Fri, Mar 27, 2026
Whatsapp

Eyes on Me : ਸਿੱਧੂ ਮੂਸੇਵਾਲਾ ਦਾ ਨਵਾਂ ਪੋਸਟਰ ਹੋ ਰਿਹਾ ਵਾਇਰਲ, ਕੀ ਮੌਤ ਨੂੰ ਲੈ ਕੇ ਖੁੱਲ੍ਹਣਗੇ ਕਈ ਰਾਜ਼ ?

Sidhu Moosewala News : ਪੋਸਟਰ ਵਿੱਚ 25 ਮਾਰਚ, 2021 ਦੀਆਂ ਕੁਝ ਘਟਨਾਵਾਂ ਦਾ ਵਰਣਨ ਕੀਤਾ ਗਿਆ ਹੈ, ਜਿਸ ਵਿੱਚ ਗਾਇਕ ਦੇ ਹਵੇਲੀ ਤੋਂ ਘਰ ਵਾਪਸੀ ਤੱਕ ਦੇ ਸਮੇਂ ਦੀ ਸੂਚੀ ਹੈ, ਨਾਲ ਹੀ ਉਸਦੀ ਹਵੇਲੀ ਵਿੱਚ ਲੱਗੇ ਕੈਮਰਿਆਂ ਦੀ ਗਿਣਤੀ ਵੀ ਹੈ। ਪੋਸਟਰ ਨੂੰ ਸਿਰਲੇਖ "ਆਈਜ਼ ਆਨ ਮੀ" ਅਧੀਨ ਸਾਂਝਾ ਕੀਤਾ ਗਿਆ ਹੈ।

Reported by:  PTC News Desk  Edited by:  KRISHAN KUMAR SHARMA -- March 27th 2026 06:02 PM -- Updated: March 27th 2026 06:12 PM
Eyes on Me : ਸਿੱਧੂ ਮੂਸੇਵਾਲਾ ਦਾ ਨਵਾਂ ਪੋਸਟਰ ਹੋ ਰਿਹਾ ਵਾਇਰਲ, ਕੀ ਮੌਤ ਨੂੰ ਲੈ ਕੇ ਖੁੱਲ੍ਹਣਗੇ ਕਈ ਰਾਜ਼ ?

Eyes on Me : ਸਿੱਧੂ ਮੂਸੇਵਾਲਾ ਦਾ ਨਵਾਂ ਪੋਸਟਰ ਹੋ ਰਿਹਾ ਵਾਇਰਲ, ਕੀ ਮੌਤ ਨੂੰ ਲੈ ਕੇ ਖੁੱਲ੍ਹਣਗੇ ਕਈ ਰਾਜ਼ ?

Eyes on Me : 29 ਮਈ, 2026 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੀ ਮੌਤ ਨੂੰ ਪੂਰੇ ਚਾਰ ਸਾਲ ਹੋ ਜਾਣਗੇ ਪਰ ਕਤਲ ਦੀ ਜ਼ਿੰਮੇਵਾਰੀ ਲੈਣ ਵਾਲਾ ਮੁੱਖ ਮੁਲਜ਼ਮ ਗੈਂਗਸਟਰ ਗੋਲਡੀ ਬਰਾੜ ਅਜੇ ਫਰਾਰ ਹੈ। ਇਸ ਦੌਰਾਨ ਹੀ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ 'ਤੇ ਇੱਕ ਨਵਾਂ ਪੋਸਟਰ ਸਾਹਮਣੇ ਆਈ, ਜਿਸ ਨੂੰ ਲੈ ਕਿਆਸਰਾਈਆਂ ਲੱਗ ਰਹੀਆਂ ਹਨ ਕਿ ਹੁਣ ਗਾਇਕ ਦੇ ਕਤਲ (Moosewala Murder Case) ਨੂੰ ਲੈ ਕੇ ਵੱਡਾ ਖੁਲਾਸਾ ਹੋਣ ਵਾਲਾ ਹੈ। ਪ੍ਰਸ਼ੰਸਕਾਂ ਨੂੰ ਜਾਪ ਰਿਹਾ ਹੈ ਕਿ ਕਤਲ ਦੇ ਸਮੇਂ ਅਣਦੇਖੀ ਕੀਤੇ ਗਏ ਕੁਝ ਗੁਪਤ ਰਾਜ਼ ਸਾਹਮਣੇ ਆਉਣਗੇ।

ਕੀ ਕਹਿੰਦਾ ਹੈ ਪੋਸਟਰ ?


