Rajvir Jawanda Death Live Updates : ਨਹੀਂ ਰਹੇ ਪੰਜਾਬੀ ਗਾਇਕ ਰਾਜਵੀਰ ਜਵੰਦਾ, 9 ਅਕਤੂਬਰ ਨੂੰ ਜੱਦੀ ਪਿੰਡ ਹੋਵੇਗਾ ਅੰਤਿਮ ਸਸਕਾਰ
Rajvir Jawanda Death Live Updates : ਪੰਜਾਬੀ ਗਾਇਕ ਰਾਜਵੀਰ ਜਵੰਦਾ (35) ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਪੋਨਾ ਪਹੁੰਚ ਗਈ ਹੈ। ਜਵੰਦਾ ਦੀ ਮ੍ਰਿਤਕ ਦੇਹ ਜੱਦੀ ਘਰ 'ਚ ਰੱਖੀ ਗਈ ਹੈ। ਰਾਜਵੀਰ ਜਵੰਦਾ ਦਾ ਵੀਰਵਾਰ ਨੂੰ ਸਵੇਰੇ 11 ਵਜੇ ਪਿੰਡ ਪੋਨਾ 'ਚ ਅੰਤਿਮ ਸਸਕਾਰ ਕੀਤਾ ਜਾਵੇਗਾ। ਰਾਜਵੀਰ ਜਵੰਦਾ (35) ਦਾ ਅੱਜ ਸਵੇਰੇ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦੇਹਾਂਤ ਹੋਇਆ ਸੀ।
Rajvir Jawanda Death Live Updates : ਪ੍ਰਸਿੱਧ ਗਾਇਕ ਰਾਜਵੀਰ ਸਿੰਘ ਜਵੰਦਾ ਦੇ ਦਿਹਾਂਤ ਉੱਪਰ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ, ਜਿਹੜੇ ਬੀਤੇ ਦਿਨ ਹੀ ਇੱਕ ਸੜਕ ਹਾਦਸੇ ਦੌਰਾਨ ਜਖਮੀ ਹੋਣ ਤੋਂ ਬਾਅਦ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਜੇਰੇ ਇਲਾਜ ਸਨ।
ਇੱਥੇ ਜਾਰੀ ਇਕ ਬਿਆਨ ਵਿੱਚ ਪੀੜਿਤ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ, ਫਾਊਂਡੇਸ਼ਨ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ, ਚੇਅਰਮੈਨ ਗੁਰਨਾਮ ਸਿੰਘ ਧਾਲੀਵਾਲ, ਪਰਗਟ ਸਿੰਘ ਗਰੇਵਾਲ, ਪ੍ਰਿਥੀਪਾਲ ਸਿੰਘ ਬਟਾਲਾ ਚੇਅਰਮੈਂਨ ਮੇਲਾ ਕਮੇਟੀ, ਕ੍ਰਿਸ਼ਨ ਕੁਮਾਰ ਬਾਵਾ, ਜਸਬੀਰ ਸਿੰਘ ਲੁਧਿਆਣਾ, ਡਾ. ਨਿਰਮਲ ਜੌੜਾ, ਡਾ. ਗੁਰਭਜਨ ਸਿੰਘ ਗਿੱਲ, ਡਾ. ਜਗਤਾਰ ਸਿੰਘ ਧੀਮਾਨ ਆਦਿ ਨੇ ਪਰਮਾਤਮਾ ਅੱਗੇ ਵਿਛੁੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਣ ਅਤੇ ਪਰਿਵਾਰ ਨੂੰ ਇਹ ਭਾਣਾ ਸਹਿਣ ਕਰਨ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ ਹੈ।
Rajvir Jawanda Death Live Updates : ਰਾਜਵੀਰ ਜਵੰਦਾ ਦੀ ਮ੍ਰਿਤਕ ਦੇਹ ਨੂੰ ਮੋਹਾਲੀ ਦੇ ਫੇਜ਼ 6 ਸਥਿਤ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਪੋਸਟਮਾਰਟਮ ਕੀਤਾ ਗਿਆ। ਪਰਿਵਾਰ ਸ਼ਾਮ 4:45 ਵਜੇ ਦੇ ਕਰੀਬ ਰਾਜਵੀਰ ਜਵੰਦਾ ਦੀ ਮ੍ਰਿਤਕ ਦੇਹ ਲੈ ਕੇ ਲੁਧਿਆਣਾ ਲਈ ਰਵਾਨਾ ਹੋ ਗਿਆ। ਅੰਤਿਮ ਸਸਕਾਰ ਕੱਲ੍ਹ ਸਵੇਰੇ 11 ਵਜੇ ਜਗਰਾਉਂ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਪੌਣਾ ਵਿੱਚ ਕੀਤਾ ਜਾਵੇਗਾ। ਸਸਕਾਰ ਘਰ ਤੋਂ ਸਿਰਫ਼ 25-30 ਮੀਟਰ ਦੀ ਦੂਰੀ 'ਤੇ ਹੈ।
Rajvir Jawanda Death Live Updates : ਪੰਜਾਬੀ ਸਿੰਗਰ ਤੇ ਪੰਜਾਬੀ ਫਿਲਮਾਂ ਦੇ ਮਸ਼ਹੂਰ ਕਲਾਕਾਰ ਰਾਜਵੀਰ ਜਵੰਦਾ ਦਾ ਅੰਤਿਮ ਸਸਕਾਰ ਜਗਰਾਉਂ ਦੇ ਪਿੰਡ ਪੋਨਾ ਵਿਚ ਕੱਲ 12 ਵਜੇ ਦੇ ਕਰੀਬ ਕੀਤਾ ਜਾ ਰਿਹਾ। ਰਾਜਵੀਰ ਜਵੰਦਾ ਦੀ ਦੇਹ ਦਾ ਅੰਤਿਮ ਸਰਕਾਰ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਨਹੀਂ ਹੋਵੇਗਾ, ਉਹਨਾਂ ਦੇ ਘਰ ਦੇ ਪਿੱਛੇ ਬਣੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੈਦਾਨ ਦੇ ਨਾਲ ਲੱਗਦੇ ਸੈਡ ਥੱਲੇ ਉਹਨਾਂ ਦੀ ਦੇਹ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਪਿੰਡ ਵਾਸੀ ਸਰਕਾਰ ਨੂੰ ਵੀ ਅਪੀਲ ਕਰ ਰਹੇ ਨੇ ਕਿ ਜਿੱਥੇ ਉਹ ਘਰ ਦੇ ਪਿਛਲੇ ਪਾਸੇ ਅੰਤਿਮ ਸਸਕਾਰ ਕਰ ਰਹੇ ਨੇ ਉੱਥੇ ਇਕ ਯਾਦਗਾਰ ਬਣਾਈ ਜਾਵੇ।
Rajvir Jawanda Death Live Updates : ਪੰਜਾਬੀ ਗਾਇਕ ਹੰਸਰਾਜ ਹੰਸ ਨੇ ਕਿਹਾ ਕਿ ਰਾਜਵੀਰ ਲਈ ਪ੍ਰਾਰਥਨਾਵਾਂ ਅਤੇ ਇਲਾਜ ਵਿੱਚ ਕੋਈ ਕਸਰ ਨਹੀਂ ਛੱਡੀ ਗਈ। ਇਹ ਬਹੁਤ ਦੁਖਦਾਈ ਹੈ ਕਿ ਕੋਈ ਦੁਆ ਕੰਮ ਨਹੀਂ ਆਈ। ਇੱਕ ਸੁੰਦਰ ਬੱਚਾ, ਹੀਰੇ ਵਰਗੀ ਅਸਾਧਾਰਨ ਸ਼ਖਸੀਅਤ, ਚਲੀ ਗਈ ਹੈ। ਕਿਹਾ ਜਾਂਦਾ ਹੈ ਕਿ ਉਸ ਦੇ ਹੁਕਮ ਅੱਗੇ ਵੱਡੇ -ਵੱਡੇ ਹਾਰ ਜਾਂਦੇ ਨੇ। ਕਲਾ ਜਗਤ ਨੂੰ ਇੱਕ ਵੱਡਾ ਘਾਟਾ ਪਿਆ ਹੈ ਪਰ ਪਰਿਵਾਰ ਨੂੰ ਇਹ ਕਮੀ ਕਦੇ ਨਹੀਂ ਪੂਰੀ ਹੋ ਸਕਦੀ।
Rajvir Jawanda Death Live : ਪੰਜਾਬੀ ਅਦਾਕਾਰ ਬੀਨੂੰ ਢਿੱਲੋਂ ਹਸਪਤਾਲ ਪਹੁੰਚੇ

