Surinder Shinda Last Rites: ਪੰਜ ਤੱਤਾਂ ’ਚ ਵਿਲੀਨ ਹੋਏ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ, ਸਦਮੇ ’ਚ ਪਰਿਵਾਰ ਤੇ ਪ੍ਰਸ਼ੰਸਕ
Surinder Shinda Last Rites: ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦਾ ਅੰਤਿਮ ਸਸਕਾਰ ਅੱਜ ਯਾਨੀ 29 ਜੁਲਾਈ ਨੂੰ ਲੁਧਿਆਣਾ ਦੇ ਮਾਡਲ ਟਾਊਨ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਪਰਿਵਾਰ ਸਣੇ ਦੋਸਤ ਮਿੱਤਰਾਂ ਨੇ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਨੂੰ ਨਮ ਅੱਖਾਂ ਦੇ ਨਾਲ ਅੰਤਿਮ ਵਿਦਾਈ ਦਿੱਤੀ।
_c4b41dd2020751ca8574800f425ec29f_1280X720.webp)
ਦੱਸ ਦਈਏ ਕਿ ਸੁਰਿੰਦਰ ਛਿੰਦਾ ਦੀ ਅੰਤਿਮ ਯਾਤਰਾ ਲਈ ਇੱਕ ਟਰੱਕ ਨੂੰ ਫੁੱਲਾਂ ਨਾਲ ਵਿਸ਼ੇਸ਼ ਤੌਰ 'ਤੇ ਸਜਾਇਆ ਗਿਆ ਸੀ। ਟਰੱਕ ਦੇ ਅੱਗੇ ਛਿੰਦੇ ਦੀ ਤਸਵੀਰ ਵੀ ਲਾਈ ਗਈ ਸੀ। ਛਿੰਦਾ ਦੇ ਸਮਰਥਕ ਨੇ ਖੁੱਲ੍ਹੇ ਟਰੱਕ 'ਚ ਉਨ੍ਹਾਂ ਦੇ ਅੰਤਿਮ ਦਰਸ਼ਨ ਕੀਤੇ।
ਅੰਤਿਮ ਸਸਕਾਰ ’ਚ ਪਹੁੰਚੀਆਂ ਕਈ ਨਾਮੀ ਹਸਤੀਆਂ
ਗਾਇਕ ਸੁਰਿੰਦਰ ਛਿੰਦਾ ਦੇ ਅੰਤਿਮ ਦਰਸ਼ਨਾਂ ਦੇ ਲਈ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਪੰਜਾਬੀ ਲੋਕ ਗਾਇਕ ਵੱਡੀ ਗਿਣਤੀ 'ਚ ਪਹੁੰਚੇ। ਪੰਜਾਬੀ ਲੋਕ ਗਾਇਕ ਮੁਹੰਮਦ ਸਦੀਕ, ਗਾਇਕ ਫਿਰੋਜ਼ ਖਾਨ, ਅਦਾਕਾਰ ਹੌਬੀ ਧਾਲੀਵਾਲ ਅਤੇ ਵਿਧਾਇਕ ਗੁਰਪ੍ਰੀਤ ਗੋਗੀ ਆਦਿ ਅੰਤਿਮ ਦਰਸ਼ਨਾਂ ਦੇ ਲਈ ਪਹੁੰਚੇ। ਛਿੰਦਾ ਨੇ ਬੁੱਧਵਾਰ 26 ਜੁਲਾਈ ਨੂੰ ਡੀਐਮਸੀ ਹਸਪਤਾਲ ਵਿੱਚ ਆਖਰੀ ਸਾਹ ਲਿਆ।
26 ਜੁਲਾਈ ਨੂੰ ਹੋਇਆ ਸੀ ਦੇਹਾਂਤ:
ਕਾਬਿਲੇਗੌਰ ਹੈ ਕਿ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਦਾ 26 ਜੁਲਾਈ ਦੇ ਦਿਨ ਤਕਰੀਬਨ 6.30 ਵਜੇ ਲੁਧਿਆਣਾ ਦੇ ਡੀ.ਐੱਮ.ਸੀ ਵਿੱਚ ਦੇਹਾਂਤ ਹੋ ਗਿਆ ਸੀ। ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਦਾ ਦੇਹਾਂਤ ਸੰਗੀਤ ਜਗਤ ਵਿੱਚ ਹੋਏ ਸਭ ਤੋਂ ਵੱਡੇ ਘਾਟੇ ਵਿੱਚੋਂ ਇੱਕ ਹੈ। ਜਿਸ ਨੂੰ ਕੋਈ ਪੂਰਾ ਨਹੀਂ ਕਰ ਸਕਦਾ। ਕਲਾਕਾਰ ਦੀ ਮੌਤ ਨਾਲ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਦੌੜ ਪਈ।
ਇਹ ਵੀ ਪੜ੍ਹੋ: ਸਵੇਰ ਦੀ ਸ਼ੁਰੂਆਤ ਮੇਰੀ ਸਿੱਧੂ ਮੂਸੇਵਾਲੇ ਦੇ ਗੀਤ ਨਾਲ ਹੁੰਦੀ-ਰਣਬੀਰ ਸਿੰਘ
- PTC NEWS