Sun, Dec 14, 2025
Whatsapp

Punjab 'ਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਡਿੱਗੀਆਂ 2 ਘਰਾਂ ਦੀਆਂ ਛੱਤਾਂ ,ਦੇਖੋ ਹੋਰ ਕਿਥੇ -ਕਿੱਥੇ ਹੋਇਆ ਨੁਕਸਾਨ

Punjab News : ਪੰਜਾਬ 'ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਕੀਤਾ ਹੈ ,ਉੱਥੇ ਹੀ ਗਰੀਬਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਰੋਜ਼ਪੁਰ ਛਾਉਣੀ ਦੀ ਵਜ਼ੀਰੇ ਵਾਲੀ ਬਿਲਡਿੰਗ ਵਿਖੇ ਲਗਾਤਾਰ ਪੈ ਰਹੀ ਬਾਰਿਸ਼ ਦੇ ਕਹਿਰ ਨਾਲ ਘਰ ਦੀ ਛੱਤ ਡਿੱਗਣ ਕਰਕੇ ਪੰਜ ਜਾਣੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ

Reported by:  PTC News Desk  Edited by:  Shanker Badra -- August 26th 2025 01:26 PM -- Updated: August 26th 2025 02:08 PM
Punjab 'ਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਡਿੱਗੀਆਂ 2 ਘਰਾਂ ਦੀਆਂ ਛੱਤਾਂ ,ਦੇਖੋ ਹੋਰ ਕਿਥੇ -ਕਿੱਥੇ ਹੋਇਆ ਨੁਕਸਾਨ

Punjab 'ਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਡਿੱਗੀਆਂ 2 ਘਰਾਂ ਦੀਆਂ ਛੱਤਾਂ ,ਦੇਖੋ ਹੋਰ ਕਿਥੇ -ਕਿੱਥੇ ਹੋਇਆ ਨੁਕਸਾਨ

Punjab News : ਪੰਜਾਬ 'ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਕੀਤਾ ਹੈ ,ਉੱਥੇ ਹੀ ਗਰੀਬਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਰੋਜ਼ਪੁਰ ਛਾਉਣੀ ਦੀ ਵਜ਼ੀਰੇ ਵਾਲੀ ਬਿਲਡਿੰਗ ਵਿਖੇ ਲਗਾਤਾਰ ਪੈ ਰਹੀ ਬਾਰਿਸ਼ ਦੇ ਕਹਿਰ ਨਾਲ ਘਰ ਦੀ ਛੱਤ ਡਿੱਗਣ ਕਰਕੇ ਪੰਜ ਜਾਣੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਪੀੜਿਤ ਪਰਿਵਾਰ ਨੇ ਦੱਸਿਆ ਕਿ ਉਹ ਤਿੰਨ ਬੱਚਿਆਂ ਸਮੇਤ ਪੰਜ ਜਾਣੇ ਆਪਣੇ ਕਮਰੇ ਵਿੱਚ ਸੌ ਰਹੇ ਸੀ ਤੇ ਅਚਾਨਕ ਲਗਾਤਾਰ ਪੈ ਰਹੀ ਬਾਰਿਸ਼ ਨਾਲ ਉਹਨਾਂ ਦੇ ਬਾਲੇ ਵਾਲੀ ਛੱਤ ਡਿੱਗ ਪਈ। ਜਿਸ ਦੇ ਮਲਬੇ ਹੇਠਾਂ ਆਉਣ ਕਰਕੇ ਪੂਰੇ ਪਰਿਵਾਰ ਨੂੰ ਸੱਟਾਂ ਵੱਜ ਗਈਆਂ। ਆਲੇ ਦੁਆਲੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਛੱਤ ਡਿੱਗਣ ਤੋਂ ਬਾਅਦ ਬੜੀ ਮੁਸ਼ਕਿਲ ਨਾਲ ਪੂਰੇ ਪਰਿਵਾਰ ਨੂੰ ਮਲਬੇ ਹੇਠਾਂ ਕੱਢਿਆ। 


ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾ ਕੇ ਇਲਾਜ ਕਰਵਾਇਆ ਗਿਆ। ਪੀੜਤ ਪਰਿਵਾਰ ਨੇ ਦੱਸਿਆ ਕਿ ਉਹ ਮਿਹਨਤ -ਮਜ਼ਦੂਰੀ ਕਰਕੇ ਆਪਣਾ ਘਰ ਚਲਾਉਂਦੇ ਹਨ ਤੇ ਹੁਣ ਰਹਿਣ ਲਈ ਜੋ ਛੱਤ ਸੀ, ਉਹ ਵੀ ਡਿਗ ਗਈ। ਹੁਣ ਪੀੜਿਤ ਪਰਿਵਾਰ ਸੜਕ 'ਤੇ ਰਹਿਣ ਲਈ ਮਜਬੂਰ ਦਿੱਖ ਰਿਹਾ ਹੈ। ਉਨ੍ਹਾਂ ਵੱਲੋ ਪ੍ਰਸ਼ਾਸਨ ਕੋਲੋਂ ਘਰ ਦੀ ਮੁਰੰਮਤ ਲਈ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ।

ਅਜਨਾਲਾ ਦੇ ਪਿੰਡ ਸਰਾਂ 'ਚ ਵੀ ਡਿੱਗੀ ਘਰ ਦੀ ਛੱਤ

ਬੀਤੀ ਰਾਤ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨਾਲ 5 ਵਜੇ ਦੇ ਕਰੀਬ ਅਜਨਾਲਾ ਦੇ ਪਿੰਡ ਸਰਾਂ 'ਚ ਵੀ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ ਹੈ। ਜਿਸ ਕਾਰਨ ਪਰਿਵਾਰਕ ਮੈਂਬਰ ਜ਼ਖਮੀ ਹੋ ਗਏ ਹਨ ਅਤੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਚਾਰ ਸਾਲਾ ਛੋਟੀ ਬੱਚੀ ਸਮੇਤ ਤਿੰਨ ਪਰਿਵਾਰਿਕ ਮੈਂਬਰ ਜ਼ਖਮੀ ਹੋਏ ਹਨ। ਜਿਨ੍ਹਾਂ ਨੂੰ ਇਲਾਜ ਲਈ ਨਿਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਪਰ ਬਾਅਦ 'ਚ ਘਰ ਗਏ ਹਨ।

ਇੱਕ ਪਾਸੇ ਜਿੱਥੇ ਇਹ ਬਰਸਾਤ ਨੇ ਮੌਸਮ ਖੁਸ਼ ਗਵਾਰ ਬਣਾ ਕੇ ਰੱਖਿਆ ਹੋਇਆ ਹੈ ਉੱਥੇ ਹੀ ਕੁਝ ਲੋਕਾਂ ਲਈ ਇਹ ਬਰਸਾਤ ਜ਼ਿੰਦਗੀ ਅਤੇ ਮੌਤ ਦੀ ਲੜਾਈ ਬਣ ਕੇ ਆ ਰਹੀ ਹੈ ਤਾਜ਼ਾ ਮਾਮਲਾ ਹੈ ਸਰਹਦੀ ਤਹਿਸੀਲ ਅਜਨਾਲਾ ਦੇ ਪਿੰਡ ਸਰਾਂ ਦਾ ਜਿੱਥੇ ਬੀਤੀ ਰਾਤ ਤੋਂ ਲਗਾਤਾਰ ਹੋ ਰਹੀ ਬਾਰਿਸ਼ ਤੇ ਚੱਲਦਿਆਂ ਅੱਜ ਤੜਕਸਰ ਕਰੀਬ 5 ਵਜੇ ਦੇ ਕਰੀਬ ਪਿੰਡ ਸਰਾਂ ਇੱਕ ਗਰੀਬ ਪਰਿਵਾਰ ਦੀ ਛੱਤ ਉਹਨਾਂ ਉੱਤੇ ਉਸ ਸਮੇਂ ਡਿੱਗ ਪਈ ਜਦ ਪੂਰਾ ਪਰਿਵਾਰ ਘਰ ਵਿੱਚ ਸੁੱਤਾ ਪਿਆ ਸੀ ਇਸ ਛੱਤ ਡਿੱਗਣ ਤੋਂ ਬਾਅਦ ਪਰਿਵਾਰਕ ਮੈਂਬਰ ਜ਼ਖਮੀ ਹੋ ਗਏ ਜਿਨਾਂ ਵਿੱਚ ਸੀ ਇੱਕ ਚਾਰ ਸਾਲਾ ਬੱਚੀ ਸਮੇਤ ਪਤਨੀ ਬੱਚਾ ਅਤੇ ਖੁਦ ਆਪ ਵਿਅਕਤੀ ਸ਼ਾਮਿਲ ਸੀ 

