Tue, Mar 3, 2026
Whatsapp

Flood Relief Center : ਸੁਖਬੀਰ ਸਿੰਘ ਬਾਦਲ ਨੇ ਕੀਤਾ ਐਲਾਨ, ਅਕਾਲੀ ਦਲ ਦੇ 'ਹੜ੍ਹ ਰਾਹਤ' ਕੇਂਦਰ ਨੇ ਜਲੰਧਰ ’ਚ ਕੰਮ ਕੀਤਾ ਸ਼ੁਰੂ

Flood Relief Center : ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਪਾਰਟੀ ਵੱਲੋਂ ਜਲੰਧਰ ਵਿਚ ਸਥਾਪਿਤ ਕੀਤੇ ਹੜ੍ਹ ਰਾਹਤ ਕੇਂਦਰ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਹ ਸੂਬੇ ਦੇ ਹੜ੍ਹ ਮਾਰੇ ਇਲਾਕੇ ਵਿਚ ਰਾਹਤ ਸਮੱਗਰੀ ਵੰਡਣ ਵਾਸਤੇ ਨੋਡਲ ਪੁਆਇੰਟ ਵਜੋਂ ਕੰਮ ਕਰੇਗਾ।

Reported by:  PTC News Desk  Edited by:  KRISHAN KUMAR SHARMA -- September 02nd 2025 06:41 PM -- Updated: September 02nd 2025 06:46 PM
Flood Relief Center : ਸੁਖਬੀਰ ਸਿੰਘ ਬਾਦਲ ਨੇ ਕੀਤਾ ਐਲਾਨ, ਅਕਾਲੀ ਦਲ ਦੇ 'ਹੜ੍ਹ ਰਾਹਤ' ਕੇਂਦਰ ਨੇ ਜਲੰਧਰ ’ਚ ਕੰਮ ਕੀਤਾ ਸ਼ੁਰੂ

Flood Relief Center : ਸੁਖਬੀਰ ਸਿੰਘ ਬਾਦਲ ਨੇ ਕੀਤਾ ਐਲਾਨ, ਅਕਾਲੀ ਦਲ ਦੇ 'ਹੜ੍ਹ ਰਾਹਤ' ਕੇਂਦਰ ਨੇ ਜਲੰਧਰ ’ਚ ਕੰਮ ਕੀਤਾ ਸ਼ੁਰੂ

Shiromani Akali Dal Relief Center : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਅੱਜ ਐਲਾਨ ਕੀਤਾ ਕਿ ਪਾਰਟੀ ਵੱਲੋਂ ਜਲੰਧਰ ਵਿਚ ਸਥਾਪਿਤ ਕੀਤੇ ਹੜ੍ਹ ਰਾਹਤ ਕੇਂਦਰ (Flood Relief Center) ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਹ ਸੂਬੇ ਦੇ ਹੜ੍ਹ ਮਾਰੇ ਇਲਾਕੇ ਵਿਚ ਰਾਹਤ ਸਮੱਗਰੀ ਵੰਡਣ ਵਾਸਤੇ ਨੋਡਲ ਪੁਆਇੰਟ ਵਜੋਂ ਕੰਮ ਕਰੇਗਾ।

ਵੇਰਵੇ ਸਾਂਝੇ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੜ੍ਹ ਰਾਹਤ ਕੇਂਦਰ ਹਰਿੰਦਰ ਫਾਰਮਜ਼ ਵਿਖੇ ਸਥਾਪਿਤ ਕੀਤਾ ਗਿਆ ਹੈ ਤੇ ਕੋਈ ਵੀ ਹੜ੍ਹ ਰਾਹਤ ਸਮੱਗਰੀ ਲੈਣ ਵਾਸਤੇ 81958-22222 ਅਤੇ 95012-87100 ’ਤੇ ਸੰਪਰਕ ਕਰ ਸਕਦਾ ਹੈ।


ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਕੇਡਰ ਤੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕੇਂਦਰ ਵਿਚ ਰਾਹਤ ਸਮੱਗਰੀ ਖੁੱਲ੍ਹੇ ਦਿਲ ਨਾਲ ਦਾਨ ਦੇਣ। ਉਹਨਾਂ ਕਿਹਾ ਕਿ ਜੋ ਕੋਈ ਵੀ ਰਾਹਤ ਸਮੱਗਰੀ ਦਾਨ ਦੇਣਾ ਚਾਹੁੰਦਾ ਹੈ ਕਿ ਉਹ ਇਸ ਵਾਸਤੇ ਰਾਹਤ ਕੇਂਦਰ ਨਾਲ ਸੰਪਰਕ ਕਰ ਸਕਦਾ ਹੈ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਅਗਵਾਈ ਹੇਠ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਇਕਾਈ ਨੇ ਹੜ੍ਹ ਰਾਹਤ ਕਾਰਜਾਂ ਵਾਸਤੇ ਕੇਂਦਰ ਨੂੰ 11 ਲੱਖ ਰੁਪਏ ਦਿੱਤੇ ਹਨ। ਇਸੇ ਤਰੀਕੇ ਸਰਦਾਰ ਪਰਉਪਕਾਰ ਸਿੰਘ ਘੁੰਮਣ ਦੀ ਅਗਵਾਈ ਹੇਠ ਲੁਧਿਆਣਾ ਇਕਾਈ ਨੇ ਤਿੰਨ ਟਰਾਲੀਆਂ ਦਵਾਈਆਂ ਦੀਆਂ ਦਿੱਤੀਆਂ ਹਨ।

