ਜੋ ਕਾਂਗਰਸ ਨੇ ਐਂਮਰਜੈਂਸੀ ਲਗਾਕੇ ਕੀਤਾ ਸੀ ਭਗਵੰਤ ਮਾਨ ਉਹੀ ਪੰਜਾਬ ’ਚ ਕਰ ਰਿਹੈ : ਰਵਨੀਤ ਬਿੱਟੂ
Ravneet Bittu on Bikram Majithias detention : ਪੰਜਾਬ ਪੁਲਿਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰ 6 ਮਹੀਨਿਆਂ ਬਾਅਦ ਮਜੀਠੀਆ ਨੂੰ ਫੜਿਆ ਜਾਂਦਾ ਹੈ ਅਤੇ ਫਿਰ ਉਸਨੂੰ ਰਿਹਾਅ ਕਰ ਦਿੱਤਾ ਜਾਂਦਾ ਹੈ।
ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਅਦਾਲਤ ਵਿੱਚ ਮਜੀਠੀਆ ਖਿਲਾਫ਼ ਕੁਝ ਵੀ ਸਾਬਤ ਨਹੀਂ ਹੁੰਦਾ, ਜੇ ਮਜੀਠੀਆ ਨਸ਼ੇ ਵੇਚਦਾ ਹੈ ਜਾਂ ਉਹਨਾਂ ਨਾਲ ਮਿਲੀਭੁਗਤ ਹੈ ਤਾਂ ਹੁਣ ਤੱਕ ਇਹ ਸਾਬਤ ਕਿਉਂ ਨਹੀਂ ਹੋਇਆ ? ਉਨ੍ਹਾਂ ਕਿਹਾ ਕਿ ਹਰਪ੍ਰੀਤ ਸਿੱਧੂ ਦੇ ਬਹੁਤ ਸਾਰੇ ਲੋਕ ਐਸਟੀਐਫ ਤੋਂ ਆਏ ਸਨ, ਕੀ ਹੋਇਆ?
ਵਿਜੀਲੈਂਸ ਅਫਸਰਾਂ ਦੀ ਬਦਲੀ 'ਤੇ ਚੁੱਕੇ ਸਵਾਲ
ਬਿੱਟੂ ਨੇ ਕਿਹਾ ਕਿ ਅਸੀਂ ਇੱਕ-ਦੂਜੇ ਦੀ ਖੁਸ਼ੀ ਵਿੱਚ ਖੜ੍ਹੇ ਹਾਂ ਪਰ ਜੇ ਅਸੀਂ ਗਲਤ ਹਾਂ ਤਾਂ ਸਾਨੂੰ ਇਸ 'ਤੇ ਬੋਲਣਾ ਪਵੇਗਾ। ਉਨ੍ਹਾਂ ਕਿਹਾ ਕਿ ਇਹ ਡਰਾਮਾ ਸਿਰਫ ਪੰਜਾਬ ਦੇ ਲੋਕਾਂ ਦੇ ਸਾਹਮਣੇ ਕੀਤਾ ਜਾਂਦਾ ਹੈ, ਵਿਜੀਲੈਂਸ ਅਫਸਰ ਬਦਲੇ ਗਏ ਅਤੇ ਹੁਣ ਨਵੇਂ ਨਿਯੁਕਤ ਕੀਤੇ ਗਏ ਅਧਿਕਾਰੀਆਂ ਨੂੰ ਬਹਾਲ ਕੀਤਾ ਜਾ ਰਿਹਾ ਹੈ ਅਤੇ ਇਹ ਕੰਮ ਕੀਤਾ ਜਾ ਰਿਹਾ ਹੈ, ਉਹਨਾਂ ਨੂੰ ਕਿਉਂ ਲਿਆਂਦਾ ਗਿਆ ?
'ਬਦਲਾਖੋਰੀ ਦੀ ਰਾਜਨੀਤੀ'
ਰਵਨੀਤ ਬਿੱਟੂ ਨੇ ਕਿਹਾ ਕਿ ਇਹ ਸਭ ਕੁਝ ਦਿੱਲੀ ਦੇ ਹਿਸਾਬ ਨਾਲ ਹੋ ਰਿਹਾ ਹੈ, ਇਹ ਰਾਜਨੀਤਿਕ ਬਦਲਾਖੋਰੀ ਹਨ, ਇਹ ਉਹਨਾਂ ਨਾਲ ਕੰਮ ਕਰ ਰਹੇ ਹਨ ਜਿਹੜੇ ਇਨ੍ਹਾਂ ਨੂੰ ਠੋਕਦੇ ਹਨ।
ਉਨ੍ਹਾਂ ਇਕਹਾ ਕਿ ਇਹ ਸਿਰਫ਼ ਇਹ ਭਗਵੰਤ ਮਾਨ ਵਿਰੁੱਧ ਬੋਲਣ ਵਾਲਿਆਂ ਨਾਲ ਹੀ ਹੁੰਦਾ ਹੈ, ਕਿਉਂਕਿ ਲੁਧਿਆਣਾ ਜ਼ਿਮਨੀ ਚੋਣ 'ਚ ਕਾਂਗਰਸ ਲਈ ਪ੍ਰਚਾਰ ਦੌਰਾਨ ਰਾਜਾ ਵੜਿੰਗ ਆਪਣੇ ਕੇਸਾਂ ਦੇ ਡਰ ਕਾਰਨ ਨਹੀਂ ਆਇਆ, ਜਦਕਿ ਪੰਜਾਬ ਦੇ ਅਬੁਲ ਖੁਰਾਣਾ ਵਿੱਚ ਪਿਤਾ-ਪੁੱਤਰ ਦੇ ਕਤਲ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਦੇ ਸਾਲੇ ਅਤੇ ਸਹੁਰੇ ਦਾ ਨਾਮ ਆਇਆ ਹੈ, ਇਸੇ ਲਈ ਰੰਧਾਵਾ ਨੇ ਲੁਧਿਆਣਾ 'ਚ ਚੋਣ ਪ੍ਰਚਾਰ ਨਹੀਂ ਕੀਤਾ।
ਅੱਜ ਐਮਰਜੈਂਸੀ ਦੇ 50 ਸਾਲ ਪੂਰੇ ਹੋ ਗਏ ਹਨ, ਅੱਜ ਫਿਰ ਯਾਦ ਆ ਰਿਹਾ ਹੈ, ਪੰਜਾਬ ਨੂੰ ਪੁਲਿਸ ਰਾਜ ਬਣਾ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ 27 ਤੋਂ ਬਾਅਦ ਇਹੀ ਪੁਲਿਸ ਵਾਲੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਗੇ।
- PTC NEWS