Bathinda News : ਦੀਵਾਲੀ ਤੋਂ ਪਹਿਲਾਂ ਬਠਿੰਡਾ ਏਮਜ਼ 'ਚੋਂ ਕੱਢੇ 50 ਦੇ ਕਰੀਬ ਸਕਿਉਰਟੀ ਗਾਰਡ, ਹਸਪਤਾਲ ਦੇ ਬਾਹਰ ਲਗਾਇਆ ਧਰਨਾ
Bathinda News : ਬਠਿੰਡਾ ਦੇ ਏਮਜ਼ ਹਸਪਤਾਲ 'ਚੋਂ ਕੱਢੇ ਗਏ ਗਾਰਡਾਂ ਅਤੇ ਮਹਿਲਾ ਗਾਰਡਾਂ ਨੇ ਏਮਜ਼ ਹਸਪਤਾਲ ਦੇ ਬਾਹਰ ਧਰਨਾ ਲਗਾਇਆ ਹੈ। ਜਾਣਕਾਰੀ ਅਨੁਸਾਰ 49 ਸੁਰੱਖਿਆ ਕਰਮਚਾਰੀਆਂ ਨੂੰ ਕੰਪਨੀ ਨੇ ਨੌਕਰੀ ਤੋਂ ਕੱਢ ਦਿੱਤਾ ਹੈ। ਜਿਸ ਕਰਕੇ ਗੁੱਸੇ ਵਿੱਚ ਆਏ ਇਹਨਾਂ ਲੋਕਾਂ ਨੇ ਏਮਜ਼ ਹਸਪਤਾਲ ਦੇ ਮੇਨ ਗੇਟ 'ਤੇ ਧਰਨਾ ਲਾ ਕੇ ਬੈਠ ਗਏ ਹਨ।
ਬਠਿੰਡਾ ਦੇ ਏਮਜ਼ ਹਸਪਤਾਲ ਦੇ ਬਾਹਰ ਧਰਨਾ ਲਾ ਕੇ ਬੈਠੇ ਇਹ ਉਹ ਸੁਰੱਖਿਆ ਕਰਮਚਾਰੀ ਹਨ ,ਜੋ ਪਿਛਲੇ ਕਾਫੀ ਸਾਲਾਂ ਤੋਂ ਏਮਜ਼ ਹਸਪਤਾਲ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਸਨ ਪਰੰਤੂ ਪਿਛਲੇ ਦਿਨਾਂ ਤੋਂ ਇਹਨਾਂ ਸੁਰੱਖਿਆ ਗਾਰਡਾਂ ਨੂੰ ਰੱਖਣ ਵਾਲੀ ਕੰਪਨੀ ਬਦਲ ਗਈ ਅਤੇ ਨਵੀਂ ਕੰਪਨੀ ਨੇ ਆਪਣਾ ਚਾਰਜ ਸੰਭਾਲ ਲਿਆ। ਇਸ ਕੰਪਨੀ ਨੇ ਆਉਂਦਿਆਂ ਸਾਰ ਹੀ 49 ਦੇ ਕਰੀਬ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ,ਜਿਸ ਕਰਕੇ ਇਹਨਾਂ ਸਾਰਿਆਂ ਨੇ ਗੁੱਸੇ ਵਿੱਚ ਆ ਕੇ ਪ੍ਰਦਰਸ਼ਨ ਕੀਤਾ।
ਨੌਕਰੀ ਤੋਂ ਕੱਢੇ ਗਏ ਇਹਨਾਂ ਕਰਮਚਾਰੀਆਂ ਦਾ ਕਹਿਣਾ ਹੈ ਕਿ ਸਾਡੇ 49 ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ, ਉਪਰੋਂ ਦੀਵਾਲੀ ਦਾ ਤਿਉਹਾਰ ਆ ਗਿਆ। ਸਾਡੇ ਤਾਂ ਘਰਾਂ ਵਿੱਚ ਹਨੇਰਾ ਹੋ ਗਿਆ ,ਸਾਡੇ ਚੁੱਲੇ ਕਿਵੇਂ ਚੱਲਣਗੇ।
- PTC NEWS