Khan Saab Emotional Massage to People : ਕਬਰ 'ਚ ਖੜ੍ਹ ਕੇ ਖਾਨ ਸਾਬ੍ਹ ਹੋਏ ਭਾਵੁਕ, ਬੋਲੇ - ਕਦੇ ਵੀ ਮਾਂ-ਪਿਓ ਨੂੰ ਬਿਰਧ ਆਸ਼ਰਮ ਨਾ ਭੇਜੋ...
Khan Saab Father Death : ਪੰਜਾਬੀ ਗਾਇਕ ਖਾਨ ਸਾਬ੍ਹ ਦੇ ਪਿਤਾ ਦੀ ਅੱਜ ਆਖਰੀ ਨਮਾਜ਼ ਪੜ੍ਹੀ ਗਈ ਅਤੇ ਅਲਵਿਦਾ ਕਿਹਾ ਗਿਆ। ਮੁਸਲਿਮ ਰੀਤੀ ਰਿਵਾਜਾਂ ਅਨੁਸਾਰ ਖਾਨ ਸਾਬ੍ਹ ਦੇ ਪਿਤਾ ਨੂੰ ਭੰਡਾਲ ਦੋਨਾਂ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਵਿਦਾਇਗੀ ਦਿੱਤੀ ਗਈ। ਇਸ ਦੌਰਾਨ ਪੰਜਾਬੀ ਗਾਇਕ ਪਿਤਾ ਦੀਆਂ ਰਸਮਾਂ ਦੌਰਾਨ ਬਹੁਤ ਹੀ ਭਾਵੁਕ ਹੋ ਗਿਆ ਅਤੇ ਕਬਰ ਵਿੱਚ ਖੜੇ ਹੋਇਆਂ ਅੱਥਰੂ ਵਹਿ ਤੁਰੇ।
ਲੋਕਾਂ ਨੂੰ ਕੀਤੀ ਭਾਵੁਕ ਅਪੀਲ
ਅੰਤਿਮ ਰਸਮਾ ਕਰਦੇ ਸਮੇਂ ਖਾਨ ਸਾਬ੍ਹ ਵੱਲੋਂ ਭਾਵੁਕ ਅਪੇਲ ਆਪਣੇ ਪਿਤਾ ਦੀ ਕਬਰ ਵਿੱਚ ਖੜ ਕੇ ਸੰਦੇਸ਼ ਦਿੱਤਾ ਕਿ ਕਦੇ ਵੀ ਆਪਣੇ ਮਾਂ-ਪਿਓ ਨੂੰ ਬਿਰਧ ਆਸ਼ਰਮ ਦੇ ਵਿੱਚ ਨਾ ਭੇਜੋ। ਮੇਰੀ ਮਾਂ 19 ਦਿਨ ਪਹਿਲਾਂ ਚਲੀ ਗਈ ਤੇ 19 ਦਿਨ ਤੋਂ ਬਾਅਦ ਮੇਰੇ ਪਿਤਾ ਜੀ ਵੀ, ਇਸ ਦੁਨੀਆ ਨੂੰ ਛੱਡ ਗਏ, ਜਿਸ ਨੇ ਸਾਨੂੰ ਇਹ ਦੁਨੀਆਂ ਦਿਖਾਈ ਤੇ ਜਿਨ੍ਹਾਂ ਦੀਆਂ ਦੁਆਵਾਂ ਸਦਕਾ ਅਸੀਂ ਇਸ ਦੁਨੀਆਂ ਦੇ ਵਿੱਚ ਨਾ ਚਮਕਾਇਆ, ਕਦੇ ਵੀ ਮਾਂ-ਪਿਓ ਦਾ ਦਿਲ ਨਾ ਦੁਖਾਇਆ ਜਾਵੇ। ਸਾਨੂੰ ਪੁੱਛੋ ਜਦੋਂ ਸਾਡੇ ਮਾਤਾ-ਪਿਤਾ ਸਾਨੂੰ ਦੋ ਭਰਾਵਾਂ ਨੂੰ ਇਕੱਲਿਆਂ ਨੂੰ ਛੱਡ ਕੇ ਚਲੇ ਗਏ।
ਖਾਨ ਸਾਬ੍ਹ ਨੇ ਭਾਵੁਕ ਹੁੰਦਿਆਂ ਕਿਹਾ ਕਿ ਹਰ ਬੱਚੇ ਨੂੰ ਆਪਣੇ ਮਾਤਾ-ਪਿਤਾ ਦੇ ਚਲੇ ਜਾਣ ਦਾ ਦੁੱਖ ਹੁੰਦਾ ਹੈ। ਮੈਨੂੰ ਵੀ ਹੈ ਅਤੇ ਮੈਂ ਵੀ ਘਬਰਾ ਗਿਆ ਹਾਂ ਅਤੇ ਘਬਰਾਵਾਂ ਕਿਉਂ ਨਾ ?, ਮੇਰਾ ਰਹਿ ਕੀ ਗਿਆ ਹੈ।
ਪਿਤਾ ਨੇ ਪਹਿਲਾਂ ਹੀ ਕਹਿ ਦਿੱਤੀ ਸੀ ਇਹ ਗੱਲ
ਉਧਰ, ਖਾਨ ਸਾਬ੍ਹ ਦੇ ਇੱਕ ਰਿਸ਼ਤੇਦਾਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਗਾਇਕ ਦੇ ਪਿਤਾ ਨੂੰ ਪਹਿਲਾਂ ਹੀ ਪਤਾ ਸੀ ਕਿ ਉਹ ਜਿਸ ਦਿਨ ਵੀ ਇਸ ਦੁਨੀਆਂ ਤੋਂ ਗਏ ਤੇ ਉਸ ਦੀ ਪਤਨੀ ਭਾਵ ਕਿ ਖਾਨ ਸਾਹਿਬ ਦੀ ਮਾਤਾ ਜੀ ਦੀ ਕਬਰ ਦੇ ਬਰਾਬਰ ਦਫਨਾਉਣਾ। ਇਹ ਗੱਲਬਾਤ ਖਾਨ ਸਾਬ੍ਹ ਦੇ ਪਿਤਾ ਨੇ ਦੋ ਦਿਨ ਪਹਿਲਾਂ ਆਪਣੇ ਭਰਾ ਦੀਆਂ ਬੇਟੀਆਂ ਦੇ ਨਾਲ ਸਾਂਝੀ ਕੀਤੀ ਸੀ।
- PTC NEWS