਮਾਨ ਦਾ ਬੀਤੇ ਦਿਨ ਜਨਮਦਿਨ ਵਾਲੇ ਪੰਜਾਬੀ ਗਾਇਕ ਬੱਬੂ ਮਾਨ ਦਾ ਵੀ ਟਵਿਟਰ ਅਕਾਊਂਟ ਬੈਨ ਕਰ ਦਿੱਤਾ ਸੀ। ਜਦੋਂ ਪੰਜਾਬੀ ਗਾਇਕ ਨੂੰ ਉਸਦੇ ਜਨਮਦਿਨ 'ਤੇ ਪ੍ਰਸ਼ੰਸਕਾਂ ਵੱਲੋਂ ਸ਼ੁਭਕਾਮਨਾਵਾਂ ਦੇਣੀਆਂ ਸ਼ੁਰੂ ਕੀਤੀਆਂ ਤਾਂ, ਉਸਦੇ ਟਵਿੱਟਰ ਪ੍ਰੋਫਾਈਲ ਨੇ ਦਿਖਾਇਆ ਕਿ ਖਾਤੇ ਨੂੰ ਰੋਕ ਦਿੱਤਾ ਗਿਆ ਹੈ। ਭਾਵੇਂ ਅਜੇ ਤੱਕ ਇਸ ਗੱਲ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਕਿ ਉਸ ਦਾ ਖਾਤਾ ਕਿਉਂ ਸਸਪੈਂਡ ਕੀਤਾ ਗਿਆ ਹੈ।



ਇਹ ਵੀ ਪੜ੍ਹੋ: Babbu Maan Twitter Ban: ਪੰਜਾਬੀ ਗਾਇਕ ਬੱਬੂ ਮਾਨ ਦਾ ਟਵਿੱਟਰ ਅਕਾਊਂਟ ਭਾਰਤ ’ਚ ਬੈਨ

- PTC NEWS

Top News view more...

Latest News view more...

PTC NETWORK
PTC NETWORK