ਸਿਲੰਡਰ ਫੱਟਣ ਨਾਲ ਉੱਡੀ ਘਰ ਦੀ ਛੱਤ; ਕਮਰੇ ਅੰਦਰ ਪਿਆ ਸਮਾਨ ਸੜ ਕੇ ਸੁਆਹ
ਫਰੀਦਕੋਟ: ਦਿਨ ਚੜ੍ਹਦੇ ਹੀ ਫਰੀਦਕੋਟ ਜਿਲ੍ਹੇ ਦੇ ਪਿੰਡ ਕਾਸਮ ਭੱਟੀ ਵਿਚ ਇਕ ਗਰੀਬ ਪਰਿਵਾਰ ਨਾਲ ਵੱਡਾ ਹਾਦਸਾ ਵਾਪਰਿਆ ਗਿਆ। ਜਿਸ ਵਿਚ ਉਹਨਾਂ ਦੇ ਪਰਿਵਾਰ ਦੇ ਦੋ ਜੀਅ ਬੁਰੀ ਤਰਾ ਜਖਮੀਂ ਹੋ ਗਏ। ਉਥੇ ਹੀ ਘਰ ਅੰਦਰ ਪਿਆ ਸਮਾਨ ਵੀ ਸੜ ਕੇ ਸੁਆਹ ਹੋ ਗਿਆ।
ਗਰੀਬ ਪਰਿਵਰ ਦੇ ਕਮਰੇ ਦੀ ਕੱਚੀ ਛੱਤ ਵੀ ਧਮਾਕੇ ਕਾਰਨ ਉੱਡ ਗਈ। ਜਖਮੀਆਂ ਨੂੰ ਇਲਾਜ ਲਈ ਜੈਤੋ ਦੀ ਇਕ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਜੈਤੋ ਵਿਚ ਦਾਖ਼ਲ ਕਰਵਾਇਅ ਗਿਆ ਹੈ, ਜਿੱਥੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਕੀ ਹੈ ਪੂਰਾ ਮਾਮਲਾ?
ਪ੍ਰਾਪਤ ਜਾਣਕਾਰੀ ਮੁਤਾਬਕ ਇਹ ਹਾਦਸਾ ਫਰੀਦਕੋਟ ਜਿਲ੍ਹੇ ਦੀ ਸਬ ਡਵਿਜ਼ਨ ਜੈਤੋ ਅਦੀਨ ਪੈਂਦੇ ਪਿੰਡ ਕਾਸਮ ਭੱਟੀ ਵਿਚ ਸਕੂਲ ਦੇ ਨੇੜੇ ਬਾਬਾ ਰਾਮ ਨਾਮਕ ਮਜਦੂਰ ਦੇ ਘਰ ਵਾਪਰਿਆ। ਇਹ ਮਜ਼ਦੂਰ ਦੇਰ ਰਾਤ ਆਪਣੀ ਮਾਤਾ ਸਮੇਤ ਕਮਰੇ ਅੰਦਰ ਸੁੱਤਾ ਹੋਇਆ ਸੀ ਅਤੇ ਉਸ ਦਾ ਕਰੀਬ 16 ਸਾਲ ਦਾ ਲੜਕਾ ਬਾਹਰ ਸੁੱਤਾ ਹੋਇਆ ਸੀ।
ਸਵੇਰ ਵੇਲੇ ਜਦ ਬਾਬਾ ਰਾਮ ਦੀ ਬਿਰਧ ਮਾਤਾ ਜਿਸ ਦੀ ਉਮਰ ਕਰੀਬ 85 ਸਾਲ ਦੱਸੀ ਜਾ ਰਹੀ ਹੈ, ਜਦੋਂ ਚਾਹ ਬਣਾਉਣ ਲੱਗੀ ਤਾਂ ਅਚਾਨਕ ਗੈਸ ਦੀ ਲੀਕੇਜ ਕਾਰਨ ਸਿਲੰਡਰ ਨੂੰ ਅੱਗ ਲੱਗ ਗਈ ਅਤੇ ਉਹ ਫੱਟ ਗਿਆ। ਜਿਸ ਨਾਲ ਹੋਏ ਜ਼ੋਰਦਾਰ ਧਮਾਕੇ ਵਿਚ ਘਰ ਅੰਦਰ ਪਿਆ ਸਾਰਾ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ। ਉਥੇ ਹੀ ਕਮਰੇ ਦੀ ਸਰਕਾਨਿਆਂ ਨਾਲ ਬਣੀ ਛੱਤ ਵੀ ਉੱਡ ਗਈ।
ਇਸ ਧਮਾਕੇ ਨਾਲ 55 ਸਾਲਾ ਬਾਬੂ ਰਾਮ ਅਤੇ ਉਸ ਦੀ ਬਿਰਧ ਮਾਤਾ ਬੁਰੀ ਤਰਾਂ ਜਖਮੀਂ ਹੋ ਗਿਏ, ਜਿੰਨਾਂ ਨੂੰ ਜੈਤੋ ਦੀ ਇਕ ਸਮਾਜ ਸੇਵੀ ਸੰਸ਼ਥਾ ਦੇ ਸਹਿਯੋਗ ਨਾਲ ਤੁਰੰਤ ਹੀ ਜੈਤੋ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ।
ਬਾਬਾ ਰਾਮ ਅਤੇ ਉਸ ਦੇ ਲੜਕੇ ਨੇ ਦੱਸਿਆ ਕਿ ਉਹਨਾਂ ਦੀ ਮਾਤਾ ਜਦ ਚਾਹ ਬਣਾਉਣ ਲੱਗੀ ਤਾਂ ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਉਹਨਾਂ ਕਿਹਾ ਕਿ ਉਹ ਦਿਹਾੜੀ ਮਜ਼ਦੂਰੀ ਕਰ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ ਅਤੇ ਬੜੀ ਮੁਸ਼ਕਿਲ ਨਾਲ ਉਹਨਾਂ ਨੇ ਆਪਣੇ ਘਰ ਦਾ ਸਮਾਨ ਬਣਾਇਆ ਸੀ, ਜੋ ਇਸ ਧਮਾਕੇ ਕਾਰਨ ਸਾਰਾ ਹੀ ਨਸ਼ਟ ਹੋ ਗਿਆ।
ਹੁਣ ਉਹਨਾਂ ਦੇ ਸਿਰ 'ਤੇ ਛੱਤ ਵੀ ਨਹੀਂ ਬੱਚੀ। ਆਸ ਪਾਸ ਦੇ ਲੋਕਾਂ ਨੇ ਵੀ ਸਰਕਾਰ ਨੂੰ ਇਸ ਗਰੀਬ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਅਪੀਲ ਵੀ ਕੀਤੀ ਹੈ।
- PTC NEWS