Rajvir Jawanda Death Live : Rajvir ਜਵੰਦਾ ਦੀ ਮ੍ਰਿਤਕ ਦੇਹ ਨੂੰ ਲਿਆਂਦਾ ਗਿਆ ਸਿਵਲ ਹਸਪਤਾਲ
ਪੋਸਟ ਮਾਰਟਮ ਕਰਾਉਣ ਤੋ ਬਾਅਦ ਪਰਿਵਾਰ ਨੂੰ ਸੌਪੀ ਜਾਵੇਗੀ ਮਰਤਿਕ ਦੇਹ
ਪਰਿਵਾਰਕ ਮੈਂਬਰਾਂ ਦੀ ਸਹਿਮਤੀ ਤੋਂ ਬਾਅਦ
Rajvir Jawanda Death Live : ਲੁਧਿਆਣਾ ਪ੍ਰਸ਼ਾਸਨ ਨੇ ਅੱਜ ਸਰਸ ਮੇਲੇ ਦਾ ਹੋਣ ਵਾਲਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ। ਲੁਘਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ, ''ਪ੍ਰਸਿੱਧ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਦੁਖਦਾਈ ਅਤੇ ਬੇਵਕਤੀ ਦੇਹਾਂਤ ਦੇ ਮੱਦੇਨਜ਼ਰ, ਜ਼ਿਲ੍ਹਾ ਪ੍ਰਸ਼ਾਸਨ, ਲੁਧਿਆਣਾ ਨੇ ਅੱਜ ਸ਼ਾਮ, 8 ਅਕਤੂਬਰ ਨੂੰ ਸਾਰਸ ਫੈਸਟੀਵਲ ਵਿਖੇ ਹੋਣ ਵਾਲੀ ਸਟਾਰ ਨਾਈਟ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ।''
''ਇਹ ਰੱਦ ਕਰਨਾ ਵਿਛੜੀ ਆਤਮਾ ਪ੍ਰਤੀ ਡੂੰਘੇ ਸਤਿਕਾਰ ਦਾ ਪ੍ਰਤੀਕ ਹੈ ਅਤੇ ਪੰਜਾਬੀ ਸੰਗੀਤ ਦੀ ਦੁਨੀਆ ਨੂੰ ਹੋਏ ਭਾਰੀ ਨੁਕਸਾਨ ਦਾ ਸੋਗ ਹੈ। ਅਸੀਂ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਨਾਲ ਆਪਣੀ ਡੂੰਘੀ ਸੰਵੇਦਨਾ ਸਾਂਝੀ ਕਰਦੇ ਹਾਂ। ਅਸੀਂ ਤੁਹਾਡੀ ਸਮਝ ਲਈ ਤੁਹਾਡਾ ਧੰਨਵਾਦ ਕਰਦੇ ਹਾਂ।''

Rajvir Jawanda Death Live : ਪੰਜਾਬ ਕਾਂਗਰਸ ਦੇ ਬੁਲਾਰੇ ਨਰਿੰਦਰ ਸਿੰਘ ਸੰਧੂ ਗਾਇਕ ਰਾਜਵੀਰ ਸਿੰਘ ਜਵੰਦਾ ਦੀ ਇਲਾਜ ਦੋਰਾਨ ਹੋਈ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਰਿਵਾਰ ਅਤੇ ਸੰਗੀਤ ਪ੍ਰੇਮੀਆਂ ਲਈ ਇਹ ਬਹੁਤ ਵੱਡਾ ਘਾਟਾ ਹੈ ਜੋ ਨਾ ਪੂਰਾ ਹੋਣ ਵਾਲਾ ਘਾਟਾ ਹੈ ਜੋ ਕਦੇ ਪੂਰਾ ਨਹੀਂ ਹੋ ਸਕਦਾ ਹੈ।
— Ravneet Singh Bittu (@RavneetBittu) October 8, 2025
Deeply saddened by the untimely demise of popular Punjabi singer Rajveer Jawandha.
A talented voice that touched countless hearts has fallen silent too soon.
His songs will continue to echo in the hearts of his fans and keep his memory alive.
May his soul rest in peace. ????
— Bhagwant Mann (@BhagwantMann) October 8, 2025
ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਤੋਂ ਬਾਅਦ ਇਲਾਜ ਦੌਰਾਨ ਹੋਈ ਮੌਤ ਦੀ ਖ਼ਬਰ ਸੁਣਕੇ ਬਹੁਤ ਦੁੱਖ ਹੋਇਆ। ਪੰਜਾਬੀ ਸੰਗੀਤ ਜਗਤ ਦਾ ਸਿਤਾਰਾ ਹਮੇਸ਼ਾ ਲਈ ਅਲੋਪ ਹੋ ਗਿਆ।
ਛੋਟੀ ਉਮਰ 'ਚ ਆਪਣੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਰਾਜਵੀਰ ਜਵੰਦਾ ਦੀ ਆਵਾਜ਼ ਸਦਾ… pic.twitter.com/y3X9kRI8Fx
Rajvir Jawanda Death Live : ਕੱਲ ਹੋਵੇਗਾ ਅੰਤਿਮ ਸੰਸਕਾਰ ਰਾਜਵੀਰ ਜਵੰਦਾ ਦਾ ਲੁਧਿਆਣਾ ਦੇ ਜਗਰਾਉਂ ਦੇ ਪਿੰਡ ਪੌਣਾ ਵਿੱਚ
Rajvir Jawanda Death Live : ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਰਾਜਵੀਰ ਜਵੰਦਾ ਦੀ ਮੌਤ ਉੱਤੇ ਦੁੱਖ ਜਤਾਇਆ ਗਿਆ ਹੈ। ਉਹਨਾਂ ਨੇ ਆਖਿਆ ਹੈ ਕਿ ਇੱਕ ਹੋਣਹਾਰ ਨੌਜਵਾਨ ਦੇ ਇਸ ਸੰਸਾਰ ਤੋਂ ਜਾਣ ਤੇ ਬਹੁਤ ਦੁੱਖ ਹੈ ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਹੌਸਲਾ ਬਖਸ਼ੇ।
Rajvir Jawanda Death Live : ਫੋਰਟਿਸ ਹਸਪਤਾਲ ਨੇ ਰਾਜਵੀਰ ਜਵੰਦਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ, ਜਿਸ ਵਿੱਚ ਲਿਖਿਆ ਹੈ, ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ 8 ਅਕਤੂਬਰ, 2025 ਨੂੰ ਸਵੇਰੇ 10:55 ਵਜੇ ਫੋਰਟਿਸ ਹਸਪਤਾਲ, ਮੋਹਾਲੀ ਵਿਖੇ ਦੇਹਾਂਤ ਹੋ ਗਿਆ। ਉਨ੍ਹਾਂ ਨੂੰ 27 ਸਤੰਬਰ, 2025 ਨੂੰ ਇੱਕ ਸੜਕ ਹਾਦਸੇ ਤੋਂ ਬਾਅਦ ਬਹੁਤ ਹੀ ਗੰਭੀਰ ਹਾਲਤ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਸ ਵਿੱਚ ਰੀੜ੍ਹ ਦੀ ਹੱਡੀ ਦੀਆਂ ਗੰਭੀਰ ਸੱਟਾਂ ਅਤੇ ਦਿਮਾਗ ਨੂੰ ਨੁਕਸਾਨ ਪਹੁੰਚਿਆ ਸੀ।
