Samyukt Kisan Morcha: ਸੰਯੁਕਤ ਕਿਸਾਨ ਮੋਰਚੇ ਦੀ 3 ਅਪ੍ਰੈਲ ਨੂੰ ਹੋਣ ਵਾਲੀ ਮੀਟਿੰਗ 30 ਮਾਰਚ ਨੂੰ
Samyukt Kisan Morcha: ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਧ ਰਹੀ ਧੜੇਬੰਦੀ ਵਿਚਕਾਰ ਤਤਕਾਲੀਨ ਮੀਟਿੰਗ ਬੁਲਾਈ ਗਈ ਹੈ। ਦੱਸ ਦਈਏ ਕਿ ਇਹ ਮੀਟਿੰਗ ਪਹਿਲਾਂ 3 ਅਪ੍ਰੈਲ ਨੂੰ ਹੋਣੀ ਸੀ ਪਰ ਹੁਣ ਇਸਦੀ ਤਾਰੀਕ ਬਦਲ ਕੇ 30 ਮਾਰਚ ਕਰ ਦਿੱਤੀ ਹੈ।
ਦੱਸ ਦਈਏ ਕਿ ਬੀਤੇ ਦਿਨ ਲੁਧਿਆਣਾ 'ਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਖਰੀ ਮੀਟਿੰਗ ਕਰਕੇ ਤਾਕਤ ਦਿਖਾਈ ਗਈ ਸੀ। ਇਕਮਤ ਵਿਚਾਰਧਾਰਾ ਵਾਲੀਆਂ 16 ਕਿਸਾਨ ਯੂਨੀਅਨਾਂ ਨੇ ਆਪਣੀ ਵੱਖਰੀ ਮੀਟਿੰਗ ਕੀਤੀ ਸੀ।
ਬੀਕੇਯੂ ਕਾਦੀਆਂ, ਬੀਕੇਯੂ ਦੁਆਬਾ, ਦੁਆਬਾ ਸੰਘਰਸ਼ ਕਮੇਟੀ, ਦੁਆਬਾ ਕਿਸਾਨ ਕਮੇਟੀ, ਬੀਕੇਯੂ ਲੱਖੋਵਾਲ, ਕੌਮੀ ਮੋਰਚਾ ਪੰਜਾਬ, ਇੰਡੀਅਨ ਫਾਰਮਰ ਐਸੋਸੀਏਸ਼ਨ, ਬੀਕੇਯੂ ਸ਼ਾਦੀਪੁਰ, ਦੁਆਬਾ ਕਿਸਾਨ ਯੂਨੀਅਨ ਪੰਜਾਬ, ਕਿਰਤੀ ਕਿਸਾਨ ਸੰਘਰਸ਼ ਕਮੇਟੀ ਵੱਲੋਂ ਵੱਖਰੀ ਮੀਟਿੰਗ 'ਚ ਹਿੱਸਾ ਲਿਆ ਗਿਆ।
ਮੀਟਿੰਗ ਦੌਰਾਨ ਜਗਵੀਰ ਚੌਹਾਨ, ਮਨਜੀਤ ਰਾਏ, ਫੁਰਮਾਨ ਸੰਧੂ, ਵੀਰਪਾਲ ਢਿੱਲੋਂ, ਹਰਿੰਦਰ ਲੱਖੋਵਾਲ, ਸਤਨਾਮ ਸਿੰਘ ਬਹਿਰੂ, ਬਿੰਦਰ ਸਿੰਘ ਗੋਲੇਵਾਲ, ਕੁਲਦੀਪ ਸਿੰਘ ਵਜੀਦਪੁਰ, ਬਲਵਿੰਦਰ ਸਿੰਘ ਮੱਲ੍ਹੀ, ਮੁਕੇਸ਼ ਚੰਦਰ ਮੀਟਿੰਗ 'ਚ ਸ਼ਾਮਿਲ ਸਨ।
ਸੰਯੁਕਤ ਕਿਸਾਨ ਮੋਰਚੇ ਦੀਆਂ ਵੱਡੀਆਂ ਜਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਕ੍ਰਾਤੀਕਾਰੀ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ ਸਮੇਤ 15 ਯੂਨੀਅਨ ਨੂੰ ਅਲੱਗ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Bathinda Jail: ਬਠਿੰਡਾ ਕੇਂਦਰੀ ਜੇਲ੍ਹ ਫਿਰ ਸੁਰਖੀਆਂ 'ਚ, ਮੋਬਾਇਲ ਫੋਨ ਸਮੇਤ ਹੋਰ ਸਮਾਨ ਬਰਾਮਦ
- PTC NEWS