Suella Braverman: ਬ੍ਰਿਟੇਨ ਦੇ PM ਨੇ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਕੀਤਾ ਬਰਖਾਸਤ,ਜਾਣੋ ਕੀ ਹੈ ਕਾਰਨ
Suella Braverman: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਆਪਣੇ ਸਭ ਤੋਂ ਸੀਨੀਅਰ ਮੰਤਰੀਆਂ ਵਿੱਚੋਂ ਇੱਕ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਬਰਖਾਸਤ ਕਰ ਦਿੱਤਾ ਹੈ। ਭਾਰਤੀ ਮੂਲ ਦੀ ਸੁਏਲਾ ਦੇ ਇਕ ਲੇਖ ਨੂੰ ਲੈ ਕੇ ਕੁਝ ਸਮੇਂ ਤੋਂ ਵਿਵਾਦ ਹੋਇਆ ਸੀ, ਜਿਸ ਵਿਚ ਉਸ ਨੇ ਲੰਡਨ ਪੁਲਸ 'ਤੇ ਫਲਸਤੀਨ ਪੱਖੀ ਹੋਣ ਦਾ ਇਲਜ਼ਾਮ ਲਗਾਇਆ ਸੀ।
ਜਾਣੋ ਪੂਰਾ ਮਾਮਲਾ
ਦੱਸ ਦਈਏ ਕਿ ਪਿਛਲੇ ਹਫਤੇ ਸ਼ਨੀਵਾਰ ਨੂੰ ਲੰਡਨ 'ਚ ਫਲਸਤੀਨ ਦੇ ਸਮਰਥਨ 'ਚ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ 'ਚ ਸੁਏਲਾ ਪੁਲਿਸ ਵਲੋਂ ਪ੍ਰਦਰਸ਼ਨਾਂ ਨੂੰ ਰੋਕਣ ਦੇ ਤਰੀਕੇ ਤੋਂ ਨਾਰਾਜ਼ ਸੀ। ਆਪਣੇ ਇੱਕ ਲੇਖ ਵਿੱਚ ਉਨ੍ਹਾਂ ਨੇ ਫਲਸਤੀਨ ਪੱਖੀ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਦੇ ਲੰਡਨ ਪੁਲਿਸ ਦੇ ਤਰੀਕਿਆਂ 'ਤੇ ਹਮਲਾ ਕਰਦਿਆਂ ਰਿਸ਼ੀ ਸੁਨਕ ਨੂੰ ਨਿਸ਼ਾਨਾ ਬਣਾਇਆ ਸੀ।
ਪੀਐਮ ਸੁਨਕ ’ਤੇ ਵਧ ਰਿਹਾ ਸੀ ਦਬਾਅ
ਆਲੋਚਕਾਂ ਦਾ ਕਹਿਣਾ ਹੈ ਕਿ ਉਸ ਦੇ ਲੇਖ ਨੇ ਸੱਜੇ-ਪੱਖੀ ਪ੍ਰਦਰਸ਼ਨਕਾਰੀਆਂ ਨੂੰ ਲੰਡਨ ਦੀਆਂ ਸੜਕਾਂ 'ਤੇ ਆਉਣ ਲਈ ਉਤਸ਼ਾਹਿਤ ਕੀਤਾ। ਵਧਦੇ ਵਿਰੋਧ ਨੂੰ ਦੇਖਦੇ ਹੋਏ, ਸੁਨਕ ਸੁਏਲਾ 'ਤੇ ਕਾਰਵਾਈ ਕਰਨ ਲਈ ਦਬਾਅ ਵਧਦਾ ਹੀ ਜਾ ਰਿਹਾ ਸੀ ਅਤੇ ਇਸੇ ਦੌਰਾਨ, ਮੰਤਰੀ ਮੰਡਲ ਦੇ ਫੇਰਬਦਲ 'ਚ ਸੁਏਲਾ ਨੂੰ ਬਰਖਾਸਤ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ: ਪ੍ਰੇਮਿਕਾ ਨਾਲ ਜਬਰ ਜ਼ਿਨਾਹ ਮਗਰੋਂ 111 ਵਾਰੀ ਚਾਕੂ ਨਾਲ ਵਾਰ ਕਰਨ ਵਾਲੇ ਰੂਸੀ ਨੂੰ ਪੁਤਿਨ ਨੇ ਛੱਡਿਆ, ਜਾਣੋ ਕਾਰਨ
- PTC NEWS