Punjabi Singer Shankar Sahney: ਇਸ ਪੰਜਾਬੀ ਗਾਇਕ ਨੇ ਰੱਦ ਕੀਤਾ ਕੈਨੇਡਾ ਦਾ ਟੂਰ
Punjabi Singer Shankar Sahney: ਭਾਰਤ ਅਤੇ ਕੈਨੇਡਾ ਦੇ ਵਿਚਕਾਰ ਲਗਾਤਾਰ ਤਣਾਅ ਵਧਿਆ ਹੋਇਆ ਹੈ। ਇਨ੍ਹਾਂ ਵਿਗੜਦੇ ਹੋਏ ਹਲਾਤਾਂ ਦੇ ਵਿਚਾਲੇ ਪੰਜਾਬੀ ਸਿੰਗਰ ਸ਼ੰਕਰ ਸਾਹਨੀ ਨੇ ਆਪਣਾ ਕੈਨੇਡਾ ਟੂਰ ਰੱਦ ਕਰ ਦਿੱਤਾ ਹੈ।
ਦੱਸ ਦਈਏ ਕਿ ਪਿਛਲੇ ਮਹੀਨੇ ਸ਼ੰਕਰ ਸਾਹਨੀ ਦੀ ਐਲਬਮ ਟੋਰਾਂਟੋ ਰਿਲੀਜ਼ ਹੋਈ ਸੀ। ਐਲਬਮ ਰਿਲੀਜ਼ ਹੋਣ ਤੋਂ ਬਾਅਦ ਉਹ ਅਕਤੂਬਰ ਮਹੀਨੇ ਕੈਨੇਡਾ ਜਾਣ ਵਾਲੇ ਸੀ। ਪਰ ਉਨ੍ਹਾਂ ਨੇ ਆਪਣੀ ਯੋਜਨਾ ਬਦਲ ਦਿੱਤੀ ਅਤੇ ਉੱਥੇ ਜਾਣਾ ਮੁਲਤਵੀ ਕਰ ਦਿੱਤਾ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਗਾਇਕ ਸ਼ੰਕਰ ਨੇ ਕੈਨੇਡਾ ਦੇ ਪੀਐਮ ਦੇ ਗੈਰ-ਜ਼ਿੰਮੇਵਾਰਾਨਾ ਬਿਆਨ ਨੂੰ ਦੋਵਾਂ ਦੇਸ਼ਾਂ ਦੇ ਵਿਗੜ ਰਹੇ ਸਬੰਧਾਂ ਦਾ ਕਾਰਨ ਦੱਸਿਆ ਹੈ। ਉਨ੍ਹਾਂ ਨੇ ਇਸ ਪੂਰੇ ਵਿਵਾਦ 'ਤੇ ਅੱਗੇ ਕਿਹਾ ਕਿ ਰੈਪਰ ਸ਼ੁਭ ਵਰਗੇ ਕਲਾਕਾਰ ਨੂੰ ਅਜਿਹੇ ਵਿਵਾਦਾਂ 'ਚ ਨਹੀਂ ਪੈਣਾ ਚਾਹੀਦਾ ਕਿਉਂਕਿ ਅਸੀਂ ਆਪਣੀ ਕਲਾ ਰਾਹੀਂ ਨਾਮ ਕਮਾਉਂਦੇ ਹਾਂ। ਅਜਿਹੀਆਂ ਘਟਨਾਵਾਂ ਉਥੋਂ ਦੇ ਦੋ ਭਾਈਚਾਰਿਆਂ ਦਰਮਿਆਨ ਦੁਸ਼ਮਣੀ ਨੂੰ ਹੋਰ ਵਧਾ ਦੇਣਗੀਆਂ।
#WATCH | Delhi: On India-Canada row, Punjabi Singer Shankar Sahney says, "Both nations have issues advisories that have created confusion among the people... The people there are also our own. They have Indian roots, and our students have gone there... The people who are there… pic.twitter.com/rZC6gZTBNV — ANI (@ANI) September 21, 2023
ਪੰਜਾਬੀ ਗਾਇਕ ਸ਼ੰਕਰ ਸਾਹਨੀ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਵੱਲੋਂ ਐਡਵਾਇਜ਼ਰੀ ਜਾਰੀ ਕੀਤੀ ਹੈ ਜਿਨ੍ਹਾਂ ਨੇ ਲੋਕਾਂ ਵਿੱਚ ਭੰਬਲਭੂਸਾ ਪੈਦਾ ਕਰ ਦਿੱਤਾ ਹੈ। ਉਥੋਂ ਦੇ ਲੋਕ ਵੀ ਸਾਡੇ ਆਪਣੇ ਹਨ। ਉਨ੍ਹਾਂ ਦੀਆਂ ਜੜ੍ਹਾਂ ਭਾਰਤੀ ਹਨ, ਅਤੇ ਸਾਡੇ ਵਿਦਿਆਰਥੀ ਉੱਥੇ ਚਲੇ ਗਏ ਹਨ। ਜੋ ਲੋਕ ਉੱਥੇ ਗਏ ਹਨ ਉਨ੍ਹਾਂ ਨੇ ਹਮੇਸ਼ਾ ਰਾਸ਼ਟਰ ਨੂੰ ਮਾਲੀਆ ਮਦਦ ਕੀਤੀ ਹੈ। ਦੋਵਾਂ ਕੌਮਾਂ ਵਿਚਾਲੇ ਵਿਚਾਰਾਂ ਦਾ ਮਤਭੇਦ ਮੰਦਭਾਗਾ ਹੈ। ਇਸ ਨੂੰ ਇੱਕ ਮੇਜ਼ 'ਤੇ ਸੁਲਝਾਉਣਾ ਚਾਹੀਦਾ ਹੈ। ਕਿਉਂਕਿ ਇਸ ਨਾਲ ਸਾਡੇ ਲੱਖਾਂ ਬੱਚਿਆਂ ਦਾ ਨੁਕਸਾਨ ਹੋ ਰਿਹਾ ਹੈ।
ਇਨ੍ਹਾਂ ਤੋਂ ਪਹਿਲਾਂ ਕੈਨੇਡੀਅਨ ਗਾਇਕ ਸ਼ੁਬਨੀਤ ਸਿੰਘ ਬਾਰੇ ਵੱਡੀ ਖ਼ਬਰ ਆਈ ਸੀ ਕਿ ਉਨ੍ਹਾਂ ਦਾ ਮੁੰਬਈ ਵਿੱਚ ਹੋਣ ਵਾਲਾ ਵੱਡਾ ਕੰਸਰਟ ਰੱਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Akhil Mishra Dies: ਫਿਲਮ 3 Idiots ਦੇ ਇਸ ਮਸ਼ਹੂਰ ਅਦਾਕਾਰ ਦਾ ਹੋਇਆ ਦੇਹਾਂਤ, ਬਾਲੀਵੁੱਡ ਇੰਡਸਟਰੀ 'ਚ ਸੋਗ ਦੀ ਲਹਿਰ
- PTC NEWS