Tue, Jul 14, 2026
Whatsapp

Bathinda ’ਚ ਗਰੀਬ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ; ਸੁੱਤੇ ਪਏ ਪਰਿਵਾਰ ’ਤੇ ਡਿੱਗੀ ਛੱਤ, 2 ਦੀ ਮੌਤ

ਮਿਲੀ ਜਾਣਕਾਰੀ ਮੁਤਾਬਿਕ ਨਗਰ ਕੌਂਸਲ ਦੇ ਸੀਵਰੇਜ ਵਿਭਾਗ ਚ ਕੰਮ ਕਰਦੇ ਧਰਮ ਸਿੰਘ ਉਰਫ ਕਾਲਾ ਦਾ ਪਰਿਵਾਰ ਆਪਣੇ ਘਰ ਦੇ ਕਮਰੇ ’ਚ ਸੌਂ ਰਿਹਾ ਸੀ ਕਿ ਲੰਘੀ ਰਾਤ ਕਰੀਬ 11 ਵਜੇ ਕਮਰੇ ਦੀ ਛੱਤ ਅਚਾਨਕ ਡਿੱਗ ਗਈ

Reported by:  PTC News Desk  Edited by:  Aarti -- July 14th 2026 09:45 AM
Bathinda ’ਚ ਗਰੀਬ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ; ਸੁੱਤੇ ਪਏ ਪਰਿਵਾਰ ’ਤੇ ਡਿੱਗੀ ਛੱਤ, 2 ਦੀ ਮੌਤ

Bathinda ’ਚ ਗਰੀਬ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ; ਸੁੱਤੇ ਪਏ ਪਰਿਵਾਰ ’ਤੇ ਡਿੱਗੀ ਛੱਤ, 2 ਦੀ ਮੌਤ

Bathinda News :  ਇਤਿਹਾਸਿਕ ਨਗਰ ਤਲਵੰਡੀ ਸਾਬੋ ’ਚ ਲੰਘੀ ਰਾਤ ਇੱਕ ਗਰੀਬ ਪਰਿਵਾਰ ਨਾਲ ਵੱਡਾ ਹਾਦਸਾ ਵਾਪਰਿਆ। ਦੱਸ ਦਈਏ ਕਿ ਬੀਤੀ ਰਾਤ ਗਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗ ਗਈ ਜਿਸ ਕਾਰਨ ਸੁੱਤੇ ਪਏ ਇੱਕੋਂ ਪਰਿਵਾਰ ਦੇ ਦੋ ਜੀਆਂ ਦੀ ਦਰਦਨਾਕ ਮੌਤ ਹੋ ਗਈ। ਜਦਕਿ ਹਾਦਸੇ ’ਚ 2 ਵਿਅਕਤੀ ਜ਼ਖਮੀ ਹੋ ਗਏ। 

ਗਰੀਬ ਪਰਿਵਾਰ ਦੇ ਨਾਲ ਵਾਪਰਿਆ ਵੱਡਾ ਹਾਦਸਾ


ਮਿਲੀ ਜਾਣਕਾਰੀ ਮੁਤਾਬਿਕ ਨਗਰ ਕੌਂਸਲ ਦੇ ਸੀਵਰੇਜ ਵਿਭਾਗ ਚ ਕੰਮ ਕਰਦੇ ਧਰਮ ਸਿੰਘ ਉਰਫ ਕਾਲਾ ਦਾ ਪਰਿਵਾਰ ਆਪਣੇ ਘਰ ਦੇ ਕਮਰੇ ’ਚ ਸੌਂ ਰਿਹਾ ਸੀ ਕਿ ਲੰਘੀ ਰਾਤ ਕਰੀਬ 11 ਵਜੇ ਕਮਰੇ ਦੀ ਛੱਤ ਅਚਾਨਕ ਡਿੱਗ ਗਈ ਜਿਸ ਕਾਰਨ ਧਰਮ ਸਿੰਘ ਦੀ ਪਤਨੀ ਵੀਰਪਾਲ ਕੌਰ (40) ਅਤੇ ਪੁੱਤਰ ਅਰਸ਼ਦੀਪ ਸਿੰਘ (14) ਦੀ ਮੌਕੇ ਤੇ ਹੀ ਮੌਤ ਹੋ ਗਈ।

ਹਾਦਸੇ ’ਚ ਇੱਕੋਂ ਪਰਿਵਾਰ ਦੇ 2 ਜੀਆਂ ਦੀ ਮੌਤ 

ਇਸ ਹਾਦਸੇ ’ਚ ਦੋ ਲੜਕੀਆਂ ਸੰਨਮਪ੍ਰੀਤ ਕੌਰ ਅਤੇ ਖੁਸ਼ਪ੍ਰੀਤ ਕੌਰ ਗੰਭੀਰ ਜਖਮੀ ਹੋ ਗਈਆਂ ਜੋ ਏਮਜ਼ ਬਠਿੰਡਾ ਵਿਖੇ ਜੇਰੇ ਇਲਾਜ਼ ਹਨ। ਨਗਰ ਕੌਂਸਲ ਪ੍ਰਧਾਨ ਕੁਲਵੀਰ ਕੌਰ ਸਰਾਂ ਸਮੇਤ ਹੋਰਨਾਂ ਸਖਸ਼ੀਅਤਾਂ ਨੇ ਘਟਨਾ ’ਤੇ ਡੁੰਘਾ ਦੁੱਖ ਪ੍ਰਗਟ ਕੀਤਾ ਹੈ ਜਦਕਿ ਘਟਨਾ ਕਾਰਨ ਸਮੁੱਚੇ ਨਗਰ ’ਚ ਸੋਗ ਦੀ ਲਹਿਰ ਦੌੜ ਗਈ ਹੈ।

ਇਹ ਵੀ ਪੜ੍ਹੋ  :  Punjab Weather 14 July : ਪ੍ਰੀ-ਮਾਨਸੂਨ ਸੁਸਤ ; ਹੁੰਮਸ ਨਾਲ ਭਰੀ ਅੱਤ ਦੀ ਗਰਮੀ ਕਾਰਨ ਲੋਕ ਪਰੇਸ਼ਾਨ, ਜਾਣੋ ਮੌਸਮ ਵਿਭਾਗ ਦੀ ਭਵਿੱਖਬਾਣੀ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK