Mon, Dec 8, 2025
Whatsapp

Punjabi Youth Died in Australia : ਆਸਟ੍ਰੇਲੀਆ ਤੋਂ ਮੰਦਭਾਗੀ ਖ਼ਬਰ, ਸਮਾਣਾ ਦੇ ਨੌਜਵਾਨ ਦੀ ਆਸਟ੍ਰੇਲੀਆ 'ਚ ਮੌਤ

Samana News : ਭੁਪਿੰਦਰ ਕੁਮਾਰ ਸ਼ਰਮਾ ਪੁੱਤਰ ਧਰਮ ਚੰਦ ਸ਼ਰਮਾ, ਪ੍ਰੇਸ਼ਾਨ ਰਹਿੰਦਾ ਸੀ। ਇਸ ਪ੍ਰੋਬਲਮ ਨੂੰ ਲੈ ਕੇ ਭੁਪਿੰਦਰ ਕੁਮਾਰ ਸ਼ਰਮਾ 2008 ਵਿੱਚ ਆਈਲੈਟਸ ਕਰਕੇ ਆਸਟਰੇਲੀਆ ਗਿਆ।

Reported by:  PTC News Desk  Edited by:  KRISHAN KUMAR SHARMA -- November 09th 2025 03:04 PM -- Updated: November 09th 2025 03:06 PM
Punjabi Youth Died in Australia : ਆਸਟ੍ਰੇਲੀਆ ਤੋਂ ਮੰਦਭਾਗੀ ਖ਼ਬਰ, ਸਮਾਣਾ ਦੇ ਨੌਜਵਾਨ ਦੀ ਆਸਟ੍ਰੇਲੀਆ 'ਚ ਮੌਤ

Punjabi Youth Died in Australia : ਆਸਟ੍ਰੇਲੀਆ ਤੋਂ ਮੰਦਭਾਗੀ ਖ਼ਬਰ, ਸਮਾਣਾ ਦੇ ਨੌਜਵਾਨ ਦੀ ਆਸਟ੍ਰੇਲੀਆ 'ਚ ਮੌਤ

Punjabi Youth Died in Australia : ਪੰਜਾਬ ਦੇ ਵਿੱਚ ਨੌਜਵਾਨ ਰੁਜ਼ਗਾਰ ਚੰਗਾ ਨਾ ਮਿਲਣ ਕਰਕੇ ਵਿਦੇਸ਼ਾਂ ਦੀ ਉਡਾਨ ਭਰਦੇ ਹਨ ਲੇਕਿਨ ਕੁਝ ਹਾਲਾਤ ਘਰਾਂ ਦੇ ਇਸ ਤਰ੍ਹਾਂ ਦੇ ਹੁੰਦਿਆਂ ਕਿ ਮਜਬੂਰ ਹੋ ਕੇ ਵਿਦੇਸ਼ ਜਾਣਾ ਨੌਜਵਾਨਾਂ ਦੀ ਮਜਬੂਰੀ ਬਣ ਜਾਂਦਾ ਹੈ। ਸਮਾਣਾ ਦਾ ਪਿੰਡ ਸੱਸੀ ਬ੍ਰਾਹਮਣਾ, ਜਿੱਥੇ ਹਰ ਸਾਲ ਘੱਗਰ ਦੀ ਹੜਾਂ ਦੀ ਮਾਰ ਦੇ ਕਰਕੇ ਫਸਲਾਂ ਦੀ ਤਬਾਹੀ ਹੁੰਦੀ ਹੈ। ਇਸੇ ਗੱਲ ਤੋਂ ਭੁਪਿੰਦਰ ਕੁਮਾਰ ਸ਼ਰਮਾ ਪੁੱਤਰ ਧਰਮ ਚੰਦ ਸ਼ਰਮਾ, ਪ੍ਰੇਸ਼ਾਨ ਰਹਿੰਦਾ ਸੀ। ਇਸ ਪ੍ਰੋਬਲਮ ਨੂੰ ਲੈ ਕੇ ਭੁਪਿੰਦਰ ਕੁਮਾਰ ਸ਼ਰਮਾ 2008 ਵਿੱਚ ਆਈਲੈਟਸ ਕਰਕੇ ਆਸਟਰੇਲੀਆ ਗਿਆ।