ਵਿਆਪਕ ਡਾਕਟਰੀ ਸਹਾਇਤਾ ਅਤੇ ਕ੍ਰਿਟੀਕਲ ਕੇਅਰ ਅਤੇ ਨਿਊਰੋਸਰਜਰੀ ਟੀਮਾਂ ਦੁਆਰਾ ਨਿਰੰਤਰ ਨਿਗਰਾਨੀ ਦੇ ਬਾਵਜੂਦ, ਅੱਜ ਸਵੇਰੇ ਉਹ ਮਲਟੀਪਲ ਆਰਗਨ ਫੇਲ੍ਹ ਹੋਣ ਕਾਰਨ ਦਮ ਤੋੜ ਗਏ।
ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਸਾਡੀ ਡੂੰਘੀ ਸੰਵੇਦਨਾ।
Rajvir Jawanda Death Live : ਗਾਇਕ ਹਰਫ ਚੀਮਾ, ਰੁਪਿੰਦਰ ਹਾਂਡਾ, ਅਦਾਕਾਰਾ ਮਾਹੀ ਸ਼ਰਮਾ, ਗਾਇਕ ਸੱਜਣਦੀਪ ਸਿੰਘ, ਮੋਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਪਹੁੰਚ ਗਏ ਹਨ।
Rajvir Jawanda Death Live : ਗਾਇਕ ਰੇਸ਼ਮ ਸਿੰਘ ਹਸਪਤਾਲ ਪਹੁੰਚ ਗਏ ਹਨ। ਜਾਣਕਾਰੀ ਅਨੁਸਾਰ 10:25 'ਤੇ ਰਾਜਵੀਰ ਜਵੰਦਾ ਨੇ ਆਖਰੀ ਸਾਹ ਲਏ।
Rajvir Jawanda Death Live : ਰਾਜਵੀਰ ਜਵੰਦਾ ਦੇ ਦਿਹਾਂਤ ਬਾਰੇ ਪਤਾ ਲੱਗਣ 'ਤੇ ਪੰਜਾਬੀ ਗਾਇਕ ਤੇ ਹੋਰ ਸ਼ਖਸੀਅਤਾਂ ਤੇ ਪ੍ਰਸ਼ੰਸਕ ਮੁਹਾਲੀ ਪਹੁੰਚਣੇ ਸ਼ੁਰੂ ਹੋ ਗਏ ਹਨ। ਕਈ ਪੰਜਾਬੀ ਗਾਇਕ ਹਸਪਤਾਲ ਦੇ ਅੰਦਰ ਮੌਜੂਦ ਹਨ, ਇਨ੍ਹਾਂ ਵਿੱਚ ਐਮੀ ਵਿਰਕ ਤੇ ਕੰਵਰ ਗਰੇਵਾਲ ਵੀ ਮੌਜੂਦ ਹਨ। ਗਾਇਕ ਜੱਸੀ ਵੀ ਮੌਕੇ 'ਤੇ ਪਹੁੰਚ ਗਏ ਹਨ। ਹਸਪਤਾਲ ਦੇ ਬਾਹਰ ਲੋਕਾਂ ਦੀ ਭਾਰੀ ਭੀੜ ਹੈ।
Rajvir Jawanda Death Live : ਵਿਧਾਇਕ ਪ੍ਰਗਟ ਸਿੰਘ ਨੇ ਦੁੱਖ ਪ੍ਰਗਟ ਕੀਤਾ ਹੈ, ਲਿਖਿਆ
''ਰਾਜਵੀਰ ਜਵੰਦਾ ਜੀ ਦੇ ਬੇਵਕਤੀ ਦੇਹਾਂਤ 'ਤੇ ਬਹੁਤ ਦੁੱਖ ਹੋਇਆ। ਉਨ੍ਹਾਂ ਦੀ ਸਿਹਤਯਾਬੀ ਲਈ ਸਾਰੀਆਂ ਪ੍ਰਾਰਥਨਾਵਾਂ ਦੇ ਬਾਵਜੂਦ, ਕਿਸਮਤ ਦੇ ਹੋਰ ਹੀ ਇਰਾਦੇ ਸਨ - ਉਹ ਸਾਨੂੰ ਬਹੁਤ ਜਲਦੀ ਛੱਡ ਗਏ। ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਨਾਲ ਮੇਰੀਆਂ ਦਿਲੀ ਸੰਵੇਦਨਾਵਾਂ।