ਉਹਨਾਂ ਦੱਸਿਆ ਕਿ ਉਹਨਾਂ ਦੇ ਘਰ ਦੀ ਛੱਤ ਥੋੜੀ ਕਮਜ਼ੋਰ ਸੀ,ਜਿਸ ਕਰਕੇ ਉਹਨਾਂ ਵੱਲੋਂ ਇੱਕ ਤਰਪਲ ਛੱਤ ਉੱਪਰ ਲਗਾਈ ਹੋਈ ਸੀ ਪਰ ਗਰੀਬੀ ਹੋਣ ਕਾਰਨ ਉਹਨਾਂ ਕੋਲ ਇਨੇ ਪੈਸੇ ਨਹੀਂ ਸਨ ਕਿ ਛੱਤ ਬਦਲ ਸਕਣ। ਹੁਣ ਲਗਾਤਾਰ ਬਰਸਾਤ ਕਾਰਨ ਉਹਨਾਂ ਦੀ ਛੱਤ ਅੱਜ ਸਵੇਰੇ ਪੰਜ ਵਜੇ ਦੇ ਕਰੀਬ ਉਹਨਾਂ ਉੱਪਰ ਆ ਡਿੱਗੀ, ਜਿਸ ਨਾਲ ਇਕਦਮ ਡਰ ਦਾ ਮਾਹੌਲ ਪੈਦਾ ਹੋ ਗਿਆ। ਪਿੰਡ ਵਾਸੀਆਂ ਨੇ ਉਹਨਾਂ ਨੂੰ ਮਲਬੇ ਹੇਠਾਂ ਕੱਢਿਆ ਗਿਆ ਤੇ ਫਿਰ ਅਜਨਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿਸ ਤੋਂ ਬਾਅਦ ਉਹਨਾਂ ਨੂੰ ਘਰ ਭੇਜ ਦਿੱਤਾ ਗਿਆ। 

