Thu, Dec 25, 2025
Whatsapp

Reetha Benefits : ਵਾਲਾਂ ਨੂੰ ਸਿਹਤਮੰਦ ਰੱਖਣ ਦੇ ਨਾਲ ਨਾਲ ਸੁੰਦਰਤਾ ਲਈ ਵੀ ਲਾਹੇਵੰਦ ਹੈ ਰੀਠਾ, ਜਾਣੋ ਇਸਦੇ ਹੋਰ ਫ਼ਾਇਦੇ

Reetha Benefits : ਰੀਠਾ ਇੱਕ ਕੁਦਰਤੀ ਪੌਦਾ ਹੈ ਜਿਸ ਦੇ ਫ਼ਲ ਅਤੇ ਸੱਕ ਨੂੰ ਸਿਹਤ ਦੇ ਨਾਲ ਨਾਲ ਸੁੰਦਰਤਾ ਲਈ ਬਹੁਤ ਫ਼ਾਇਦੇਮੰਦ ਮੰਨਿਆਂ ਜਾਂਦਾ ਹੈ।

Reported by:  PTC News Desk  Edited by:  Shameela Khan -- September 26th 2023 05:17 PM -- Updated: September 26th 2023 05:38 PM
Reetha Benefits : ਵਾਲਾਂ ਨੂੰ ਸਿਹਤਮੰਦ ਰੱਖਣ ਦੇ ਨਾਲ ਨਾਲ ਸੁੰਦਰਤਾ ਲਈ ਵੀ ਲਾਹੇਵੰਦ ਹੈ ਰੀਠਾ, ਜਾਣੋ ਇਸਦੇ ਹੋਰ ਫ਼ਾਇਦੇ

Reetha Benefits : ਵਾਲਾਂ ਨੂੰ ਸਿਹਤਮੰਦ ਰੱਖਣ ਦੇ ਨਾਲ ਨਾਲ ਸੁੰਦਰਤਾ ਲਈ ਵੀ ਲਾਹੇਵੰਦ ਹੈ ਰੀਠਾ, ਜਾਣੋ ਇਸਦੇ ਹੋਰ ਫ਼ਾਇਦੇ

Reetha Benefits : ਰੀਠਾ ਇੱਕ ਕੁਦਰਤੀ ਪੌਦਾ ਹੈ ਜਿਸ ਦੇ ਫਲ ਅਤੇ ਸੱਕ ਨੂੰ ਸਿਹਤ ਦੇ ਨਾਲ ਨਾਲ ਸੁੰਦਰਤਾ ਲਈ ਬਹੁਤ ਫਾਇਦੇਮੰਦ ਮਾਨੀਆਂ ਜਾਂਦਾ ਹੈ। ਰੀਠੇ ਨੂੰ ਵਾਲਾਂ ਅਤੇ ਚਮੜੀ ਲਈ ਕੁਦਰਤੀ ਇਲਾਜ ਵਜੋਂ ਵੀ ਵਰਤਿਆ ਜਾਂਦਾ ਹੈ ਅਤੇ ਇਹ ਕਈ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ 'ਚ ਵੀ ਮਦਦ ਕਰਦਾ ਹੈ। ਤਾਂ ਆਉ ਜਾਂਦੇ ਹਾਂ ਰੀਠਾ ਸਿਹਤ ਅਤੇ ਸੁੰਦਰਤਾ ਲਈ ਕਿਵੇਂ ਫਾਇਦੇਮੰਦ ਹੈ।
 
ਵਾਲਾਂ ਲਈ ਫਾਇਦੇਮੰਦ : 
ਰੀਠਾ ਦੇ ਪਾਊਡਰ ਨੂੰ ਵਾਲਾਂ ਲਈ ਕੁਦਰਤੀ ਸ਼ੈਂਪੂ ਵਜੋਂ ਵਰਤਿਆ ਜਾ ਸਕਦਾ ਹੈ। ਇਸ ਨੂੰ ਲਗਾਉਣ ਦੇ ਨਾਲ ਵਾਲਾਂ 'ਚ ਚਮਕ ਆਉਂਦੀ ਹੈ ਅਤੇ ਇਸ ਨਾਲ ਵਾਲਾਂ ਦੀ ਝੜਨ ਦੀ ਸਮੱਸਿਆ ਵੀ ਦੂਰ ਹੁੰਦੀ ਹੈ।
 
ਐਂਟੀਆਕਸੀਡੈਂਟਸ ਦਾ ਚੰਗਾ ਸਰੋਤ : 
ਰੀਠਾ ਇਕ ਕੁਦਰਤੀ ਪੋਦਾ ਹੈ ਜੋ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜੋ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦਾ ਹੈ।


