SKM ਗੈਰ ਸਿਆਸੀ ’ਤੇ ਫੰਡਾਂ ਦੀ ਗੜਬੜੀ ਨੂੰ ਲੈ ਕੇ ਮੁੜ ਲੱਗੇ ਗੰਭੀਰ ਇਲਜ਼ਾਮ; ਤਿੰਨ ਬਾਗੀ ਆਗੂਆਂ ਨੇ ਮੋਰਚੇ ਦੇ ਤਿੰਨ ਖਜਾਨਚੀਆਂ ਨੂੰ ਲਿਖੀ ਚਿੱਠੀ
ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ’ਤੇ ਫੰਡਾਂ ਦੀ ਗੜਬੜੀ ਨੂੰ ਲੈ ਕੇ ਮੁੜ ਗੰਭੀਰ ਇਲਜ਼ਾਮ ਲੱਗੇ ਹਨ। ਮਿਲੀ ਜਾਣਕਾਰੀ ਮੁਤਾਬਿਕ ਸੰਯੁਕਤ ਕਿਸਾਨ ਮੋਰਚਾ ਦੇ ਤਿੰਨ ਬਾਗੀ ਆਗੂਆਂ ਨੇ ਮੋਰਚੇ ਦੇ ਤਿੰਨ ਖਜਾਨਚੀਆਂ ਨੂੰ ਚਿੱਠੀ ਲਿਖੀ ਹੈ। ਜਿਸ ’ਚ ਉਨ੍ਹਾ ਨੇ ਚਿੱਠੀ ’ਚ ਪੁੱਛਿਆ ਹੈ ਕਿ ਫੰਡ ਦੀ ਦੂਰਵਰਤੋਂ ਕਿਵੇਂ ਸ਼ੁਰੂ ਹੋਈ ਇਸ ਸਬੰਧੀ ਦੱਸਿਆ ਜਾਵੇ।
ਦੱਸ ਦਈਏ ਕਿ ਸੰਯੁਰਤ ਕਿਸਾਨ ਮੋਰਚਾ ਦੇ ਬਾਗੀ ਕਿਸਾਨ ਆਗੂ ਇੰਦਰਜੀਤ ਕੋਟਬੁੱਢਾ, ਲਖਵਿੰਦਰ ਔਲਖ, ਗੁਰਿੰਦਰ ਭੰਗੂ ਨੇ ਚਿੱਠੀ ਲਿਖੀ ਹੈ। ਉਨ੍ਹਾਂ ਵੱਲੋਂ ਤਿੰਨ ਖਜਾਨਚੀ ਸੁਖਜੀਤ ਹਰਦੋਝੰਡੋ, ਸੁਖਜਿੰਦਰ ਸਿੰਘ ਖੋਸਾ, ਸੁਖਪਾਲ ਡੱਫਰ ਤੋਂ ਸਵਾਲ ਪੁੱਛੇ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਸਾਰੀ ਜਾਣਕਾਰੀ ਜਨਤਕ ਕੀਤੀ ਜਾਵੇ।
ਚਿੱਠੀ ’ਚ ਕਿਹਾ ਗਿਆ ਹੈ ਕਿ ਸਾਲ 2024-25 ਵਿਚ ਕਿਸਾਨਾਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਲੜੇ ਗਏ ਕਿਸਾਨ ਅੰਦੋਲਨ-2 ਵਿੱਚ ਆਪ ਜੀ ਦੀ ਮੋਰਚੇ ਦਾ ਲੇਖਾ-ਜੋਖਾ ਰੱਖਣ ਦੀ ਜਿੰਮੇਵਾਰੀ ਲਾਈ ਗਈ ਸੀ। ਆਪ ਜੀ ਨੂੰ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਅਤੇ ਇਸ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਨਿਰਪੱਖ ਹੋ ਕੇ ਇਹ ਗੱਲ ਜਨਤਾ ਦੇ ਸਾਹਮਣੇ ਰੱਖੋ ਕੀ ਮੋਰਚੇ ਵੱਲੋਂ ਲਾਈ ਗਈ ਜਿੰਮੇਦਾਰੀ ਤੁਹਾਡੇ ਕੋਲ ਹੀ ਰਹੀ ਜਾਂ ਤੁਹਾਡੇ ਤੋਂ ਖੋਹ ਲਈ ਗਈ ਮੋਰਚੇ ਦੀਆਂ ਮੀਟਿੰਗਾਂ ਵਿੱਚ ਬਾਰ-ਬਾਰ ਏਜੰਡਾ ਲੱਗਣ ਤੋਂ ਬਾਅਦ ਵੀ ਇਹ ਜਿੰਮੇਦਾਰੀ ਅਤੇ ਮੋਰਚੇ ਦਾ ਫੰਡ ਤੁਹਾਨੂੰ ਨਹੀਂ ਸੌਂਪਿਆ ਗਿਆ।
