KBC 'ਚ ਜਾਣ 'ਤੇ ਵਿਵਾਦ 'ਚ ਫਸੇ ਪੰਜਾਬੀ ਗਾਇਕ Diljit Dosanjh, ਖਾਲਸਾ ਏਡ ਦੇ ਮੁਖੀ Ravi Singh Khalsa ਨੇ ਗਾਇਕ ’ਤੇ ਚੁੱਕੇ ਸਵਾਲ
Ravi Singh Khalsa on Diljit Dosanjh KBC : ਬਾਲੀਵੁੱਡ ਮਹਾਂਨਾਇਕ ਅਮਿਤਾਬ ਬੱਚਨ ਦੇ ਸ਼ੋਅ 'ਕੌਣ ਬਨੇਗਾ ਕਰੋੜਪਤੀ' (KBC) 'ਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਜਾਣ ਅਤੇ ਅਮਿਤਾਬ ਬੱਚਨ ਦੇ ਪੈਰੀਂ ਹੱਥ ਲਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਪਹਿਲਾਂ ਗਾਇਕ ਨੂੰ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪਨੂੰ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਹਨ, ਉਥੇ ਹੀ ਹੁਣ ਖਾਲਸਾ ਏਡ (Khalsa Aid) ਦੇ ਮੁਖੀ ਰਵੀ ਸਿੰਘ ਖਾਲਸਾ ਨੇ ਇਸ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ।
ਰਵੀ ਸਿੰਘ ਨੇ ਕੀ ਕਿਹਾ ?
ਰਵੀ ਸਿੰਘ ਖਾਲਸਾ ਨੇ ਗਾਇਕ ਦੇ KBC ਜਾਣ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਅਮਿਤਾਭ ਬੱਚਨ ਵਰਗੇ ਬੰਦਿਆਂ ਨਾਲ ਦਿਲਜੀਤ ਨੂੰ ਨਹੀਂ ਬੈਠਣਾ ਚਾਹੀਦਾ ਸੀ। ਉਨ੍ਹਾਂ ਸਾਂਝੀ ਕੀਤੀ ਇੱਕ ਵੀਡੀਓ ਵਿੱਚ ਕਿਹਾ ਕਿ ਇਹ ਹੜ੍ਹਾਂ ਲਈ ਫੰਡ ਨਹੀਂ ਇੱਕਠੇ ਕੀਤੇ ਜਾ ਰਹੇ, ਸਗੋਂ ਆਪਣਾ ਅਕਸ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਅਮਿਤਾਭ ਬੱਚਨ ਵਰਗੇ ਬੰਦਿਆਂ ’ਤੇ ਬਹੁਤ ਵੱਡੇ-ਵੱਡੇ ਇਲਜ਼ਾਮ ਲੱਗੇ ਹਨ। ਉਨ੍ਹਾਂ ਕਿਹਾ ਕਿ ਜਦੋਂ ਪੈਸੇ ਅਤੇ ਮਸ਼ਹੂਰ ਹੋਣ ਦਾ ਨਸ਼ਾ ਚੜ ਜਾਂਦਾ ਹੈ ਤਾਂ ਬੰਦੇ ਬਦਲ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਦਿਲਜੀਤ ਵੱਲੋਂ ਅਮਿਤਾਬ ਬੱਚਨ ਦੇ ਪੈਰੀ ਹੱਥ ਲਾਉਣਾ ਬਹੁਤ ਹੀ ਵੱਡੀ ਗਲਤੀ ਹੈ।
- PTC NEWS