Chandigarh Bar Association Election : ਸਰਤੇਜ ਸਿੰਘ ਨਰੂਲਾ ਬਣੇ ਪੰਜਾਬ-ਹਰਿਆਣਾ ਹਾਈਕੋਰਟ ਬਾਰ ਐਸੋ. ਦੇ ਪ੍ਰਧਾਨ
Punjab Haryana High Court Bar Association Election : ਪੰਜਾਬ-ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੀਆਂ ਸ਼ੁੱਕਰਵਾਰ ਹੋਈਆਂ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਚੰਡੀਗੜ੍ਹ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਲਈ ਹੋਈ ਚੋਣ ਵਿੱਚ ਸਰਤੇਜ ਸਿੰਘ ਨਰੂਲਾ (Sartej Singh Narula) ਨੇ ਬਾਜੀ ਮਾਰ ਲਈ ਹੈ, ਜਦਕਿ ਦੂਜੇ ਨੰਬਰ 'ਤੇ ਰਵਿੰਦਰ ਸਿੰਘ ਰੰਧਾਵਾ ਰਹੇ, ਜਿਨ੍ਹਾਂ ਨੇ ਉਨ੍ਹਾਂ ਨੂੰ ਸਖ਼ਤ ਟੱਕਰ ਦਿੱਤੀ।
4 ਵਜੇ ਤੱਕ ਪੋਲ ਹੋਈਆਂ ਕੁੱਲ ਵੋਟਾਂ ਵਿੱਚੋਂ ਸਰਤੇਜ ਸਿੰਘ ਨਰੂਲਾ ਨੂੰ 9 ਰਾਊਂਡਾਂ ਦੀ ਗਿਣਤੀ ਪਿੱਛੋਂ ਕੁਲ 1781 ਵੋਟਾਂ ਪ੍ਰਾਪਤ ਹੋਈਆਂ, ਜਦਕਿ ਨੇੜਲੇ ਵਿਰੋਧ ਰਵਿੰਦਰ ਸਿੰਘ ਰੰਧਾਵਾ ਨੂੰ 1404 ਅਤੇ ਤੀਜੇ ਨੰਬਰ 'ਤੇ ਸਾਬਕਾ ਪ੍ਰਧਾਨ ਵਿਕਾਸ ਮਲਿਕ ਨੂੰ 816 ਵੋਟਾਂ ਪ੍ਰਾਪਤ ਹੋਈਆਂ।
ਦੱਸ ਦਈਏ ਕਿ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਕੁੱਲ 5,030 ਵਕੀਲ ਮੈਂਬਰ ਹਨ ਅਤੇ 4 ਵਜੇ ਤੱਕ ਸ਼ੁੱਕਰਵਾਰ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ ਅਤੇ ਲੀਡਰਸ਼ਿਪ ਬਾਰੇ ਫੈਸਲਾ ਲੈਣਗੇ।
ਪ੍ਰਧਾਨਗੀ ਲਈ ਮੈਦਾਨ 'ਚ ਸਨ 7 ਉਮੀਦਵਾਰ
ਜਾਣਕਾਰੀ ਅਨੁਸਾਰ ਬਾਰ ਪ੍ਰਧਾਨ ਦੇ ਅਹੁਦੇ ਲਈ ਸੱਤ ਉਮੀਦਵਾਰ ਸਾਬਕਾ ਪ੍ਰਧਾਨ ਵਿਕਾਸ ਮਲਿਕ, ਸਰਤੇਜ ਸਿੰਘ ਨਰੂਲਾ, ਅਨਿਲ ਪਾਲ ਸਿੰਘ ਸ਼ੇਰਗਿੱਲ, ਰਵਿੰਦਰ ਸਿੰਘ ਰੰਧਾਵਾ, ਚੌਹਾਨ ਸਤਵਿੰਦਰ ਸਿੰਘ ਸਿਸੋਦੀਆ, ਨਿਰਭੈ ਗਰਗ ਅਤੇ ਕਾਨੂ ਸ਼ਰਮਾ ਚੋਣ ਮੈਦਾਨ ’ਚ ਸਨ। ਇਸਤੋਂ ਇਲਾਵਾ ਉਪ ਪ੍ਰਧਾਨ ਦੇ ਅਹੁਦੇ ਲਈ ਗੁਰਮੇਲ ਸਿੰਘ ਦੁਹਨ, ਨੀਲੇਸ਼ ਭਾਰਦਵਾਜ, ਮਨਮੀਤ ਸਿੰਘ, ਗੌਰਵ ਗੁਰਚਰਨ ਸਿੰਘ ਰਾਏ ਅਤੇ ਅਮਨ ਰਾਣੀ ਸ਼ਰਮਾ ਵਿਚਕਾਰ ਮੁਕਾਬਲਾ ਸੀ।
- PTC NEWS