Agniveer: ਮੁੜ ਸਵਾਲਾਂ ’ਚ ਅਗਨੀਵੀਰ ਯੋਜਨਾ, ਸ਼ਹੀਦ ਅੰਮ੍ਰਿਤਪਾਲ ਸਿੰਘ ਨੂੰ ਨਹੀਂ ਮਿਲੀ ਫੌਜੀ ਸਨਮਾਨਾਂ ਨਾਲ ਵਿਦਾਈ
Agniveer: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਮੇਂਢਰ ਸਬ-ਡਿਵੀਜ਼ਨ ਦੇ ਮਨਕੋਟ ਇਲਾਕੇ ਵਿੱਚ ਕੰਟਰੋਲ ਰੇਖਾ ਨੇੜੇ ਡਿਊਟੀ ਦੌਰਾਨ ਅਗਨੀਵੀਰ ਅੰਮ੍ਰਿਤਪਾਲ ਸਿੰਘ ਸ਼ਹੀਦ ਹੋ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਕੰਟਰੋਲ ਰੇਖਾ ਨੇੜੇ ਗੋਲੀ ਲੱਗਣ ਨਾਲ ਇੱਕ ਫ਼ੌਜੀ ਦੀ ਮੌਤ ਹੋ ਗਈ ਸੀ। ਸ਼ਰੀਦ ਹੋਏ ਫੌਜੀ ਦੀ ਪਛਾਣ ਅੰਮ੍ਰਿਤਪਾਲ ਸਿੰਘ ਉਮਰ 20 ਸਾਲ ਵੱਜੋਂ ਹੋਈ।
ਇਹ ਜਾਣ ਕੇ ਹੈਰਾਨੀ ਹੋਈ ਕਿ ਜੰਮੂ ਕਸ਼ਮੀਰ ਦੇ ਪੁੰਛ ਵਿੱਚ ਡਿਊਟੀ ਦੌਰਾਨ ਸ਼ਹੀਦਹੋਏ ਅਗਨੀਵੀਰ ਅੰਮ੍ਰਿਤਸਰ ਸਿੰਘ ਦਾ ਬਿਨਾਂ ਕਿਸੇ ਫੌਜੀ ਗਾਰਡ ਆਫ ਆਨਰ ਦੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਅਤੇ ਇੱਥੋ ਤੱਕ ਕਿ ਉਸ ਦੀ ਮ੍ਰਿਤਕ ਦੇਹ ਨੂੰ ਉਸ ਦੇ ਪਰਿਵਾਰ ਵੱਲੋਂ ਇੱਕ ਨਿੱਜੀ ਐਂਬੁਲੈਂਸ ’ਚ ਉਸ ਦੇ ਜੱਦੀ ਪਿੰਡ ਮਾਨਸਾ ਲਿਆਂਦਾ ਗਿਆ। ਪਤਾ ਲੱਗਾ ਹੈ ਕਿ ਅਜਿਹਾ ਇਸ ਲਈ ਹੋਇਆ ਕਿਉਂਕਿ ਅੰਮ੍ਰਿਤਪਾਲ ਅਗਨੀਵੀਰ ਸੀ। ਸਾਨੂੰ ਆਪਣੇ ਸਾਰੇ ਸੈਨਿਕਾਂ ਦਾ ਬਣਦਾ ਸਤਿਕਾਰ ਕਰਨਾ ਚਾਹੀਦਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਬੇਨਤੀ ਹੈ ਕਿ ਸਾਰੇ ਸ਼ਹੀਦ ਸੈਨਿਕਾਂ ਨੂੰ ਫੌਜੀ ਸਨਮਾਨ ਦੇਣ ਦੇ ਨਿਰਦੇਸ਼ ਜਾਰੀ ਕਰਨ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਸਭ ਤੋਂ ਦੁਖਦਾਈ ਅਤੇ ਮੰਦਭਾਗੀ ਗੱਲ਼ ਹੈ ਕਿ ਮੋਦੀ ਸਰਕਾਰ ਦੀ ਨਵੀਂ ਅਗਨੀਵੀਰ ਨੀਤੀ ਕਾਰਨ ਦੇਸ਼ ਦੇ ਪਹਿਹੇ ਸ਼ਹੀਦ ਅਗਨੀਵੀਰ ਕੇਵਲ 19 ਸਾਲਾਂ ਅੰਮ੍ਰਿਤਪਾਲ ਸਿੰਘ ਦੀ ਦੇਹ ਨੂੰ ਘਰ ਲਿਆਉਣ ਲਈ ਫੌਜ ਦੀ ਐਂਬੂਲੈਂਸ ਵੀ ਨਹੀਂ ਦਿੱਤੀ ਗਈ ਇਹ ਬਹੁਤ ਹੀ ਸ਼ਰਮਨਾਕ ਹੈ ਕਿ ਸ਼ਹੀਦ ਨੂੰ ਰਵਾਇਤੀ ਗਾਰਡ ਆਫ ਆਨਰ ਵੀ ਨਹੀਂ ਦਿੱਤਾ ਗਿਆ ਸੀ। ਇਹ ਦੇਸ਼ ਦੀ ਆਜ਼ਾਦੀ ਤੋਂ ਬਾਾਅਦ ਹੁਣ ਤੱਕ ਦੀ ਸਭ ਤੋਂ ਸ਼ਰਮਨਾਕ ਨੀਤੀ ਹੈ।
ਕਾਬਿਲੇਗੌਰ ਹੈ ਕਿ ਪੰਜਾਬ ਦੇ ਪਿੰਡ ਕੋਟਲੀ ਕਲਾਂ ਦੇ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੀ ਮ੍ਰਿਤਕ ਦੇਹ ਜਦੋਂ ਉਨ੍ਹਾਂ ਦੇ ਘਰ ਪੁੱਜੀ ਤਾਂ ਪੂਰਾ ਪਿੰਡ ਸੋਗ ਵਿੱਚ ਡੁੱਬ ਗਿਆ। ਪਿੰਡ ਵਾਸੀਆਂ ਨੇ ਹੰਝੂ ਭਰੀਆਂ ਅੱਖਾਂ ਨਾਲ ਸ਼ਹੀਦ ਨੂੰ ਵਿਦਾਈ ਦਿੱਤੀ। ਉਸ ਸਮੇਂ ਫੌਜ ਦੀ ਕੋਈ ਵੀ ਟੁਕੜੀ ਸ਼ਹੀਦ ਨੂੰ ਸਲਾਮੀ ਦੇਣ ਲਈ ਨਹੀਂ ਪਹੁੰਚੀ। ਪਿੰਡ ਵਾਸੀਆਂ ਦੀ ਬੇਨਤੀ 'ਤੇ ਪੰਜਾਬ ਪੁਲਿਸ ਨੇ ਸ਼ਹੀਦ ਨੂੰ ਸਲਾਮੀ ਦਿੱਤੀ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਨੇ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀ ਫੜੇ, ਪੰਜਾਬ 'ਚ ਸ਼ਾਂਤੀ ਭੰਗ ਕਰਨ ਦੀ ਸੀ ਕੋਸ਼ਿਸ਼
- PTC NEWS