ਪਿੰਡ ਸਭਰਾ ਸਤਲੁਜ ਬੰਨ 'ਤੇ ਲੋਕ ਭਾਰੀ ਬਾਰਿਸ਼ ਵਿੱਚ ਤੰਬੂ ਲਾ ਕੇ ਰਹਿਣ ਲਈ ਮਜਬੂਰ 

 ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾ ਸਤਲੁਜ ਬੰਨ 'ਤੇ ਲੋਕ ਭਾਰੀ ਬਾਰਿਸ਼ ਵਿੱਚ ਤੰਬੂ ਲਾ ਕੇ ਰਹਿਣ ਲਈ ਮਜਬੂਰ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਸਭਰਾਂ ਦੇ ਲੋਕਾਂ ਨੇ ਕਿਹਾ ਕਿ ਸਤਲੁਜ ਦਰਿਆ ਵਿੱਚ ਪਾਣੀ ਬਹੁਤ ਜ਼ਿਆਦਾ ਆ ਗਿਆ ਹੈ। ਜਿਸ ਕਾਰਨ ਦਰਿਆ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਹੈ ਅਤੇ ਉੱਤੋਂ ਮੀਹ ਬਹੁਤ ਜਿਆਦਾ ਤੇਜ਼ ਹੈ। ਮਜਬੂਰ ਹੋ ਕੇ ਉਹਨਾਂ ਨੂੰ ਜਿੱਥੇ ਆਪਣੇ ਘਰ ਖਾਲੀ ਕਰਨੇ ਪਏ ਹਨ ,ਉੱਥੇ ਹੀ ਬੰਨ ਦੇ ਉੱਪਰ ਉਹ ਤੰਬੂ ਲਾ ਕੇ ਆਪਣੇ ਦੁਧਾਰੂ ਪਸ਼ੂਆਂ ਅਤੇ ਬੱਚਿਆਂ ਦੇ ਨਾਲ ਰਹਿਣ ਲਈ ਮਜਬੂਰ ਹਨ। ਉਹਨਾਂ ਕਿਹਾ ਕਿ ਸਾਡੇ ਹਾਲਾਤ ਇੰਨੇ ਜ਼ਿਆਦਾ ਮਾੜੇ ਹੋਏ ਹਨ ਕਿ ਉਹ ਰਾਤ ਸਮੇਂ ਰੋਟੀ ਵੀ ਨਹੀਂ ਖਾ ਪਾ ਰਹੇ ਅਤੇ ਮੱਛਰ ਨਾਲ ਉਹਨਾਂ ਦਾ ਬੁਰਾ ਹਾਲ ਹੋਇਆ ਪਿਆ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਕੋਈ ਨਾ ਕੋਈ ਸਾਰ ਲਈ ਜਾਵੇ ਤਾਂ ਜੋ ਉਹ ਆਪਣੇ ਬੱਚਿਆਂ ਨਾਲ ਇਸ ਮੁਸੀਬਤ ਤੋਂ ਬਾਹਰ ਨਿਕਲ ਸਕਣ। 

ਚਿੰਤਪੁਰਨੀ -ਨੈਸ਼ਨਲ ਹਾਈਵੇ ਦਾ ਇੱਕ ਹਿੱਸਾ ਰੁੜਿਆ 

ਇਸ ਤੋਂ ਇਲਾਵਾ ਹੁਸ਼ਿਆਰਪੁਰ ਚਿੰਤਪੁਰਨੀ ਮਾਰਗ 'ਤੇ ਪਿੰਡ ਮੰਗੂਵਾਲ ਅੱਡੇ ਨਜ਼ਦੀਕ ਚਿੰਤਪੁਰਨੀ -ਨੈਸ਼ਨਲ ਹਾਈਵੇ ਦਾ ਇੱਕ ਹਿੱਸਾ ਤੇਜ਼ ਬਾਰਿਸ਼ ਦੇ ਪ੍ਰਭਾਵ ਕਾਰਨ ਰੁੜ੍ਹ ਗਿਆ। ਦੱਸ ਦਈਏ ਕਿ ਇਹ ਹਾਈਵੇ ਪੰਜਾਬ ਦੇ ਵੱਡੇ ਹਿੱਸੇ ਨੂੰ ਹਿਮਾਚਲ ਨਾਲ ਜੋੜਦਾ ਹੈ ਅਤੇ ਜੇਕਰ ਤੇਜ਼  ਬਾਰਿਸ਼ ਕਾਰਨ ਇਹ ਹਾਈਵੇ ਹੋਰ ਪ੍ਰਭਾਵਿਤ ਹੁੰਦਾ ਹੈ ਤਾਂ ਪੰਜਾਬ ਦਾ ਇਸ ਪਾਸਿਓਂ ਹਿਮਾਚਲ ਨਾਲ ਸੰਪਰਕ ਟੁੱਟ ਸਕਦਾ ਹੈ। ਇਸਦੇ ਨਾਲ ਹੀ ਹਿਮਾਚਲ ਵਾਲੇ ਪਾਸੇ ਨਾਲ ਹੁੰਦਾ ਵਪਾਰ ਵੀ ਪ੍ਰਭਾਵਿਤ ਹੋਵੇਗਾ।

- PTC NEWS

Top News view more...

Latest News view more...

PTC NETWORK
PTC NETWORK