Sun, Dec 14, 2025
Whatsapp

Deadly shooting at Hamburg: ਜਰਮਨੀ ਦੇ ਹੈਮਬਰਗ ਸ਼ਹਿਰ ਦੇ ਚਰਚ ’ਚ ਹੋਈ ਗੋਲੀਬਾਰੀ. ਸੱਤ ਦੀ ਮੌਤ, ਕਈ ਜ਼ਖ਼ਮੀ

ਜਰਮਨੀ ਦੇ ਹੈਮਬਰਗ ਸ਼ਹਿਰ ਦੇ ਇੱਕ ਚਰਚ ਵਿੱਚ ਗੋਲੀਬਾਰੀ ਦੀ ਘਟਨਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹਮਲੇ 'ਚ 7 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ ਹਨ।

Reported by:  PTC News Desk  Edited by:  Aarti -- March 10th 2023 08:56 AM
Deadly shooting at Hamburg: ਜਰਮਨੀ ਦੇ ਹੈਮਬਰਗ ਸ਼ਹਿਰ ਦੇ ਚਰਚ ’ਚ ਹੋਈ ਗੋਲੀਬਾਰੀ. ਸੱਤ ਦੀ ਮੌਤ, ਕਈ ਜ਼ਖ਼ਮੀ

Deadly shooting at Hamburg: ਜਰਮਨੀ ਦੇ ਹੈਮਬਰਗ ਸ਼ਹਿਰ ਦੇ ਚਰਚ ’ਚ ਹੋਈ ਗੋਲੀਬਾਰੀ. ਸੱਤ ਦੀ ਮੌਤ, ਕਈ ਜ਼ਖ਼ਮੀ

Deadly shooting at Hamburg: ਜਰਮਨੀ ਦੇ ਹੈਮਬਰਗ ਸ਼ਹਿਰ ਦੇ ਇੱਕ ਚਰਚ ਵਿੱਚ ਗੋਲੀਬਾਰੀ ਦੀ ਘਟਨਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹਮਲੇ 'ਚ 7 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ ਹਨ। ਕਿਹਾ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਜਿਆਦਾ ਵਧਣ ਦਾ ਖਦਸ਼ਾ ਹੈ। 

ਮਾਮਲੇ ਸਬੰਧੀ ਹੈਮਬਰਗ ਪੁਲਿਸ ਨੇ ਇੱਕ ਟਵੀਟ ਕਰ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗੋਲੀਬਾਰੀ ਅਲਸਟਰਡੋਰਫ ਖੇਤਰ ਵਿੱਚ ਯਹੋਵਾਹ ਦੇ ਗਵਾਹ ਚਰਚ ਵਿੱਚ ਹੋਈ। ਫਿਲਹਾਲ ਮੌਕੇ 'ਤੇ ਵੱਡੇ ਪੱਧਰ 'ਤੇ ਬਚਾਅ ਕਾਰਜ ਜਾਰੀ ਹੈ। ਨਾਲ ਹੀ ਉਨ੍ਹਾਂ ਵੱਲੋਂ ਹਮਲੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। 


ਮੀਡੀਆ ਰਿਪੋਰਟਾਂ ਮੁਤਾਬਕ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਆਪ੍ਰੇਸ਼ਨ ਦੌਰਾਨ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਚਿਤਾਵਨੀ ਦਿੱਤੀ ਗਈ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਹਮਲਾਵਰ ਦੇ ਫ਼ਰਾਰ ਹੋਣ ਦੇ ਕੋਈ ਸੰਕੇਤ ਨਹੀਂ ਮਿਲੇ ਹਨ। ਉਨ੍ਹਾਂ ਕਿਹਾ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਮਰਨ ਵਾਲਿਆਂ ਵਿੱਚ ਹਮਲਾਵਰ ਵੀ ਸ਼ਾਮਲ ਹੈ ਜਾਂ ਨਹੀਂ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਕ ਚਸ਼ਮਦੀਦ ਨੇ ਦੱਸਿਆ ਕਿ ਅਸੀਂ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਹਮਲਾਵਰ ਨੇ ਲਗਾਤਾਰ 12 ਰਾਉਂਡ ਫਾਇਰ ਕੀਤੇ।

ਇਹ ਵੀ ਪੜ੍ਹੋ: ਹੁਣ ਆਸਟ੍ਰੇਲੀਆ ’ਚ ਭਾਰਤੀ ਡਿਗਰੀਆਂ ਹੋਣਗੀਆਂ ਵੈਧ !

- PTC NEWS

Top News view more...

Latest News view more...

PTC NETWORK
PTC NETWORK