Tue, Oct 3, 2023
Whatsapp

ਅੱਜ ਦੇ ਦਿਨ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਸੀ 'ਮੂਸਾ ਜੱਟ', ਪ੍ਰਸ਼ੰਸਕਾਂ ਦੇ ਦਿਲਾਂ 'ਚ ਅੱਜ ਵੀ ਜ਼ਿੰਦਾ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। ਮੂਸੇਵਾਲਾ ਭਾਵੇਂ ਇਸ ਦੁਨੀਆ 'ਚ ਨਹੀਂ ਹਨ ਪਰ ਉਹ ਅੱਜ ਵੀ ਆਪਣੇ ਗੀਤਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਚ ਜ਼ਿੰਦਾ ਹੈ।

Written by  Ramandeep Kaur -- May 29th 2023 11:11 AM -- Updated: May 29th 2023 11:14 AM
ਅੱਜ ਦੇ ਦਿਨ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਸੀ 'ਮੂਸਾ ਜੱਟ', ਪ੍ਰਸ਼ੰਸਕਾਂ ਦੇ ਦਿਲਾਂ 'ਚ ਅੱਜ ਵੀ ਜ਼ਿੰਦਾ

ਅੱਜ ਦੇ ਦਿਨ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਸੀ 'ਮੂਸਾ ਜੱਟ', ਪ੍ਰਸ਼ੰਸਕਾਂ ਦੇ ਦਿਲਾਂ 'ਚ ਅੱਜ ਵੀ ਜ਼ਿੰਦਾ

Death Anniversary Sidhu Moosewala: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। ਮੂਸੇਵਾਲਾ ਭਾਵੇਂ ਇਸ ਦੁਨੀਆ 'ਚ ਨਹੀਂ ਹਨ ਪਰ ਉਹ ਅੱਜ ਵੀ ਆਪਣੇ ਗੀਤਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਚ ਜ਼ਿੰਦਾ ਹੈ। ਉਹ ਆਪਣੀ ਮੌਤ ਤੋਂ ਪਹਿਲਾਂ ਹੀ ਇੰਨੇ ਗੀਤ ਰਿਕਾਰਡ ਕਰ ਚੁੱਕੇ ਹਨ ਕਿ ਆਉਣ ਵਾਲੇ ਕਈ ਸਾਲਾਂ ਤੱਕ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਗਾਇਕੀ ਨੂੰ ਸੁਣਦੇ ਰਹਿਣ ਦੇ ਨਾਲ-ਨਾਲ ਯੂਟਿਊਬ 'ਤੇ ਰਿਕਾਰਡ ਬਣਾਉਂਦੇ ਰਹਿਣਗੇ।

6-6 ਮਹੀਨਿਆਂ 'ਚ ਰਿਲੀਜ਼ ਹੋ ਜਾਣਗੇ ਸਿੱਧੂ ਦੇ ਗੀਤ 


ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਪੁੱਤਰ ਦੇ ਕਈ ਗੀਤ ਅਜੇ ਵੀ ਰਿਕਾਰਡ ਹੋਏ ਪਏ ਹਨ। ਮੇਰੀ ਕੋਸ਼ਿਸ਼ ਰਹੇਗੀ ਕਿ ਉਹ ਆਪਣੇ ਬੇਟੇ ਨੂੰ 7-8 ਸਾਲ ਤੱਕ ਜ਼ਿੰਦਾ ਰੱਖਣ। ਉਸ ਦੇ ਗੀਤ ਹੌਲੀ-ਹੌਲੀ ਰਿਲੀਜ਼ ਕੀਤੇ ਜਾਣਗੇ। ਮੂਸੇਵਾਲਾ ਦੀ ਟੀਮ ਨੇ 6-6 ਮਹੀਨਿਆਂ ਬਾਅਦ ਆਪਣੇ ਗੀਤ ਰਿਲੀਜ਼ ਕਰਨ ਲਈ ਪਰਿਵਾਰ ਨਾਲ ਗੱਲਬਾਤ ਕੀਤੀ ਸੀ।

