ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ 10 ਸਰਕਲ ਪ੍ਰਧਾਨਾਂ ਦਾ ਐਲਾਨ
ਸ੍ਰੀ ਆਨੰਦਪੁਰ ਸਾਹਿਬ (ਬੀ. ਐੱਸ. ਚਾਨਾ) : ਸ਼੍ਰੋਮਣੀ ਅਕਾਲੀ ਦਲ (ਬਾਦਲ) ਜ਼ਿਲ੍ਹਾ ਰੂਪਨਗਰ ਵੱਲੋਂ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ 10 ਸਰਕਲ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ। ਇਸ ਸਬੰਧੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੀਟਿੰਗ ਹਾਲ ਵਿੱਚ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਦੀ ਇਕ ਭਰਵੀਂ ਮੀਟਿੰਗ ਹੋਈ।
ਮੀਟਿੰਗ ਦੌਰਾਨ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸੀਨੀਅਰ ਮੀਤ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ ਨੇ ਨਵੇਂ ਸਰਕਲ ਪ੍ਰਧਾਨਾਂ ਦਾ ਐਲਾਨ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਨਿਯੁਕਤ ਕੀਤੇ ਗਏ ਸਰਕਲ ਪ੍ਰਧਾਨਾਂ ਵਿੱਚ ਸ੍ਰੀ ਆਨੰਦਪੁਰ ਸਾਹਿਬ ਸ਼ਹਿਰੀ ਤੋਂ ਜਥੇਦਾਰ ਰਾਮ ਸਿੰਘ, ਸ੍ਰੀ ਆਨੰਦਪੁਰ ਸਾਹਿਬ ਦਿਹਾਤੀ ਤੋਂ ਸੁਰਿੰਦਰ ਸਿੰਘ ਮਟੋਰ, ਕੀਰਤਪੁਰ ਸਾਹਿਬ ਸ਼ਹਿਰੀ ਤੋਂ ਗੁਰਵਿੰਦਰ ਸਿੰਘ, ਕੀਰਤਪੁਰ ਸਾਹਿਬ ਦਿਹਾਤੀ ਤੋਂ ਸਰਪੰਚ ਕੁਲਵਿੰਦਰ ਸਿੰਘ ਦੇਹਣੀ, ਭਰਤਗੜ੍ਹ ਤੋਂ ਹਰਮੇਸ ਸਿੰਘ ਕਾਨੂਗੋ, ਗੰਗੂਵਾਲ ਤੋਂ ਗੁਰਦਿਆਲ ਸਿੰਘ ਸੱਧੇਵਾਲ, ਜਿੰਦਵੜੀ ਤੋਂ ਜਸਵੀਰ ਸਿੰਘ ਢੇਰ, ਗੋਹਲਣੀ ਤੋਂ ਮਾਸਟਰ ਕਮਲ ਸਿੰਘ, ਨੰਗਲ ਸ਼ਹਿਰੀ ਤੋਂ ਗੁਰਦੀਪ ਸਿੰਘ ਬਾਵਾ ਅਤੇ ਮੋਹੀਵਾਲ ਤੋਂ ਪਰਮਜੀਤ ਸਿੰਘ ਬੱਡਲ ਸ਼ਾਮਲ ਹਨ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਬਾਕੀ ਸਰਕਲ ਪ੍ਰਧਾਨਾਂ ਅਤੇ ਜ਼ਿਲ੍ਹਾ ਜਥੇਬੰਦੀ ਦਾ ਐਲਾਨ ਸੀਨੀਅਰ ਲੀਡਰਸ਼ਿਪ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਜਲਦੀ ਕੀਤਾ ਜਾਵੇਗਾ।
- PTC NEWS