Sharry Maan Album: ਪੰਜਾਬੀ ਗਾਇਕ ਸ਼ੈਰੀ ਮਾਨ ਨੇ ਰਿਲੀਜ਼ ਕੀਤੀ 'The Last Good Album', ਤੁਸੀਂ ਵੀ ਸੁਣੋ...
Punjabi Singer Sharry Maan Album: ਪੰਜਾਬੀ ਗਾਇਕ ਸ਼ੈਰੀ ਮਾਨ ਪਿਛਲੇ ਕੁਝ ਦਿਨਾਂ ਤੋਂ ਚਰਚਾ ਚ ਬਣੇ ਹੋਏ ਹਨ। ਹੁਣ ਉਨ੍ਹਾਂ ਵੱਲੋਂ ਆਪਣੀ ਨਵੀਂ ਐਲਬਮ ਦੇ ਗੀਤ ਰਿਲੀਜ਼ ਕੀਤੇ ਹਨ। ਇਸ ਐਲਬਮ ਦਾ ਨਾਂ ਦਿ ਲਾਸਟ ਗੁੱਡ ਐਲਬਮ ਹੈ। ਜਿਸ ‘ਚ ਕੁੱਲ 18 ਗੀਤ ਹਨ। ਇਨ੍ਹਾਂ ਗੀਤਾਂ ਨੂੰ ਰਿਲੀਜ਼ ਕਰ ਗਾਇਕ ਸ਼ੈਰੀ ਮਾਨ ਨੇ ਕਿਹਾ ਕਿ ਐਲਬਮ ਕਿਵੇਂ ਦੀ ਲੱਗੀ ਇਸ ਬਾਰੇ ਆਪਣੇ ਵਿਚਾਰ ਜ਼ਰੂਰ ਦੱਸਣ।
ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਇੱਕ ਪੋਸਟ ‘ਚ ਸ਼ੈਰੀ ਮਾਨ ਨੇ ਕਿਹਾ ਕਿ ਲਓ ਜੀ ਅਣਮੁਲੀਓ। ਦਿ ਲਾਟਸ ਗੁੱਡ ਐਲਬਮ ਆਊਟ ਹੋ ਚੁੱਕੀ ਹੈ। ਮਿੱਤਰੋਂ ਬਹੁਤ ਕੁਝ ਲਿਖਿਆ ਗਾਇਆ ਜ਼ਿੰਦਗੀ 'ਚ ਤੇ ਹੁਣ ਆ ਸਾਰੀ ਐਲਬਮ ਵੀ ਸਭ ਤੁਹਾਨੰ ਸੁਨਣ ਵਾਲਿਆਂ ਨੂੰ ਸਮਰਪਿਤ ਹੈ। ਬਾਕੀ ਜੋ ਤੁਹਾਡਾ ਹੁਕਮ ਸਰ ਮੱਥੇ ਪਰ ਸੁਣ ਕੇ ਦੱਸਿਓ ਜ਼ਰੂਰ ਕਿਵੇਂ ਲੱਗੀ ਸਾਰੀ ਦੀ ਸਾਰੀ “The Last Good Album।
ਕਾਬਿਲੇਗੌਰ ਹੈ ਕਿ ਦਿ ਲਾਸਟ ਗੁੱਡ ਐਲਬਮ ਸ਼ੈਰੀ ਮਾਨ ਦੇ ਸੰਗੀਤ ਕਰੀਅਰ ਦੀ ਆਖਰੀ ਗੀਤ ਐਲਬਮ ਹੋਵੇਗੀ। ਦਰਅਸਲ, ਗਾਇਕ ਨੇ ਕੁਝ ਸਮਾਂ ਪਹਿਲਾਂ ਹੀ ਮਿਊਂਜ਼ਿਕ ਇੰਡਸਟਰੀ ਨੂੰ ਛੱਡਣ ਦਾ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ ਸੀ। ਖੈਰ ਪ੍ਰਸ਼ੰਸਕ ਗਾਇਕ ਸ਼ੈਰੀ ਮਾਨ ਦੀ ਆਖਰੀ ਐਲਬਮ ਦਾ ਆਨੰਦ ਲੈ ਰਹੇ ਹਨ।
ਇਹ ਵੀ ਪੜ੍ਹੋ: Shehnaz Kaur Gill: ਇਟਲੀ ਦੀਆਂ ਸੜ੍ਹਕਾਂ ‘ਤੇ ਸ਼ਹਿਨਾਜ਼ ਗਿੱਲ ਨੇ ਆਪਣੀ ਅਦਾ ਨਾਲ ਢਾਹਿਆ ਕਹਿਰ, ਤੁਸੀਂ ਵੀ ਦੇਖੋ ਤਸਵੀਰਾਂ
- PTC NEWS