ਮਾਤਾ ਚਰਨ ਕੌਰ ਅਤੇ ਤਾਇਆ ਚਮਕੌਰ ਸਿੰਘ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ 45 ਤੋਂ ਵੱਧ ਗੀਤ ਰਿਕਾਰਡ ਕੀਤੇ ਪਏ ਹਨ। ਉਨ੍ਹਾਂ ਨੂੰ ਹੌਲੀ-ਹੌਲੀ ਰਿਲੀਜ਼ ਕੀਤਾ ਜਾਵੇਗਾ। ਹਾਲ ਹੀ 'ਚ ਉਨ੍ਹਾਂ ਸਿੱਧੂ ਮੂਸੇਵਾਲਾ ਦੇ ਗੀਤ ਚੋਰੀ ਹੋਣ ਦੀ ਅਫਵਾਹ ਦਾ ਖੰਡਨ ਕਰਦਿਆਂ ਕਿਹਾ ਕਿ ਸਾਰੇ ਗੀਤ ਉਨ੍ਹਾਂ ਕੋਲ ਹਨ।

ਪਰਿਵਾਰ ਨੂੰ ਸੌਂਪੇ ਗਏ ਸਨ ਸਿੱਧੂ ਦੇ ਅਧੂਰੇ ਪ੍ਰੋਜੈਕਟ

ਦੇਸ਼-ਵਿਦੇਸ਼ 'ਚ ਆਪਣੀ ਪਹਿਚਾਣ ਬਣਾਉਣ ਵਾਲੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦੀ ਟੀਮ ਨੇ ਉਨ੍ਹਾਂ ਦੇ ਅਧੂਰੇ ਪਏ ਪ੍ਰੋਜੈਕਟ ਪਰਿਵਾਰ ਨੂੰ ਸੌਂਪ ਦਿੱਤੇ ਸਨ। ਵਿਵਾਦਿਤ ਸਤਲੁਜ ਯਮੁਨਾ ਲਿੰਕ ਨਹਿਰ (SYL)'ਤੇ ਗੀਤ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਟੀਮ ਨੇ ਸੋਸ਼ਲ ਮੀਡੀਆ ਰਾਹੀਂ ਇਹ ਵੀ ਦੱਸਿਆ ਸੀ ਕਿ ਮੂਸੇਵਾਲਾ ਦੇ ਪਰਿਵਾਰ ਨੇ ਗੀਤ ਨੂੰ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ।

ਜੋ ਵੀ ਗੀਤ ਆ ਰਹੇ ਹਨ, ਉਹ ਪੂਰੇ ਨਹੀਂ ਹਨ

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜੋ ਵੀ ਗੀਤ ਆ ਰਹੇ ਹਨ, ਉਹ ਪੂਰੇ ਨਹੀਂ ਹਨ। ਕਿਸੇ 'ਚ ਸਿੱਧੂ ਨੇ ਆਪਣੇ ਚਿਹਰੇ ਨਾਲ ਦੋ ਪੈਰੇ ਗਾਏ ਹਨ ਅਤੇ ਕਿਸੇ 'ਚ ਤਿੰਨ। ਟੀਮ ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਵਿਦੇਸ਼ੀ ਰੈਪਰਾਂ ਨਾਲ ਪੂਰਾ ਕਰ ਰਹੀ ਹੈ। ਹਾਲਾਂਕਿ, ਜੋ ਵੀ ਗਾਇਆ ਗਿਆ ਹੈ ਉਹ ਸਬੰਧਿਤ ਹਨ।

ਕਤਲ ਤੋਂ 25 ਦਿਨ ਬਾਅਦ ਆਇਆ ਪਹਿਲਾ ਗੀਤ SYL

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ 25 ਦਿਨ ਬਾਅਦ 23 ਜੂਨ ਨੂੰ ਪਹਿਲਾ ਗੀਤ ਰਿਲੀਜ਼ ਹੋਇਆ ਸੀ। ਮੂਸੇਵਾਲਾ ਦੀ ਫੈਨ ਫੋਲੋਇੰਗ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅੱਧੇ ਘੰਟੇ 'ਚ ਹੀ ਇਸ ਗੀਤ ਨੂੰ 10 ਲੱਖ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਅਤੇ ਸੁਣਿਆ। ਇਹ ਗੀਤ ਪੰਜਾਬ-ਹਰਿਆਣਾ ਦੇ ਸਤਲੁਜ ਯਮੁਨਾ ਲਿੰਕ ਨਹਿਰ (SYL) ਮੁੱਦੇ 'ਤੇ ਗਾਇਆ ਗਿਆ ਸੀ।

