Tue, Mar 18, 2025
Whatsapp

Share Market Crash : ਸ਼ੇਅਰ ਬਾਜ਼ਾਰ ’ਚ ਮਚਿਆ ਹੜਕੰਪ; ਸੈਂਸੈਕਸ 1000 ਅੰਕਾਂ ਤੋਂ ਵੱਧ ਡਿੱਗਿਆ, ਨਿਫਟੀ ਵੀ ਕਰੈਸ਼, ਜਾਣੋ ਕਾਰਨ

ਸ਼ੁੱਕਰਵਾਰ ਨੂੰ, ਸ਼ੇਅਰ ਬਾਜ਼ਾਰ ਭਾਰੀ ਗਿਰਾਵਟ ਨਾਲ ਖੁੱਲ੍ਹਿਆ। ਇੱਕ ਪਾਸੇ, ਸੈਂਸੈਕਸ 900 ਅੰਕਾਂ ਤੋਂ ਵੱਧ ਡਿੱਗ ਗਿਆ, ਤਾਂ ਦੂਜੇ ਪਾਸੇ, ਨਿਫਟੀ ਵਿੱਚ ਵੀ ਕਾਫ਼ੀ ਗਿਰਾਵਟ ਆਈ।

Reported by:  PTC News Desk  Edited by:  Aarti -- February 28th 2025 11:26 AM
Share Market Crash : ਸ਼ੇਅਰ ਬਾਜ਼ਾਰ ’ਚ ਮਚਿਆ ਹੜਕੰਪ; ਸੈਂਸੈਕਸ 1000 ਅੰਕਾਂ ਤੋਂ ਵੱਧ ਡਿੱਗਿਆ, ਨਿਫਟੀ ਵੀ ਕਰੈਸ਼, ਜਾਣੋ ਕਾਰਨ

Share Market Crash : ਸ਼ੇਅਰ ਬਾਜ਼ਾਰ ’ਚ ਮਚਿਆ ਹੜਕੰਪ; ਸੈਂਸੈਕਸ 1000 ਅੰਕਾਂ ਤੋਂ ਵੱਧ ਡਿੱਗਿਆ, ਨਿਫਟੀ ਵੀ ਕਰੈਸ਼, ਜਾਣੋ ਕਾਰਨ

Share Market Crash : ਸ਼ੇਅਰ ਬਾਜ਼ਾਰ ’ਚ ਸ਼ੁੱਕਰਵਾਰ ਨੂੰ  ਭਾਰੀ ਗਿਰਾਵਟ ਨਾਲ ਖੁੱਲ੍ਹਿਆ। ਇੱਕ ਪਾਸੇ, ਸੈਂਸੈਕਸ 900 ਅੰਕਾਂ ਤੋਂ ਵੱਧ ਡਿੱਗ ਗਿਆ, ਤਾਂ ਦੂਜੇ ਪਾਸੇ, ਨਿਫਟੀ ਵਿੱਚ ਵੀ ਕਾਫ਼ੀ ਗਿਰਾਵਟ ਆਈ। ਸੈਂਸੈਕਸ ਦੀ ਗੱਲ ਕਰੀਏ ਤਾਂ ਇਹ 73638 ਦੇ ਪੱਧਰ 'ਤੇ ਪਹੁੰਚ ਗਿਆ ਹੈ, ਯਾਨੀ ਕਿ 974 ਅੰਕਾਂ ਦੀ ਸਿੱਧੀ ਗਿਰਾਵਟ ਆਈ ਹੈ। ਦੂਜੇ ਪਾਸੇ, ਨਿਫਟੀ ਨੇ ਵੀ 22268 ਦੇ ਹੇਠਲੇ ਪੱਧਰ ਨੂੰ ਛੂਹਿਆ, ਜਿੱਥੇ 276 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ।