ਵਾਹਿਗੁਰੂ ਉਨ੍ਹਾਂ ਦੀ ਆਤਮਾ ਨੂੰ ਸਦੀਵੀ ਸ਼ਾਂਤੀ ਅਤੇ ਉਨ੍ਹਾਂ ਦੇ ਅਜ਼ੀਜ਼ਾਂ ਨੂੰ ਇਸ ਨੁਕਸਾਨ ਨੂੰ ਸਹਿਣ ਦੀ ਤਾਕਤ ਦੇਣ।''
Deeply saddened by the untimely demise of Rajvir Jawanda Ji.
— Pargat Singh (@PargatSOfficial) October 8, 2025
Despite all prayers for his recovery, destiny had other plans — he left us far too soon. My heartfelt condolences to his family, friends, and admirers in this difficult time.
May Waheguru grant eternal peace to his… pic.twitter.com/FXAtebZ8U5


Rajvir Jawanda Death Live : ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। 11 ਦਿਨਾਂ ਬਾਅਦ ਆਖਿਰ ਪੰਜਾਬੀ ਗਾਇਕ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੇ ਚਲੇ ਜਾਣ 'ਤੇ ਪੰਜਾਬ ਦੀਆਂ ਸਮੂਹ ਰਾਜਨੀਤਕ, ਸਮਾਜਿਕ ਤੇ ਸੰਗੀਤ ਜਗਤ ਦੀਆਂ ਸ਼ਖਸੀਅਤਾਂ ਦੁੱਖ ਪ੍ਰਗਟ ਕਰ ਰਹੀਆਂ ਹਨ। ਅਦਾਕਾਰ ਗੁਰਪ੍ਰੀਤ ਘੁੱਗੀ, ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਜਸਬੀਰ ਜੱਸੀ ਨੇ ਉਨ੍ਹਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Rajvir Jawanda Death Live Updates : ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ 11 ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਨ ਤੋਂ ਬਾਅਦ ਦੇਹਾਂਤ ਹੋ ਗਿਆ ਹੈ। 35 ਸਾਲਾ ਪੰਜਾਬੀ ਗਾਇਕ ਨੂੰ ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਇੱਕ ਮੋਟਰਸਾਈਕਲ ਹਾਦਸੇ ਵਿੱਚ ਸਿਰ ਅਤੇ ਰੀੜ੍ਹ ਦੀ ਹੱਡੀ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ।
