Wed, Feb 1, 2023
Whatsapp

ਨਿਊਜ਼ੀਲੈਂਡ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

ਪੰਜਾਬੀ ਨੌਜਵਾਨ ਦੀ ਨਿਊਜ਼ੀਲੈਂਡ ’ਚ ਸੜਕੀ ਹਾਦਸੇ ਦੌਰਾਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਨੌਜਵਾਨ ਗੁਰਦਾਸਪੁਰ ਦੇ ਪਿੰਡ ਪੁਰਾਣਾ ਦਾ ਰਹਿਣ ਵਾਲਾ ਸੀ ਅਤੇ 18-19 ਸਾਲਾਂ ਤੋਂ ਨਿਊਜ਼ੀਲੈਂਡ ਰਹਿ ਰਿਹਾ ਸੀ।

Written by  Aarti -- December 27th 2022 11:39 AM
ਨਿਊਜ਼ੀਲੈਂਡ  ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

ਨਿਊਜ਼ੀਲੈਂਡ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

Punjabi Youth died in Accident: ਪਰਿਵਾਰ ਦੇ ਪਾਲਣ ਪੋਸ਼ਣ ਲਈ ਅਤੇ ਭਵਿੱਖ ਨੂੰ ਸੁਧਾਰਨ ਦੇ ਲਈ ਜ਼ਿਆਦਾਤਰ ਨੌਜਵਾਨ ਵਿਦੇਸ਼ ਜਾ ਰਹੇ ਹਨ. ਪਰ ਉੱਥੇ ਜਾ ਕੇ ਕਿਸੇ ਕਿਸੇ ਦੇ ਹੀ ਸੁਪਨੇ ਪੂਰੇ ਹੋ ਰਹੇ ਹਨ।ਅਜਿਹਾ ਹੀ ਮਾਮਲਾ ਨਿਊਜ਼ੀਲੈਂਡ ਤੋਂ ਸਾਹਮਣੇ ਆਇਆ ਹੈ ਜਿੱਥੇ 30 ਸਾਲਾਂ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ ਹੋ ਗਈ। 

ਮ੍ਰਿਤਕ ਨੌਜਵਾਨ ਪੰਜਾਬ ਦੇ ਜ਼ਿਲ੍ਹੇ ਗੁਰਦਾਸਪੁਰ ਦੇ ਪਿੰਡ ਪੁਰਾਣਾ ਦਾ ਰਹਿਣ ਵਾਲਾ ਹੈ ਜਿਸਦੀ ਪਛਾਣ ਕੁਲਬੀਰ ਸਿੰਘ ਵਜੋਂ ਹੋਈ ਹੈ ਜੋ ਕਿ ਪਿਛਲੇ 18-19 ਸਾਲਾਂ ਤੋਂ ਨਿਊਜ਼ੀਲੈਂਡ ਚ ਰਹਿ ਰਿਹਾ ਸੀ।


ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪੁਲਿਸ ਮੁਤਾਬਿਕ ਜਿਸ ਵਾਹਨ ਨੂੰ ਨੌਜਵਾਨ ਕੁਲਬੀਰ ਸਿੰਘ ਚਲਾ ਰਿਹਾ ਸੀ ਉਹ ਸੜ ਗਿਆ ਸੀ ਜਿਸ ਕਾਰਨ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਕੁਲਬੀਰ ਸਿੰਘ ਆਪਣੇ ਪਰਿਵਾਰ ਦੇ ਨਾਲ ਨਿਊਜ਼ੀਲੈਂਡ ਰਹਿ ਰਿਹਾ ਸੀ। ਇਸ ਹਾਦਸੇ ਤੋਂ ਬਾਅਦ ਪਰਿਵਾਰ ਸਣੇ ਪੂਰੇ ਪਿੰਡ ’ਚ ਸੋਗ ਛਾ ਗਿਆ ਹੈ। 

ਦੱਸਿਆ ਜਾ ਰਿਹਾ ਹੈ ਕਿ ਕੁਲਬੀਰ ਸਿੰਘ ਸਿੱਧੂ ਆਪਣੀ ਪਤਨੀ ਅਤੇ ਦੋ ਬੱਚੀਆਂ ਦੇ ਨਾਲ ਕ੍ਰਿਸਮਸ ਦੀਆਂ ਛੁੱਟੀਆਂ ਕਰਕੇ ਨਿਊਪਲਾਈਮੱਥ ਵਿਖੇ ਗਿਆ ਸੀ। ਪਰ ਇਸ ਦੌਰਾਨ ਜਿਵੇਂ ਹੀ ਉਹ ਹੋਟਲ ਤੋਂ ਨਿਕਲੇ ਤਾਂ ਉਹ ਆਪਣਾ ਫੋਨ ਹੋਟਲ ਰੂਮ ਵਿੱਚ ਹੀ ਭੁੱਲ ਜਿਸ ਨੂੰ ਲੈਣ ਲਈ ਉਹ ਵਾਪਸ ਹੋਟਲ ਚੱਲੇ ਗਏ ਅਤੇ ਆਪਣੇ ਪਰਿਵਾਰ ਨੂੰ ਘਰ ਭੇਜ ਦਿੱਤਾ।

ਅਗਲੀ ਸਵੇਰ ਜਿਵੇਂ ਹੀ ਉਹ ਨਿਕਲੇ ਤਾਂ ਉਨ੍ਹਾਂ ਦੇ ਯੂਟ ’ਚ ਅੱਗ ਲੱਗ ਗਈ ਜਿਸ ਕਾਰਨ ਉਹ ਵੀ ਵਿੱਚ ਹੀ ਜਿੰਦਾ ਸੜ ਗਏ। ਇਸ ਭਿਆਨਕ ਹਾਦਸੇ ਤੋਂ ਬਾਅਦ ਸਿੱਖ ਭਾਈਚਾਰੇ ’ਚ ਸੋਗ ਦੀ ਲਹਿਰ ਛਾ ਗਈ ਹੈ। ਨਾਲ ਹੀ ਪੁਲਿਸ ਵੱਲੋਂ ਅੱਗ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। 

- PTC NEWS

adv-img

Top News view more...

Latest News view more...