ਇਸ ਗੀਤ ਦੇ ਵਿਵਾਦਾਂ 'ਚ ਆਉਣ ਤੋਂ ਬਾਅਦ ਇਸ ਨੂੰ ਯੂਟਿਊਬ ਨੇ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਸੀ। ਇਸ 'ਚ ਬਲਵਿੰਦਰ ਜਟਾਣਾ ਦੇ ਜ਼ਿਕਰ ਸਮੇਤ ਕਈ ਅਜਿਹੀਆਂ ਗੱਲਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਨੂੰ ਲੈ ਕੇ ਰੋਸ ਸੀ। ਇਸ ਤੋਂ ਇਲਾਵਾ ਬੰਦੀ ਸਿੱਖਾਂ ਦੀ ਰਿਹਾਈ ਦੀ ਵੀ ਮੰਗ ਕੀਤੀ ਗਈ।

ਪਿਛਲੇ ਸਾਲ 8 ਨਵੰਬਰ ਨੂੰ ਰਿਲੀਜ਼ ਹੋਇਆ ਸੀ ਦੂਜਾ ਗੀਤ 

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ 8 ਨਵੰਬਰ ਨੂੰ ਸਿੱਧੂ ਮੂਸੇਵਾਲਾ ਦਾ ਦੂਜਾ ਗੀਤ 'VAAR' ਰਿਲੀਜ਼ ਕੀਤਾ ਗਿਆ ਸੀ। ਇਸ ਗੀਤ ਨੂੰ ਰਿਲੀਜ਼ ਹੋਣ ਤੋਂ ਬਾਅਦ ਹੁਣ ਤੱਕ 47 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਇਹ ਗੀਤ ਪੰਜਾਬ ਦੇ ਬਹਾਦਰ ਅਤੇ ਮਹਾਨ ਯੋਧੇ ਹਰੀ ਸਿੰਘ ਨਲੂਆ 'ਤੇ ਗਾਇਆ ਗਿਆ ਸੀ।

ਮਾਰਚ 'ਚ ਆਇਆ ਸੀ ਤੀਜਾ ਗੀਤ 'ਮੇਰਾ ਨਾਂ' 

ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸ ਦਾ ਤੀਜਾ ਗੀਤ 'ਮੇਰਾ ਨਾਂ' ਮਾਰਚ ਮਹੀਨੇ ਆਇਆ ਸੀ। ਮੂਸੇਵਾਲਾ ਦੇ ਸੋਸ਼ਲ ਮੀਡੀਆ ਚੈਨਲਾਂ 'ਤੇ ਰਿਲੀਜ਼ ਹੋਏ ਇਸ ਗੀਤ ਨੂੰ ਪਹਿਲੇ ਘੰਟੇ 'ਚ 2 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਇਸ ਦੌਰਾਨ ਗੀਤ ਨੂੰ 7 ਲੱਖ ਲੋਕਾਂ ਨੇ ਪਸੰਦ ਕੀਤਾ ਅਤੇ 1.5 ਲੱਖ ਕੰਮੈਂਟਸ ਆਏ। ਗੀਤ ਵਿੱਚ ਨਾਈਜੀਰੀਅਨ ਰੈਪਰ ਬਰਨਾ ਬੁਆਏ ਦੇ ਲੀਰਿਕਸ ਸ਼ਾਮਿਲ ਕੀਤੇ ਗਏ ਸਨ। ਇਸ ਸਮੇਂ ਯੂਟਿਊਬ ਪਲੇਟਫਾਰਮ 'ਤੇ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਪੇਜ 'ਤੇ ਇਸ ਗੀਤ ਨੂੰ 48 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।