ਚਮੜੀ ਲਈ ਫਾਇਦੇਮੰਦ : 
ਜੇਕਰ ਤੁਸੀਂ ਆਪਣੀ ਚਮੜੀ ਨੂੰ ਸਾਫ਼ ਕਰਨ ਅਤੇ ਤਰੋਤਾਜ਼ਾ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਰੀਠੇ ਦੇ ਪਾਊਡਰ ਦੀ ਵਰਤੋਂ ਕਰੋ। ਕਿਉਂਕਿ ਇਸ ਨਾਲ ਚਿਹਰੇ 'ਤੇ ਮੁਹਾਸੇ ਅਤੇ ਦਾਗ-ਧੱਬਿਆਂ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।
 
ਢਿੱਡ ਦੀ ਚਰਬੀ ਨੂੰ ਘਟਾਉਣ ਲਈ ਮਦਦਗਾਰ : 
ਜੇਕਰ ਤੁਸੀਂ ਆਪਣੇ ਢਿੱਡ ਦੀ ਚਰਬੀ ਦੇ ਵਧਣ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਰੀਠੇ ਦੀ ਵਰਤੋਂ ਕਰ ਸਕਦੇ ਹੋ ਕਿਉਂਕਿ ਇਸ ਵਿੱਚ ਵਿਟਾਮਿਨ ਸੀ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਪੇਟ ਦੀ ਚਰਬੀ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ।
 
ਸਾੜ ਵਿਰੋਧੀ ਗੁਣ ਨਾਲ ਭਰਪੂਰ : 
ਰੀਠਾ ਵਿੱਚ ਸਾੜ ਵਿਰੋਧੀ ਗੁਣ ਹੁੰਦੇ ਹਨ, ਜੋ ਚਮੜੀ ਦੇ ਦਰਦ ਅਤੇ ਜਲਣ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਇਹ ਚਮੜੀ ਦੇ ਰੋਗਾਂ ਦੇ ਇਲਾਜ ਵਿਚ ਡਾਕਟਰੀ ਦ੍ਰਿਸ਼ਟੀਕੋਣ ਤੋਂ ਵਿਸ਼ੇਸ਼ ਤੌਰ 'ਤੇ ਲਾਭਦਾਇਕ ਹੈ।
 
ਦੰਦਾਂ ਦੀ ਸਿਹਤ ਲਈ ਫਾਇਦੇਮੰਦ : 
ਜੇਕਰ ਤੁਸੀਂ ਆਪਣੇ ਦੰਦਾਂ ਨੂੰ ਸਿਹਤਮੰਦ ਰੱਖਣ ਅਤੇ ਚਮਕੋਨਾ ਚਾਹੁੰਦੇ ਹੋ ਤਾਂ ਤੁਸੀ ਰੀਠੇ ਦੇ ਪਾਣੀ ਨੂੰ ਮਾਊਥਵਾਸ਼ ਦੇ ਤੌਰ 'ਤੇ ਵਰਤਿਆ ਜਾ ਸਕਦਾ ਹੈ, ਜੋ ਦੰਦਾਂ ਦੀ ਸਿਹਤ ਨੂੰ ਬਣਾਏ ਰੱਖਣ 'ਚ ਮਦਦ ਕਰਦਾ ਹੈ।
 
ਬੈਕਟੀਰੀਆ ਦੀ ਲਾਗ ਦੇ ਇਲਾਜ 'ਚ ਮਦਦਗਾਰ : 
ਰੀਠੇ 'ਚ ਐਂਟੀਬੈਕਟੀਰੀਅਲ ਗੁਣ ਭਰਪੂਰ ਮਾਤਰਾ 'ਚ ਹੁੰਦੇ ਹਨ ਜੋ ਬੈਕਟੀਰੀਆ ਦੀ ਲਾਗ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹਨ ਜੋ ਚਮੜੀ ਅਤੇ ਖੋਪੜੀ ਨਾਲ ਸਬੰਧਤ ਹਨ।
 
ਜੋੜਾਂ ਦੇ ਦਰਦ ਲਈ ਫਾਇਦੇਮੰਦ : 
ਜੇਕਰ ਤੁਸੀਂ ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਨੂੰ ਰੀਠੇ ਦੇ ਤੇਲ ਦੀ ਵਰਤੋਂ ਕਰਨੀ ਚਾਹੀਂਦੀ ਹੈ ਜੋ ਜੋੜਾਂ ਦੇ ਦਰਦ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ। ਇਸ ਦੀ ਨਿਯਮਤ ਮਾਲਿਸ਼ ਸੁੰਦਰਤਾ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਹੈ।
 
(ਡਿਸਕਲੇਮਰ ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।) 

 - ਸਚਿਨ ਜਿੰਦਲ ਦੇ ਸਹਿਯੋਗ ਨਾਲ 




- PTC NEWS

Top News view more...

Latest News view more...

PTC NETWORK
PTC NETWORK