Shehnaz Kaur Gill: ਇਟਲੀ ਦੀਆਂ ਸੜ੍ਹਕਾਂ ‘ਤੇ ਸ਼ਹਿਨਾਜ਼ ਗਿੱਲ ਨੇ ਆਪਣੀ ਅਦਾ ਨਾਲ ਢਾਹਿਆ ਕਹਿਰ, ਤੁਸੀਂ ਵੀ ਦੇਖੋ ਤਸਵੀਰਾਂ
Shehnaz Kaur Gill: ਅਦਾਕਾਰਾ ਸ਼ਹਿਨਾਜ਼ ਗਿੱਲ ਨੂੰ 'ਬਿੱਗ ਬੌਸ 13' ਤੋਂ ਪ੍ਰਸਿੱਧੀ ਮਿਲੀ। ਉਸ ਨੇ ਸ਼ੋਅ ਵਿੱਚ ਆਪਣੇ ਚੁਲਬੁਲੇ ਅੰਦਾਜ਼ ਨਾਲ ਪਛਾਣ ਹਾਸਲ ਕੀਤੀ। ਭਾਵੇਂ ਉਹ ਸ਼ੋਅ ਦੀ ਵਿਨਰ ਨਹੀਂ ਬਣ ਸਕੀ, ਪਰ ਉਸ ਦੀਆਂ ਹਰਕਤਾਂ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਇਨ੍ਹੀਂ ਦਿਨੀਂ ਸ਼ਹਿਨਾਜ਼ ਫਿਲਮਾਂ ਤੋਂ ਬ੍ਰੇਕ ਲੈ ਕੇ ਵਿਦੇਸ਼ਾਂ 'ਚ ਛੁੱਟੀਆਂ ਦਾ ਆਨੰਦ ਲੈ ਰਹੀ ਹੈ। ਆਪਣੀ ਤਾਜ਼ਾ ਪੋਸਟ 'ਚ 'ਪੰਜਾਬ ਦੀ ਕੈਟਰੀਨਾ ਕੈਫ' ਨੇ ਸੋਸ਼ਲ ਮੀਡੀਆ ‘ਤੇ ਅੱਗ ਲਗਾ ਦਿੱਤੀ ਹੈ।
ਦੱਸ ਦਈਏ ਕਿ ਅਦਾਕਾਰਾ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਇਟਲੀ 'ਚ ਛੁੱਟੀਆਂ ਮਨਾ ਰਹੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀਆਂ ਛੁੱਟੀਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਸ਼ਾਨਦਾਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਸ਼ਹਿਨਾਜ਼ ਗਿੱਲ ਇਟਲੀ ਦੇ ਸਿਸਲੀ 'ਚ ਛੁੱਟੀਆਂ ਦਾ ਖੂਬ ਆਨੰਦ ਲੈ ਰਹੀ ਹੈ। ਸ਼ਹਿਨਾਜ਼ ਗਿੱਲ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਇਟਲੀ ਦੀਆਂ ਛੁੱਟੀਆਂ ਦੀਆਂ ਆਪਣੀਆਂ ਮਨਮੋਹਕ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ‘ਚ ਉਸ ਨੇ ਥਾਈ ਹਾਈ ਸਲਿਟ ਪੋਲਕਾ ਡਰੈੱਸ 'ਚ ਪੋਜ਼ ਦਿੰਦੇ ਦੇਖਿਆ ਜਾ ਸਕਦਾ ਹੈ। ਸ਼ਹਿਨਾਜ਼ ਬਿਨਾਂ ਮੇਕਅੱਪ ਲੁੱਕ 'ਚ ਵੀ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਹੀ ਹੈ। ਲੋਕ ਸ਼ਹਿਨਾਜ਼ ਦੀ ਤਾਰੀਫ ਕਰ ਰਹੇ ਹਨ ਅਤੇ 'ਕੁਈਨ', 'ਸਟਨਿੰਗ' ਕਹਿ ਤਾਰੀਫ ਕਰ ਰਹੇ ਹਨ।
ਇਹ ਵੀ ਪੜ੍ਹੋ: Bigg Boss Ott 2: ਮਸ਼ਹੂਰ ਰੈਪਰ ਤੇ ਗਾਇਕ ਯੋ ਯੋ ਹਨੀ ਸਿੰਘ ਬਿੱਗ ਬੌਸ ਓਟੀਟੀ 2 ‘ਚ ਕਰ ਸਕਦੇ ਨੇ ਐਂਟਰੀ, ਪੜ੍ਹੋ ਪੂਰੀ ਖ਼ਬਰ
- PTC NEWS