ਪਰਿਵਾਰ ਨੇ ਰਿਸ਼ਤੇਦਾਰਾਂ ਤੋਂ ਪੈਸੇ ਇਕੱਠੇ ਕਰਕੇ ਉਹਨੂੰ ਵਿਦੇਸ਼ ਭੇਜਿਆ, ਉੱਥੇ ਜਾ ਕੇ ਉਹ ਟਰਾਲਾ ਚਲਾਉਣ ਲੱਗਿਆ। ਹੁਣ ਉਸਦਾ ਕਾਰੋਬਾਰ ਸੈੱਟ ਹੋਇਆ ਸੀ। ਪਰਿਵਾਰ ਨੇ ਕਿਹਾ ਕਿ ਭੁਪਿੰਦਰ ਦੀ ਪਿਤਾ ਨਾਲ ਗੱਲ ਹੁੰਦੀ ਸੀ ਤੇ ਹੋਰ ਕਾਰੋਬਾਰ, ਵੱਡਾ ਪਿਤਾ ਦੇ ਨਾਲ ਗੱਲਬਾਤ ਕਰਦਾ ਸੀ। ਪਿਤਾ ਜੀ ਨੇ ਪੈਸੇ ਮੰਗੇ ਭੁਪਿੰਦਰ ਨੇ ਕਿਹਾ ਪਿਤਾ ਜੀ ਕੁੱਝ ਦਿਨ ਖੜ ਜਾਓ, ਮੇਰਾ ਕਾਰੋਬਾਰ, ਇੱਥੇ ਸੈੱਟ ਹੋ ਜਾਵੇ, ਤੁਹਾਡੇ 50 ਕਿੱਲੇ ਮੈਂ ਪਿੰਡ ਦੇ ਵਿੱਚ ਹੀ ਬਣਾ ਦਿਆਂਗੇ। ਤੁਹਾਡਾ ਨਾਮ ਹੋਵੇਗਾ ਬੀ ਨੰਬਰਦਾਰ ਧਰਮਚੰਦ ਹੈ, ਕੋਈ ਇੱਥੇ ਵੀ ਮੈਂ ਡੇਢ ਸੋ ਟਰਾਲੇ ਪਾਣੇ ਇਹ ਸੁਪਨਾ ਸੀ।


ਭੁਪਿੰਦਰ ਕੁਮਾਰ ਦਾ ਲੇਕਿਨ ਪਰਮਾਤਮਾ ਨੂੰ ਕੁਝ ਔਰ ਮਨਜ਼ੂਰ ਸੀ, ਉਹ ਆਪਣੀ ਗੱਡੀ ਦੇ ਰਾਹੀਂ ਉਸਦਾ ਇੱਕ ਟਰਾਲਾ ਖੜਾ ਸੀ। ਉਹਨੂੰ ਦੇਖਣ ਦੇ ਲਈ ਜਾ ਰਿਹਾ ਸੀ ਕਿ ਸੜਕ ਹਾਦਸੇ ਜਦੋਂ ਵਾਪਸ ਆ ਰਹੇ ਸੀ ਤੇ ਉਹਦੀ ਮੌਤ ਹੋ ਗਈ। ਉਸਦੀ ਪਤਨੀ ਆਸਟਰੇਲੀਆ ਦੇ ਬ੍ਰਿਸਬਿਨ ਸ਼ਹਿਰ ਦੇ ਵਿੱਚ ਰਹਿੰਦੇ ਹਨ, ਜਿੱਥੇ ਭੁਪਿੰਦਰ ਕੁਮਾਰ ਸ਼ਰਮਾ ਵੀ ਨਾਲ ਹੀ ਰਹਿੰਦਾ ਸੀ ਉਹਦੇ ਦੋ ਬੱਚੇ ਹਨ। ਇੱਕ ਬੇਟਾ ਬਿਨੈਕ ਅਤੇ ਬੇਟੀ ਅਦਿਤੀ ਭੁਪਿੰਦਰ ਦੇ ਪਿਤਾ ਨੇ ਆਪਣੀ ਸਾਰੀ ਦਾਸਤਾਨ ਸਾਡੀ ਟੀਮ ਨੂੰ ਦੱਸੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਮਾਂ ਬਿਮਲਾ ਦੇਵੀ ਕਹਿੰਦੀ ਹੈ ਕਿ ਮੇਰਾ ਪੁੱਤ ਸਰਵਣ ਵਰਗਾ ਸੀ, ਮੈਂ ਉੱਥੇ ਵੀ ਉਹਦੇ ਕੋਲ ਗਈ ਹਾਂ, ਮੇਰਾ ਪੂਰਾ ਧਿਆਨ ਰੱਖਦਾ ਸੀ। ਪਰਿਵਾਰ ਨੇ ਪੰਜਾਬ ਸਰਕਾਰ ਕੇਂਦਰ ਸਰਕਾਰ ਤੋਂ ਡੈਡ ਬੌਡੀ ਜਲਦੀ ਲਿਆਉਣ ਦੀ ਗੁਹਾਰ ਲਾਈ ਹੈ। ਉਹਨਾਂ ਨੇ ਕਿਹਾ ਕਿ 42 ਲੱਖ ਰੁਪਏ ਖਰਚਾ ਮ੍ਰਿਤਕ ਦੇਹ ਲਿਆਉਣ ਦਾ ਦੱਸਿਆ ਜਾ ਰਿਹਾ। ਸਾਡੇ ਕੋਲ ਇੰਨਾ ਪੈਸਾ ਹੈ ਨਹੀਂ, ਸਰਕਾਰ ਸਾਡੀ ਮਦਦ ਕਰ।

- PTC NEWS

Top News view more...

Latest News view more...

PTC NETWORK
PTC NETWORK