ਇਸ ਵੇਲੇ ਸਭ ਤੋਂ ਵੱਧ ਨੁਕਸਾਨ ਇੰਡਸਇੰਡ ਬੈਂਕ (-5.66%), ਟੈਕ ਮਹਿੰਦਰਾ (-4.06%), ਮਹਿੰਦਰਾ ਐਂਡ ਮਹਿੰਦਰਾ (-4.16%), ਵਿਪਰੋ (-3.80%) ਅਤੇ ਐਚਸੀਐਲ ਟੈਕ (-3.02%) ਵਿੱਚ ਦੇਖਿਆ ਜਾ ਰਿਹਾ ਹੈ। ਹੁਣ, ਨਾ ਸਿਰਫ਼ ਸਟਾਕ ਮਾਰਕੀਟ ਵਿੱਚ ਅਚਾਨਕ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਸਗੋਂ ਸੋਨੇ ਦੀ ਕੀਮਤ ਵਿੱਚ ਵੀ ਭਾਰੀ ਗਿਰਾਵਟ ਆਈ ਹੈ। ਫਰਵਰੀ ਦੇ ਆਖਰੀ ਦਿਨ 24 ਕੈਰੇਟ ਸੋਨੇ ਦੀ ਕੀਮਤ ਵਿੱਚ 500 ਰੁਪਏ ਦੀ ਗਿਰਾਵਟ ਆਈ ਹੈ। 22 ਕੈਰੇਟ ਸੋਨੇ ਦੀ ਕੀਮਤ ਵਿੱਚ 400 ਰੁਪਏ ਦੀ ਗਿਰਾਵਟ ਆਈ ਹੈ। ਇਸ ਵੇਲੇ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ 24 ਕੈਰੇਟ ਸੋਨੇ ਦੀ ਕੀਮਤ 87,300 ਰੁਪਏ ਹੈ।

ਖੈਰ ਇਸ ਸਮੇਂ ਹਰ ਕਿਸੇ ਦੇ ਮਨ ਵਿੱਚ ਇਹ ਸਵਾਲ ਹੈ ਕਿ ਸਟਾਕ ਮਾਰਕੀਟ ਵਿੱਚ ਇੰਨੀ ਵੱਡੀ ਗਿਰਾਵਟ ਕਿਉਂ ਦੇਖੀ ਜਾ ਰਹੀ ਹੈ। ਦਰਅਸਲ, ਰਾਸ਼ਟਰਪਤੀ ਟਰੰਪ ਨੇ ਮੈਕਸੀਕੋ ਅਤੇ ਕੈਨੇਡਾ ਤੋਂ ਆਯਾਤ 'ਤੇ ਨਵੇਂ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ, ਇਸਦਾ ਸਿੱਧਾ ਅਸਰ ਭਾਰਤੀ ਬਾਜ਼ਾਰ 'ਤੇ ਵੀ ਪਿਆ ਹੈ। ਇਸ ਤੋਂ ਇਲਾਵਾ, ਇਸ ਸਮੇਂ ਕਿਉਂਕਿ ਵਿਦੇਸ਼ੀ ਸੰਸਥਾਗਤ ਨਿਵੇਸ਼ਕ (FII) ਭਾਰਤੀ ਬਾਜ਼ਾਰਾਂ ਵਿੱਚ ਲਗਾਤਾਰ ਵਿਕਰੀ ਕਰ ਰਹੇ ਹਨ, ਇਸਦਾ ਅਸਰ ਸੈਂਸੈਕਸ ਅਤੇ ਨਿਫਟੀ 'ਤੇ ਵੀ ਪਿਆ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਤੀਜਾ ਕਾਰਨ ਇਹ ਹੈ ਕਿ ਦੇਸ਼ ਦੀ ਆਰਥਿਕਤਾ ਬਾਰੇ ਕੁਝ ਮਹੱਤਵਪੂਰਨ ਅੰਕੜੇ ਸਰਕਾਰ ਵੱਲੋਂ ਜਾਰੀ ਕੀਤੇ ਜਾਣਗੇ, ਇਸ ਲਈ ਇਹ ਉਥਲ-ਪੁਥਲ ਵੀ ਉਸ ਤੋਂ ਪਹਿਲਾਂ ਦੇ ਤਣਾਅ ਕਾਰਨ ਹੋਈ ਹੈ।

- PTC NEWS

Top News view more...

Latest News view more...

PTC NETWORK