Pushpa 2 The Rule Box Office Collection : ਅੱਲੂ ਅਰਜੁਨ ਦੀ ਪੁਸ਼ਪਾ 2 ਵੀਕੈਂਡ 'ਚ ਬਣੀ ਫਾਇਰ, ਸ਼ਨੀਵਾਰ ਨੂੰ ਕਮਾਏ ਇੰਨੇ ਕਰੋੜ
Pushpa 2 The Rule Box Office Collection : ਦਰਸ਼ਕ ਸਾਲਾਂ ਤੋਂ ਸਾਊਥ ਸੁਪਰਸਟਾਰ ਅੱਲੂ ਅਰਜੁਨ ਦੀ ਬਹੁ-ਉਡੀਕ ਫਿਲਮ 'ਪੁਸ਼ਪਾ 2 ਦ ਰੂਲ' ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਸਨ। ਅਜਿਹੇ 'ਚ ਇਸ ਫਿਲਮ ਨੇ ਬਾਕਸ ਆਫਿਸ 'ਤੇ ਚੰਗੀ ਐਂਟਰੀ ਕੀਤੀ ਹੈ। ਇਹ ਫਿਲਮ 5 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਰਿਲੀਜ਼ ਤੋਂ ਬਾਅਦ ਫਿਲਮ ਦਾ ਬੁਖਾਰ ਲੋਕਾਂ ਦੇ ਸਿਰ ਚੜ੍ਹਿਆ ਹੋਇਆ ਹੈ। ਓਪਨਿੰਗ ਦਿਨ ਹੀ ਜ਼ਬਰਦਸਤ ਕਮਾਈ ਕਰਨ ਵਾਲੀ ਆਲੂ ਦੀ ਪੁਸ਼ਪਾ 2 ਦ ਰੂਲ ਨੇ ਕਮਾਈ ਦੇ ਮਾਮਲੇ 'ਚ ਕਈ ਵੱਡੀਆਂ ਫਿਲਮਾਂ ਨੂੰ ਪਛਾੜ ਦਿੱਤਾ ਹੈ। ਅਜਿਹੇ 'ਚ ਹੁਣ ਪੁਸ਼ਪਾ 2 ਦੇ ਤੀਜੇ ਦਿਨ ਦੇ ਕਲੈਕਸ਼ਨ ਦਾ ਖੁਲਾਸਾ ਹੋਇਆ ਹੈ। ਤਾਂ ਆਓ ਜਾਣਦੇ ਹਾਂ ਫਿਲਮ ਨੇ ਤੀਜੇ ਦਿਨ ਕਿੰਨਾ ਕਾਰੋਬਾਰ ਕੀਤਾ?
ਸੁਕੁਮਾਰ ਦੁਆਰਾ ਨਿਰਦੇਸ਼ਿਤ 2021 ਦੀ ਫਿਲਮ 'ਪੁਸ਼ਪਾ: ਦ ਰਾਈਜ਼' ਦਾ ਸੀਕਵਲ 'ਪੁਸ਼ਪਾ 2: ਦ ਰੂਲ' ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਪੁਸ਼ਪਾ 2 'ਚ ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਦੀ ਜੋੜੀ ਇਸ ਵਾਰ ਵੀ ਜ਼ੋਰਾਂ 'ਤੇ ਹੈ। ਜੇਕਰ ਪਿਛਲੀ ਵਾਰ ਦੀ ਕਹਾਣੀ ਦੇ ਮੁਕਾਬਲੇ ਇਸ ਵਾਰ ਦੀ ਕਹਾਣੀ ਦੀ ਗੱਲ ਕਰੀਏ ਤਾਂ ਦਰਸ਼ਕ ਅਤੇ ਆਲੋਚਕ ਪੁਸ਼ਪਾ ਦਾ ਦੂਜਾ ਭਾਗ ਬਹੁਤ ਵਧੀਆ ਦੱਸ ਰਹੇ ਹਨ। ਇਸ ਵਾਰ ਅੱਲੂ ਦਾ ਲੁੱਕ ਪਹਿਲਾਂ ਨਾਲੋਂ ਜ਼ਿਆਦਾ ਵੱਖਰਾ ਨਜ਼ਰ ਆ ਰਿਹਾ ਹੈ। ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਦੀ ਪੁਸ਼ਪਾ 2 ਨੇ ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਐਡਵਾਂਸ ਬੁਕਿੰਗ ਵਿੱਚ ਕਰੋੜਾਂ ਦੀ ਕਮਾਈ ਕਰ ਲਈ ਸੀ।
ਅੱਲੂ ਅਰਜੁਨ ਦੀ 'ਪੁਸ਼ਪਾ 2: ਦ ਰੂਲ' ਨੇ ਪੇਡ ਪ੍ਰੀਵਿਊਜ਼ ਤੋਂ 10.65 ਕਰੋੜ ਰੁਪਏ ਕਮਾਏ ਹਨ। ਇਸ ਤੋਂ ਬਾਅਦ ਫਿਲਮ ਨੇ ਪਹਿਲੇ ਦਿਨ ਭਾਵ ਵੀਰਵਾਰ ਨੂੰ ਭਾਰਤੀ ਬਾਕਸ ਆਫਿਸ 'ਤੇ 164.25 ਕਰੋੜ ਰੁਪਏ ਦੀ ਕਮਾਈ ਕਰਕੇ ਕਈ ਰਿਕਾਰਡ ਤੋੜ ਦਿੱਤੇ। ਦੂਜੇ ਦਿਨ ਯਾਨੀ ਸ਼ੁੱਕਰਵਾਰ ਨੂੰ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ 93.8 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਅਜਿਹੇ 'ਚ ਸਾਰਿਆਂ ਨੂੰ ਉਮੀਦ ਸੀ ਕਿ ਫਿਲਮ ਵੀਕੈਂਡ 'ਤੇ ਹਲਚਲ ਮਚਾ ਦੇਵੇਗੀ ਅਤੇ ਅਜਿਹਾ ਹੀ ਹੋਇਆ।
ਦੂਜੇ ਦਿਨ ਜਿੱਥੇ ਫਿਲਮ ਦੀ ਕਮਾਈ 'ਚ ਗਿਰਾਵਟ ਦਰਜ ਕੀਤੀ ਗਈ, ਉਥੇ ਸ਼ਨੀਵਾਰ ਨੂੰ ਇਸ ਦਾ ਕਾਰੋਬਾਰ ਵਧਿਆ। ਸੈਕਨਿਲਕ ਦੀ ਰਿਪੋਰਟ ਦੇ ਮੁਤਾਬਕ, ਅੱਲੂ ਦੀ ਪੁਸ਼ਪਾ 2 ਨੇ ਤੀਜੇ ਦਿਨ 115 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਅਜਿਹੇ 'ਚ ਹੁਣ ਫਿਲਮ ਦਾ ਤਿੰਨ ਦਿਨਾਂ ਦਾ ਕੁਲ ਕਲੈਕਸ਼ਨ 383.7 ਕਰੋੜ ਰੁਪਏ ਹੋ ਗਿਆ ਹੈ।
ਇਹ ਵੀ ਪੜ੍ਹੋ : Kulhad Pizza Couple Divorced : ਕੁੱਲੜ੍ਹ ਪੀਜ਼ਾ ਜੋੜਾ ਲੈਣ ਜਾ ਰਿਹਾ ਹੈ ਤਲਾਕ? ਗੁਰਪ੍ਰੀਤ ਕੌਰ ਨੇ ਕਿਹਾ- ਮੈਂ ਹੁਣ ਸ਼ਾਂਤੀ ਚਾਹੁੰਦੀ ਹਾਂ...
- PTC NEWS