ਬਿਲਬੋਰਡ 'ਤੇ ਛਾਇਆ 295

ਮੂਸੇਵਾਲਾ ਨੇ ਆਪਣੀ ਮੌਤ ਤੋਂ ਪਹਿਲਾਂ 295 ਗੀਤ ਗਾਇਆ ਸੀ। ਇਸ ਗੀਤ ਨੇ ਭਾਰਤ 'ਚ ਹੀ ਨਹੀਂ ਵਿਦੇਸ਼ਾਂ 'ਚ ਵੀ ਧਮਾਲ ਮਚਾ ਦਿੱਤੀ ਸੀ। ਸਿੱਧੂ ਮੂਸੇਵਾਲਾ ਖੇਤਰੀ ਭਾਸ਼ਾ 'ਚ ਗੀਤ ਗਾ ਕੇ ਬਿਲਬੋਰਡ ਵਿੱਚ ਥਾਂ ਬਣਾਉਣ ਵਾਲੇ ਪਹਿਲੇ ਗਾਇਕ ਬਣੇ ਸਨ। ਅੱਜ ਤੱਕ ਭਾਰਤ ਦਾ ਕੋਈ ਵੀ ਗਾਇਕ ਬਿਲਬੋਰਡ ਵਿੱਚ ਥਾਂ ਨਹੀਂ ਬਣਾ ਸਕਿਆ ਹੈ।

ਸਿੱਧੂ ਦੇ ਗੀਤ '295' ਨੇ ਬਿਲਬੋਰਡ ਗਲੋਬਲ 200 ਚਾਰਟ 'ਚ ਥਾਂ ਬਣਾਈ ਸੀ। ਬਿਲਬੋਰਡ ਗਲੋਬਲ 200 'ਤੇ ਸਿੱਧੂ ਦਾ ਗੀਤ 154ਵੇਂ ਨੰਬਰ 'ਤੇ ਹੈ। ਹੈਰੀ ਸਟਾਈਲਜ਼, ਬੈਡ ਬੰਨੀ, ਲਿਜ਼ੋ, ਕੈਮਿਲਾ ਕੈਬੇਲੋ, ਐਡ ਸ਼ੀਰਨ ਅਤੇ ਜਸਟਿਨ ਬੀਬਰ ਨੇ ਵੀ ਬਿਲਬੋਰਡ ਗਲੋਬਲ 200 ਦੀ ਸੂਚੀ ਸ਼ਾਮਿਲ ਹਨ।


ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। 29 ਮਈ ਦੀ ਸ਼ਾਮ ਨੂੰ ਹੀ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਛੇ ਸ਼ੂਟਰਾਂ ਨੇ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅੱਜ 29 ਮਈ ਨੂੰ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਉਸ ਦੇ ਤਾਏ ਚਮਕੌਰ ਸਿੰਘ ਵੱਲੋਂ ਪਿੰਡ ਮੂਸਾ ਦੇ ਗੁਰਦੁਆਰਾ ਸਾਹਿਬ 'ਚ ਪਾਠ ਦੇ ਭੋਗ ਪਾਏ ਜਾਣੇ ਹਨ।

ਇਸ ਦੇ ਨਾਲ ਨਾਲ ਪਿੰਡ 'ਚ ਮੂਸੇਵਾਲਾ ਦੀ ਯਾਦ 'ਚ ਇੱਕ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਚਮਕੌਰ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਮੂਸੇਵਾਲਾ ਦੀ ਯਾਦ ਵਿੱਚ ਮਾਨਸਾ ਦੇ ਗੁਰਦੁਆਰਾ ਚੌਕ ਤੋਂ ਬੱਸ ਅੱਡਾ ਚੌਂਕ ਤੱਕ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਰੋਸ ਮਾਰਚ ਵੀ ਕੱਢਿਆ ਜਾਵੇਗਾ। ਇਸ ਮੌਕੇ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਮੂਸਾ ਪਿੰਡ ਪੁੱਜਣ ਦੀ ਵੀ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ: Sidhu Moosewala Mother: ਆਪਣੇ ਪੁੱਤ ਨੂੰ ਸ਼ਰਧਾਂਜਲੀ ਦਿੰਦੇ ਹੋਏ ਨਮ ਹੋਈਆਂ ਮਾਤਾ ਚਰਨ ਕੌਰ ਦੀਆਂ ਅੱਖਾਂ, ਦੇਖੋ ਭਾਵੁਕ ਵੀਡੀਓ

- PTC NEWS

adv-img

Top News view more...

Latest News view more...