Ropa 'ਚ 7 ਰੁਪਏ ਵਾਲੀ ਟਿਕਟ ਨੇ ਇੱਕ ਵਿਅਕਤੀ ਨੂੰ ਬਣਾਇਆ ਲੱਖਪਤੀ ! 100 ਟਿਕਟਾਂ 'ਤੇ ਲੱਗਿਆ 10 ਲੱਖ ਰੁਪਏ ਦਾ ਇਨਾਮ
Ropar News : ਕਹਿੰਦੇ ਰੱਬ ਜਦੋਂ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ, ਇਹ ਕਹਾਵਤ ਉਦੋਂ ਬਿਲਕੁਲ ਸੱਚ ਸਾਬਤ ਹੋ ਗਈ, ਜਦੋਂ ਰੋਪੜ ਦੇ ਇੱਕ ਵਿਅਕਤੀ ਨੂੰ 7 ਰੁਪਏ ਵਾਲੀ ਲਾਟਰੀ ਦੀਆਂ ਟਿਕਟਾਂ 'ਤੇ 10 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ। ਰੋਪੜ ਦੇ ਇੱਕ ਵਿਅਕਤੀ ਨੇ ਅਸ਼ੋਕਾ ਲਾਟਰੀ ਦੀ ਦੁਕਾਨ ਤੋਂ 100 ਟਿਕਟਾਂ ਖਰੀਦ ਕੇ 10 ਲੱਖ ਰੁਪਏ ਦਾ ਇਨਾਮ ਜਿੱਤਿਆ ਹੈ। ਇਨ੍ਹਾਂ ਡੀਅਰ ਲਾਟਰੀ ਟਿਕਟਾਂ ਦੀ ਕੀਮਤ 7 ਰੁਪਏ ਹੈ।
ਉਸ ਵੱਲੋਂ ਖ਼ਰੀਦੀਆਂ ਗਈਆਂ 100 ਟਿਕਟਾਂ ਉੱਤੇ ਇਨਾਮ ਨਿਕਲਿਆ ਹੈ ,ਜਿਸ ਦੀ ਕੁੱਲ੍ਹ ਰਕਮ 10 ਲੱਖ ਰੁਪਏ ਬਣਦੀ ਹੈ। ਅਸ਼ੋਕਾ ਲਾਟਰੀ ਦੇ ਮਾਲਕ ਨੇ ਦੱਸਿਆ ਕਿ ਇਹ ਸਾਰੀਆਂ ਟਿਕਟਾਂ ਉਸਦੀ ਦੁਕਾਨ ਤੋਂ ਵੇਚੀਆਂ ਗਈਆਂ ਸਨ। ਉਸਨੇ ਦੱਸਿਆ ਕਿ ਇੱਕੋ ਸਮੇਂ 100 ਟਿਕਟਾਂ 'ਤੇ ਇਨਾਮ ਜਿੱਤਣਾ ਇੱਕ ਦੁਰਲੱਭ ਘਟਨਾ ਹੈ। ਉਸਨੇ ਇਹ ਵੀ ਦੱਸਿਆ ਕਿ ਇਹ ਇਨਾਮ ਟਿਕਟ ਨੰਬਰ 50A 77823 ਉੱਤੇ ਲੱਗਿਆ ਹੈ।
ਅਸ਼ੋਕਾ ਲਾਟਰੀ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਵੱਲੋਂ 100 ਟਿਕਟਾਂ ਵੇਚੀਆਂ ਗਈਆਂ ਸਨ ਅਤੇ ਇਨ੍ਹਾਂ ਸਾਰੀਆਂ ਟਿਕਟਾਂ ਉੱਤੇ ਇਨਾਮ ਨਿਕਲਿਆ ਹੈ। ਉਨ੍ਹਾਂ ਦੱਸਿਆ ਕਿ ਇਨਾਮ ਦੀ ਕੁੱਲ੍ਹ ਰਕਮ 10 ਲੱਖ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਉੱਤੇ ਲਗਾਤਾਰ ਵੱਡੇ ਇਨਾਮ ਨਿਕਲ ਰਹੇ ਹਨ, ਜਿਸ ਕਾਰਨ ਲੋਕ ਦੂਰ-ਦੁਰਾਡਿਓ ਆ ਕੇ ਉਨ੍ਹਾਂ ਦੀ ਦੁਕਾਨ ਉੱਤੇ ਲਾਟਰੀ ਪਾ ਕੇ ਆਪਣੀ ਕਿਸਮਤ ਅਜ਼ਮਾਉਂਦੇ ਹਨ।
ਇਸ ਤੋਂ ਪਹਿਲਾਂ ਸਬਜ਼ੀ ਵੇਚਣ ਵਾਲੇ ਦੀ ਚਮਕੀ ਸੀ ਕਿਸਮਤ
ਇਸ ਤੋਂ ਪਹਿਲਾਂ ਬਠਿੰਡਾ ਦੇ ਸ਼ਖਸ ਦੀ ਦੀਵਾਲੀ ਲਾਟਰੀ ਬੰਪਰ ਨੇ ਜ਼ਿੰਦਗੀ ਸਚਮੁਚ ਬਦਲ ਦਿੱਤੀ ਸੀ। ਰਾਜਸਥਾਨ ਦੇ ਜੈਪੁਰ ਦਾ ਰਹਿਣ ਵਾਲਾ ਅਮਿਤ ਸੇਹਰਾ, ਜੋ ਸਬਜ਼ੀ ਵੇਚਦਾ ਹੈ, ਉਹ 11 ਕਰੋੜ ਰੁਪਏ ਦੀ ਲਾਟਰੀ ਜਿੱਤ ਕੇ ਚਰਚਾ ਵਿਚ ਆ ਗਿਆ ਹੈ। ਅਮਿਤ ਸੇਹਰਾ ਨੇ ਇਹ ਟਿਕਟ ਬਠਿੰਡਾ ਤੋਂ ਖਰੀਦੀ ਸੀ। ਅਮਿਤ ਨੇ ਇਹ ਐਲਾਨ ਕੀਤਾ ਹੈ ਕਿ ਉਹ ਆਪਣੇ ਦੋਸਤ ਦੀਆਂ ਦੋ ਧੀਆਂ ਦੇ ਵਿਆਹ ਲਈ 51-51 ਲੱਖ ਰੁਪਏ ਦੇਵੇਗਾ। ਉਸ ਨੇ ਅਮਿਤ ਦਾ ਬਹੁਤ ਸਾਥ ਦਿੱਤਾ ਹੈ।

- PTC NEWS