ਫੋਰਟਿਸ ਹਸਪਤਾਲ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਸ਼ਿਮਲਾ ਜਾਂਦੇ ਸਮੇਂ ਬੱਦੀ ਖੇਤਰ ਵਿੱਚ ਆਪਣੇ ਮੋਟਰਸਾਈਕਲ ਤੋਂ ਕੰਟਰੋਲ ਗੁਆਉਣ ਤੋਂ ਬਾਅਦ ਜਵੰਦਾ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ "ਬਹੁਤ ਹੀ ਨਾਜ਼ੁਕ" ਹਾਲਤ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸਦੀਆਂ ਸੱਟਾਂ ਦੀ ਗੰਭੀਰਤਾ ਦੇ ਕਾਰਨ ਉਸਨੂੰ ਤੁਰੰਤ ਵੈਂਟੀਲੇਟਰ ਸਹਾਇਤਾ 'ਤੇ ਰੱਖਿਆ ਗਿਆ ਸੀ।
ਡਾਕਟਰਾਂ ਨੇ ਪਹਿਲਾਂ ਉਸਦੀ ਹਾਲਤ ਨੂੰ ਨਾਜ਼ੁਕ ਅਤੇ ਵੱਡੇ ਪੱਧਰ 'ਤੇ ਬਦਲਿਆ ਨਹੀਂ ਦੱਸਿਆ ਸੀ। ਦਿਮਾਗ ਦੇ ਐਮਆਰਆਈ ਵਿੱਚ ਹਾਈਪੋਕਸਿਕ ਨੁਕਸਾਨ ਦਿਖਾਇਆ ਗਿਆ ਸੀ, ਜਿਸਦਾ ਕਾਰਨ ਉਨ੍ਹਾਂ ਨੇ ਸ਼ੁਰੂਆਤੀ ਇਲਾਜ ਕੇਂਦਰ ਵਿੱਚ ਦਿੱਤੇ ਗਏ ਸੀਪੀਆਰ ਨੂੰ ਦੱਸਿਆ। ਵਾਧੂ ਸਕੈਨਾਂ ਵਿੱਚ ਸਰਵਾਈਕਲ ਅਤੇ ਡੋਰਸਲ ਰੀੜ੍ਹ ਦੀ ਹੱਡੀ ਦੋਵਾਂ ਵਿੱਚ ਵਿਆਪਕ ਸੱਟਾਂ ਦਾ ਖੁਲਾਸਾ ਹੋਇਆ, ਜਿਸ ਨਾਲ ਉਸਨੂੰ ਚਾਰੇ ਅੰਗਾਂ ਵਿੱਚ ਡੂੰਘੀ ਕਮਜ਼ੋਰੀ ਹੋ ਗਈ।
ਡਾਕਟਰੀ ਦੇਖਭਾਲ ਅਤੇ ਲੰਬੇ ਸਮੇਂ ਤੱਕ ਵੈਂਟੀਲੇਟਰ ਸਹਾਇਤਾ ਦੇ ਬਾਵਜੂਦ, ਜਵੰਦਾ ਦੀ ਨਿਊਰੋਲੋਜੀਕਲ ਸਥਿਤੀ ਘੱਟ ਦਿਮਾਗੀ ਗਤੀਵਿਧੀ ਦੇ ਨਾਲ ਗੰਭੀਰ ਰੂਪ ਵਿੱਚ ਸਮਝੌਤਾ ਕੀਤੀ ਗਈ। ਹਸਪਤਾਲ ਨੇ ਉਸਦੀ ਪੂਰਵ-ਅਨੁਮਾਨ ਨੂੰ "ਸੁਰੱਖਿਅਤ" ਦੱਸਿਆ ਸੀ।
ਜਵੰਦਾ, ਜੋ ਆਪਣੇ ਮਸ਼ਹੂਰ ਪੰਜਾਬੀ ਟਰੈਕਾਂ ਲਈ ਜਾਣਿਆ ਜਾਂਦਾ ਹੈ, ਇਸ ਵੱਡੇ ਸਦਮੇ ਤੋਂ ਉਭਰ ਨਾ ਸਕਿਆ ਅਤੇ ਮੰਗਲਵਾਰ ਦੇਰ ਰਾਤ ਉਸਦੀ ਮੌਤ ਹੋ ਗਈ, ਜਿਸ ਨਾਲ ਪੰਜਾਬੀ ਸੰਗੀਤ ਭਾਈਚਾਰੇ ਅਤੇ ਉਸਦੇ ਪ੍ਰਸ਼ੰਸਕ ਸਦਮੇ ਵਿੱਚ ਰਹਿ ਗਏ।
- PTC NEWS