ਜਾਣਕਾਰੀ ਅਨੁਸਾਰ, ਇਸ ਪੋਸਟਰ ਵਿੱਚ 25 ਮਾਰਚ, 2021 ਦੀਆਂ ਕੁਝ ਘਟਨਾਵਾਂ ਦਾ ਵਰਣਨ ਕੀਤਾ ਗਿਆ ਹੈ, ਜਿਸ ਵਿੱਚ ਗਾਇਕ ਦੇ ਹਵੇਲੀ ਤੋਂ ਘਰ ਵਾਪਸੀ ਤੱਕ ਦੇ ਸਮੇਂ ਦੀ ਸੂਚੀ ਹੈ, ਨਾਲ ਹੀ ਉਸਦੀ ਹਵੇਲੀ ਵਿੱਚ ਲੱਗੇ ਕੈਮਰਿਆਂ ਦੀ ਗਿਣਤੀ ਵੀ ਹੈ। ਪੋਸਟਰ ਵਿੱਚ ਤਿੰਨ ਤੋਂ ਚਾਰ ਬੰਦੂਕਧਾਰੀਆਂ ਦਾ ਵੀ ਜ਼ਿਕਰ ਹੈ ਅਤੇ ਉਹ ਆਪਣੇ ਪਿਤਾ ਤੇ ਤਿੰਨ ਤੋਂ ਚਾਰ ਦੋਸਤਾਂ ਨਾਲ ਆਪਣਾ ਜ਼ਿਆਦਾਤਰ ਸਮਾਂ ਗੁਜਾਰਨ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਪੋਸਟਰ ਨੂੰ ਸਿਰਲੇਖ "ਆਈਜ਼ ਆਨ ਮੀ" ਅਧੀਨ ਸਾਂਝਾ ਕੀਤਾ ਗਿਆ ਹੈ। ਹਾਲਾਂਕਿ, ਇਹ ਕਹਿਣਾ ਮੁਸ਼ਕਲ ਹੈ ਕਿ ਇਹ ਇੱਕ ਨਵਾਂ ਗੀਤ ਹੈ ਜਾਂ ਕੁਝ ਹੋਰ।

ਪ੍ਰਸ਼ੰਸਕ ਲਗਾ ਰਹੇ ਕਿਆਸਰਾਈਆਂ

ਪੋਸਟਰ ਦੇਖ ਕੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਕਤਲ ਤੋਂ ਪਹਿਲਾਂ ਦੀਆਂ ਕੁਝ ਗਤੀਵਿਧੀਆਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਕ ਯੂਜ਼ਰ ਨੇ ਕਿਹਾ ਕਿ ਪੋਸਟਰ ਨੂੰ ਦੇਖ ਕੇ ਲੱਗਦਾ ਹੈ ਕਿ ਘਟਨਾ ਵਾਪਰਨ ਤੋਂ ਪਹਿਲਾਂ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਵਿੱਚ ਸੁਰੱਖਿਆ ਵਿੱਚ ਵੱਡੀ ਕੁਤਾਹੀ ਹੋਈ। 

ਕਤਲ ਤੋਂ ਸਿਰਫ਼ ਇੱਕ ਦਿਨ ਪਹਿਲਾਂ, ਗਾਇਕ ਦੀ ਸੁਰੱਖਿਆ ਲਈ ਤਾਇਨਾਤ ਪੰਜਾਬ ਪੁਲਿਸ ਕਮਾਂਡੋਜ਼ ਨੂੰ ਚਾਰ ਤੋਂ ਘਟਾ ਕੇ ਦੋ ਕਰ ਦਿੱਤਾ ਗਿਆ ਸੀ। ਕਤਲ ਤੋਂ ਬਾਅਦ, ਪੰਜਾਬ ਪੁਲਿਸ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਹੋ ਗਏ ਸਨ। ਦੱਸ ਦਈਏ ਕਿ ਮਾਮਲੇ 'ਚ ਦੋ ਮੁਲਜ਼ਮਾਂ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਚੁੱਕੀ ਹੈ।

- PTC NEWS

Top News view more...

Latest News view more...

PTC NETWORK
PTC NETWORK