Amritsar News : ਅੰਮ੍ਰਿਤਸਰ ਏਅਰਪੋਰਟ 'ਤੇ ਡਿਊਟੀ ਜਾ ਰਹੇ ਨੌਜਵਾਨ ਨਾਲ ਹੋਈ ਲੁੱਟ ਖੋਹ ,ਮੋਟਰਸਾਈਕਲ, ਨਕਦੀ, ਮੋਬਾਈਲ ਖੋਹਣ ਤੋਂ ਬਾਅਦ ਨੌਜਵਾਨ 'ਤੇ ਕੀਤਾ ਕਾਤਲਾਨਾ ਹਮਲਾ
Amritsar News : ਅੰਮਿ੍ਤਸਰ ਦੇ ਸੀ੍ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ 'ਤੇ ਸਵੇਰੇ ਕਰੀਬ 3 ਵਜੇ ਆਪਣੀ ਡਿਊਟੀ 'ਤੇ ਜਾ ਰਹੇ ਅਜਨਾਲਾ ਦੇ ਪਿੰਡ ਚਮਿਆਰੀ ਦੇ ਨੌਜਵਾਨ ਨਾਲ ਰਾਜਾਸਾਂਸੀ ਨੇੜੇ ਲੁੱਟ ਖੋਹ ਹੋਈ ਹੈ। ਮੋਟਰਸਾਇਕਲਾਂ 'ਤੇ ਸਵਾਰ ਚਾਰ ਲੁਟੇਰੇ ਨੌਜਵਾਨ ਨੂੰ ਰੋਕ ਕੇ ਮੋਟਰਸਾਇਕਲ, ਮੋਬਾਇਲ ਫੋਨ , ਪਰਸ ਅਤੇ ਨਗਦੀ ਖੋਹ ਕੇ ਫਰਾਰ ਹੋ ਗਏ ਪਰ ਪਰੰਤੂ ਲੁਟੇਰਿਆਂ ਵੱਲੋਂ ਮੁੜ ਵਾਪਸ ਪਰਤ ਕੇ ਉਕਤ ਕਰਮਚਾਰੀ ਨੌਜਵਾਨ 'ਤੇ ਕਿਰਚਾਂ ਤੇ ਹਥਿਆਰਾਂ ਨਾਲ ਕਾਤਲਾਨਾ ਹਮਲਾ ਕਰ ਦਿੱਤਾ ਗਿਆ। ਲੁਟੇਰੇ ਗੰਭੀਰ ਰੂਪ ਵਿੱਚ ਜ਼ਖਮੀ ਕਰਮਚਾਰੀ ਨੂੰ ਤੜਫਦੇ ਹੋਏ ਨੂੰ ਛੱਡ ਕੇ ਮੁੜ ਫਰਾਰ ਹੋਏ, ਜਿਸ ਨੂੰ ਬਾਅਦ ਵਿੱਚ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ।
ਇਸ ਸਬੰਧੀ ਪੀੜਤ ਜ਼ਖਮੀ ਨੌਜਵਾਨ ਦੇ ਪਿਤਾ ਅਨਿਲ ਬਹਾਦੁਰ ਵਾਸੀ ਚਮਿਆਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਪੁੱਤਰ ਰਾਮ ਬਹਾਦੁਰ ਅੰਮਿ੍ਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿੱਚ ਪਿਛਲੇ 2 ਸਾਲਾਂ ਤੋਂ ਬਤੌਰ ਲੋਡਰ ਦਾ ਕੰਮ ਕਰਦਾ ਹੈ ਤੇ ਉਹ ਕਰੀਬ ਰਾਤ 2.30 ਵਜੇ ਆਪਣੇ ਪਲਟੀਨਾ ਮੋਟਰਸਾਇਕਲ 'ਤੇ ਘਰੋਂ ਡਿਊਟੀ ਲਈ ਨਿਕਲਿਆ ਸੀ ਤਾਂ ਪੁਲਿਸ ਥਾਣਾ ਰਾਜਾਸਾਂਸੀ ਦੇ ਖੇਤਰ ਝੰਜੋਟੀ ਮੋੜ (ਨੇੜੇ ਸਿਵਾ ਇਨਕਲੇਵ) ਪਹੁੰਚਿਆ ਤਾਂ ਮਗਰੋਂ ਆ ਰਹੇ ਦੋ ਮੋਟਰਸਾਇਕਲਾਂ 'ਤੇ ਸਵਾਰ ਚਾਰ ਵਿਅਕਤੀਆਂ ਵੱਲੋਂ ਉਸ ਨੂੰ ਘੇਰ ਕੇ ਪਲਟੀਨਾ ਮੋਟਰ ਸਾਇਕਲ, ਮੋਬਾਈਲ ਫੋਨ ਤੇ ਪਰਸ ਵਿੱਚ ਨਗਦ ਰਾਸ਼ੀ 'ਤੇ ਕਾਗਜ਼ ਪੱਤਰ ਸਨ, ਉਹ ਖੋਹ ਕੇ ਫਰਾਰ ਹੋ ਗਏ।
ਅਨਿਲ ਬਹਾਦੁਰ ਨੇੇ ਅੱਗੇ ਦੱਸਿਆ ਉਕਤ ਲੁਟੇਰੇ ਵਿਅਕਤੀਆਂ ਵੱਲੋਂ ਫਰਾਰ ਹੋਣ ਉਪਰੰਤ ਮੁੜ ਦੋਬਾਰਾ ਵਾਪਸ ਪਰਤ ਕੇ ਉਸ ਦੇ ਪੁੱਤਰ ਰਾਮ ਬਹਾਦੁਰ 'ਤੇ ਕਿਰਚਾਂ ਤੇ ਹਥਿਆਰਾਂ ਨਾਲ ਕਾਤਲਾਨਾ ਹਮਲਾ ਕਰ ਦਿੱਤਾ ਤੇ ਫਿਰ ਮੁੜ ਫਰਾਰ ਹੋਏ। ਉਸ ਨੇ ਦੱਸਿਆ ਕਿ ਉਸ ਦੇ ਪੁੱਤਰ ਰਾਮ ਬਹਾਦੁਰ ਨੂੰ ਸ਼ੜਕ 'ਤੇ ਤੜਫ ਰਹੇ ਨੂੰ ਪਿੱਛੋਂ ਆ ਰਹੇ ਹੋਰ ਕਰਮਚਾਰੀਆਂ ਜੋ ਹਵਾਈ ਅੱਡੇ ਡਿਊਟੀ 'ਤੇ ਜਾ ਰਹੇ ਸਨ, ਵੱਲੋਂ ਜਖਮੀ ਹਾਲਤ ਵਿੱਚ ਹਵਾਈ ਅੱਡਾ ਦੇ ਨੇੜਲੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਕਿ ਉਹ ਆਈ.ਸੀ.ਯੂ ਵਿੱਚ ਜੇਰੇ ਇਲਾਜ ਹੈ।
ਇਸ ਸਬੰਧੀ ਥਾਣਾ ਰਾਜਾ ਸੰਗੀ ਦੇ ਐਸਐਚ ਓ ਮਨਤੇਜ਼ ਸਿੰਘ ਨੇ ਦੱਸਿਆ ਸੀ ਇਸ ਮਾਮਲੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਜਲਦ ਹੀ ਇਹਨਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
- PTC NEWS