ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਵੱਲੋਂ ਤਿੱਖੇ ਸੰਘਰਸ਼ ਦਾ ਐਲਾਨ, 7 ਅਪ੍ਰੈਲ ਨੂੰ ਕੀਤਾ ਜਾਵੇਗਾ ਵੱਡਾ ਮੁਜ਼ਹਾਰਾ
Sanyukt Kisan Morcha: ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਵੱਲੋਂ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਆਗੂਆਂ ਨੇ 7 ਅਪ੍ਰੈਲ ਨੂੰ ਪੂਰੇ ਦੇਸ਼ ’ਚ ਪੁਤਲੇ ਫੂਕ ਕੇ ਮੁਜ਼ਾਹਾਰਾ ਕੀਤਾ ਜਾਵੇਗਾ। ਨਾਲ ਹੀ ਪੰਜਾਬ ’ਚ ਭਗਵੰਤ ਮਾਨ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਕਰਾਂਗੇ।
ਉਨ੍ਹਾਂ ਕਿਹਾ ਕਿ ਕੇਂਦਰ ਦੇ ਇਸ਼ਾਰੇ ’ਤੇ ਪੰਜਾਬ ਸਰਕਾਰ ਕੰਮ ਕਰ ਰਹੀ ਹੈ। ਪੰਜਾਬ ਦੀਆਂ 9 ਮੰਡੀਆਂ ’ਚ ਨਿੱਜੀ ਸਾਇਲੋਜ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜੇਲ੍ਹ ’ਚ ਬੰਦ ਸਾਡੇ ਸਾਥੀਆਂ ਨੂੰ ਅਜੇ ਤੱਕ ਛੱਡਿਆ ਨਹੀਂ ਗਿਆ ਹੈ। ਆਗੂਆਂ ਨੇ ਕਿਸਾਨਾਂ ਦੀ ਸੂਚੀ ਵੀ ਜਾਰੀ ਕੀਤੀ ਤੇ ਨਾਲ ਦੱਸਿਆ ਕਿ ਉਨ੍ਹਾਂ ਦੇ ਸਾਥੀ 13 ਫਰਵਰੀ ਅਤੇ 19 ਫਰਵਰੀ ਤੋਂ ਜੇਲ੍ਹਾਂ ’ਚ ਬੰਦ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਖੇਤਰ ’ਚ ਹਰਿਆਣਾ ਦੀ ਪੁਲਿਸ ਆਕੇ ਗ੍ਰਿਫਤਾਰ ਕਰ ਲੈ ਗਈ।
ਇਸ ਤੋਂ ਇਲਾਵਾ ਕਿਸਾਨਾਂ ਨੇ ਸਾਈਲੋਜ਼ ਦੇ ਮਸਲੇ ’ਤੇ ਪੰਜਾਬ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ 7 ਅਪ੍ਰੈਲ ਨੂੰ ਪੂਰੇ ਦੇਸ਼ ਭਰ ’ਚ ਬੀਜੇਪੀ ਦੇ ਪੁਤਲੇ ਫੂਕੇ ਜਾਣਗੇ। ਮਾਰਚ ਕਰਕੇ ਕੀਤੀ ਜਾ ਰਹੀ ਕਾਰਵਾਈ ਦਾ ਪਰਦਾਫਾਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਪਰ ਜੇਕਰ ਸਰਕਾਰ ਸਾਡੀ ਮੰਗਾਂ ਨਹੀਂ ਮੰਨਣਗੇ ਤਾਂ ਅਸੀਂ ਰੇਲਾ ਰੋਕਣ ਦਾ ਕੰਮ ਕਰਾਂਗੇ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 9 ਸਾਈਲੋਜ਼ ਨੂੰ ਮੰਡੀਆਂ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਪੂੰਜੀਪਤੀ ਨੂੰ ਫਾਇਦਾ ਦੇਣ ਦਾ ਕੰਮ ਕੀਤਾ ਹੈ। ਮੰਡੀ ਖੇਤਰ ’ਤੇ ਪੰਜਾਬ ਸਰਕਾਰ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਾਈਲੋਜ ’ਚ ਜੋ ਕਿਸਾਨ ਜਾਵੇਗਾ ਉਸ ’ਤੇ ਮੰਡੀ ਫੀਸ ਨਹੀਂ ਲੱਗੇਗੀ। ਪੰਜਾਬ ’ਚ ਭਗਵੰਤ ਮਾਨ ਸਰਕਾਰ ਦੀ ਅਰਥੀ ਫੁਕਾਂਗੇ। ਪੂਰੇ ਦੇਸ਼ ’ਚ ਅੰਦੋਲਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪਟਿਆਲਾ ਦਾ ਨੌਜਵਾਨ ਯੂਕਰੇਨ ਦੀ ਜੰਗ ਵਿੱਚ ਲੜਨ ਲਈ ਮਜਬੂਰ - MP ਪ੍ਰਨੀਤ ਕੌਰ
-