26 ਨਵੰਬਰ 2024 ਤੋਂ ਬਾਅਦ ਫੰਡ ਤੇ ਪੂਰਾ ਕਬਜ਼ਾ ਕਾਕਾ ਸਿੰਘ ਕੋਟੜਾ ਨੇ ਆਪਣੇ ਬੰਦੇ ਲਗਾ ਕੇ ਕਰ ਲਿਆ ਸੀ। ਸਾਡਾ ਤਿੰਨਾਂ ਆਗੂ ਸਾਹਿਬਾਨਾਂ ਨੂੰ ਸਵਾਲ ਹੈ ਕਿ ਜਦੋਂ ਤੁਹਾਡੇ ਕੋਲੋਂ ਜਿੰਮੇਦਾਰੀ ਹੀ ਖੋਹ ਲਈ ਗਈ ਤੇ ਇਸ ਚੀਜ਼ ਦਾ ਰਿਵਿਊ ਕਿਸ ਗੱਲ ਦਾ ਜਦੋਂ ਕਿਸੇ ਚੀਜ਼ ’ਤੇ ਕਬਜ਼ਾ ਹੀ ਹੋ ਜਾਏ ਤੇ ਉਹ ਰਿਵਿਊ ਨਹੀਂ ਬਣਦਾ। ਅਸੀਂ ਤੁਹਾਡੇ ਤੋਂ ਪੂਰੀ ਉਮੀਦ ਰੱਖਦੇ ਹਾਂ ਕਿ ਤੁਸੀਂ ਇਸ ਤੇ ਆਪਣਾ ਪੱਖ ਜਨਤਕ ਕਰੋ! ਮੋਰਚੇ ਤੇ ਧਾਰਮਿਕ ਸੰਸਥਾਵਾਂ, ਕਲਾਕਾਰਾਂ, ਅਦਾਕਾਰਾਂ, ਰਾਜਨੀਤਿਕ ਪਾਰਟੀਆਂ, ਭਰਾਤਰੀ ਜਥੇਬੰਦੀਆਂ ਅਤੇ ਜਨਤਕ ਲੋਕਾਂ ਨੇ ਮੋਰਚੇ ਨੂੰ ਫੰਡ ਦਿੱਤੇ ਹਨ ਕਈ ਕਿਸਾਨ ਵੀਰਾਂ ਨੇ ਆਪਣੇ ਬੱਚਿਆਂ ਦੀਆਂ ਫੀਸਾਂ ਤੱਕ ਰੋਕ ਕੇ ਮੋਰਚੇ ਦੀ ਮਦਦ ਕੀਤੀ ਹੈ।
ਉਹਨਾਂ ਲੋਕਾਂ ਨੂੰ ਹਿਸਾਬ ਦੇਣਾ ਸਾਡੀ ਸਾਰਿਆਂ ਦੀ ਜਿੰਮੇਦਾਰੀ ਬਣਦੀ ਹੈ ਸੱਚਾਈ ਸਾਹਮਣੇ ਰੱਖੋ। ਇਹ ਚਿੱਠੀ ਸਾਡੇ ਵੱਲੋਂ ਤਿੰਨ ਆਗੂ ਸਾਹਿਬਾਨਾਂ ਨੂੰ ਭੇਜੀ ਜਾ ਰਹੀ ਹੈ। ਅਸੀਂ ਇਸ ਨੂੰ ਮੀਡੀਆ ਵਿੱਚ ਜਾਂ ਜਨਤਕ ਨਹੀਂ ਕਰਾਂਗੇ ਉਹਨਾਂ ਆਗੂ ਸਾਹਿਬਾਨਾਂ ਨੂੰ ਬੇਨਤੀ ਹੈ ਵੀ ਅਗਰ ਉਹ ਜਨਤਕ ਕਰਦੇ ਨੇ ਤੇ ਇਸਦੇ ਜਿੰਮੇਦਾਰ ਉਹ ਆਪ ਹੋਣਗੇ ਸਾਡੇ ਵੱਲੋਂ ਇਹ ਕਿਤੇ ਵੀ ਜਨਤਕ ਨਹੀਂ ਕੀਤੀ ਜਾਵੇਗੀ। ਸਾਨੂੰ ਇਸ ਦਾ ਜਵਾਬ ਚਾਹੀਦਾ।
ਇਹ ਵੀ ਪੜ੍ਹੋ : Rahul Gandhi Modern Era Mir Jafar : 'ਰਾਹੁਲ ਗਾਂਧੀ ਆਧੁਨਿਕ ਯੁੱਗ ਦੇ ਮੀਰ ਜਾਫਰ ਹਨ...', ਅਸੀਮ ਮੁਨੀਰ ਨਾਲ ਅੱਧੀ ਫੋਟੋ ਸਾਂਝੀ ਕਰਕੇ ਅਮਿਤ ਮਾਲਵੀਆ ਨੇ ਸਾਧਿਆ ਨਿਸ਼ਾਨਾ
- PTC NEWS