ਉਹਨਾਂ ਨੇ ਸ਼੍ਰੋਮਣੀ ਕਮੇਟੀ ਦਾ ਵੀ ਧੰਨਵਾਦ ਕੀਤਾ, ਜਿਸਨੇ ਮੌਕੇ ’ਤੇ ਲੋੜਵੰਦਾਂ ਦੀ ਬਾਂਹ ਫੜੀ ਹੈ ਤੇ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਮੈਡੀਕਲ ਕੈਂਪ ਲਗਾਏ ਹਨ ਜੋ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਚਲਾਏ ਜਾ ਰਹੇ ਹਨ।

ਇਸ ਦੌਰਾਨ ਬਲਾਚੌਰ ਦੇ ਲੋਕਾਂ ਨੇ ਇਕ ਵੀਡੀਓ ਅਪੀਲ ਵਿਚ ਸੂਬਾ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਕਿ ਉਹ ਉਹਨਾਂ ਦੀ ਮਦਦ ਵਾਸਤੇ ਨਹੀਂ ਨਿੱਤਰ ਰਿਹਾ। ਅਕਾਲੀ ਦਲ ਦੇ ਪ੍ਰਧਾਨ ਨੇ ਔਲੀਆਪੁਰ ਤੇ ਧਨਗੜ੍ਹ ਪਿੰਡਾਂ ਵਿਚ ਸਤਲੁਜ ਦਰਿਆ ਦਾ ਬੰਨ ਮਜ਼ਬੂਤ ਕਰਨ ਵਾਸਤੇ ਮਦਦ ਕਰਨ ਲਈ 1000 ਲੀਟਰ ਡੀਜ਼ਲ, ਟਰੈਕਟਰ ਤੇ ਜੇ ਸੀ ਬੀ ਮਸ਼ੀਨਾਂ ਭੇਜੀਆਂ ਹਨ। ਅਕਾਲੀ ਦਲ ਦੇ ਨਵਾਂਸ਼ਹਿਰ ਦੇ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸ਼ੂਕਰ ਨੇ ਇਹ ਸਮੱਗਰੀ ਬੰਨ ਵਾਲੀ ਥਾਂ ’ਤੇ ਪ੍ਰਦਾਨ ਕੀਤੀ।

ਇਸ ਦੌਰਾਨ ਹੋਰ ਰਾਹਤ ਕਾਰਜਾਂ ਵਿਚ ਫਾਜ਼ਿਲਕਾ ਤੇ ਡੇਰਾ ਬਾਬਾ ਨਾਨਕ ਵਿਚ ਰਾਸ਼ਨ ਦੇ ਟਰੱਕ ਭੇਜੇ ਗਏ। ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਵਿਚ ਲੋੜੀਂਦੀਆਂ ਥਾਵਾਂ ’ਤੇ ਘੱਗਰ ਦੇ ਬੰਨਾਂ ਦੀ ਮਜ਼ਬੂਤੀ ਵਾਸਤੇ 2 ਹਜ਼ਾਰ ਲੀਟਰ ਡੀਜ਼ਲ ਪ੍ਰਦਾਨ ਕੀਤਾ ਹੈ ਤੇ ਦੋ ਟਰੱਕ ਰਾਸ਼ਨ ਪ੍ਰਦਾਨ ਕੀਤਾ ਗਿਆ। ਇਸੇ ਤਰੀਕੇ ਪਟਿਆਲਾ ਦਿਹਾਤੀ ਦੇ ਪ੍ਰਧਾਨ ਜਗਮੀਤ ਸਿੰਘ ਹਰਿਆਊ ਨੇ 500 ਲੀਟਰ ਡੀਜ਼ਲ ਅਰਨੋਂ ਵਿਚ ਘੱਗਰ ਦੇ ਬੰਨ ਦੀ ਮਜ਼ਬੂਤੀ ਵਾਸਤੇ ਦਿੱਤਾ ਹੈ। ਗੁਰਬਚਨ ਸਿੰਘ ਬੱਬੇਹਾਲੀ ਦੀ ਅਗਵਾਈ ਹੇਠ ਗੁਰਦਾਸਪੁਰ ਦੀ ਸੰਗਤ ਨੇ 40 ਟਰਾਲੀਆਂ ਰਾਸ਼ਨ ਪ੍ਰਦਾਨ ਕੀਤਾ ਹੈ ਤੇ ਕਮਲਜੀਤ ਸਿੰਘ ਚਾਵਲਾ ਅਤੇ ਨਰੇਸ਼ ਮਹਾਜਨ ਦੀਨਾਨਗਰ ਦੀ ਅਗਵਾਈ ਹੇਠ ਹੜ੍ਹ ਮਾਰੇ ਇਲਾਕਿਆਂ ਵਿਚ 40 ਟਰਾਲੀਆਂ ਰਾਹਤ ਸਮੱਗਰੀ ਪ੍ਰਦਾਨ ਕੀਤੀ ਗਈ ਹੈ। ਮੁਹਾਲੀ ਤੋਂ ਇਕ ਟਰੱਕ ਰਾਸ਼ਨ ਫਾਜ਼ਿਲਕਾ ਰਵਾਨਾ ਕੀਤਾ ਗਿਆ ਹੈ।

- PTC NEWS

Top News view more...

Latest News view more...

PTC NETWORK
PTC NETWORK