Tue, Apr 14, 2026
Whatsapp

Singer Asha Bhosle Passes Away : ਗਾਇਕਾ ਆਸ਼ਾ ਭੋਸਲੇ ਦਾ ਹੋਇਆ ਦੇਹਾਂਤ ; 92 ਸਾਲ ਦੀ ਉਮਰ ’ਚ ਗਾਇਕਾ ਨੇ ਲਏ ਆਖਰੀ ਸਾਹ

ਸੰਗੀਤ ਜਗਤ ਨੂੰ ਵੱਡਾ ਝਟਕਾ ਲੱਗਾ ਹੈ। ਸੈਂਕੜੇ ਫਿਲਮੀ ਗੀਤਾਂ ਨੂੰ ਸ਼ਿੰਗਾਰਨ ਵਾਲੀ ਅਤੇ ਸ਼ਾਸਤਰੀ ਸੰਗੀਤ ਦੇ ਖੇਤਰ ਵਿੱਚ ਵਿਸ਼ੇਸ਼ ਸਥਾਨ ਪ੍ਰਾਪਤ ਕਰਨ ਵਾਲੀ 92 ਸਾਲਾ ਗਾਇਕਾ ਆਸ਼ਾ ਭੋਂਸਲੇ ਦਾ ਦੇਹਾਂਤ ਹੋ ਗਿਆ ਹੈ।

Reported by:  PTC News Desk  Edited by:  Aarti -- April 12th 2026 12:58 PM -- Updated: April 12th 2026 04:13 PM
Singer Asha Bhosle Passes Away : ਗਾਇਕਾ ਆਸ਼ਾ ਭੋਸਲੇ ਦਾ ਹੋਇਆ ਦੇਹਾਂਤ ; 92 ਸਾਲ ਦੀ ਉਮਰ ’ਚ ਗਾਇਕਾ ਨੇ ਲਏ ਆਖਰੀ ਸਾਹ

Singer Asha Bhosle Passes Away : ਗਾਇਕਾ ਆਸ਼ਾ ਭੋਸਲੇ ਦਾ ਹੋਇਆ ਦੇਹਾਂਤ ; 92 ਸਾਲ ਦੀ ਉਮਰ ’ਚ ਗਾਇਕਾ ਨੇ ਲਏ ਆਖਰੀ ਸਾਹ

Singer Asha Bhosle Passes Away :  ਸੰਗੀਤ ਜਗਤ ਨੂੰ ਵੱਡਾ ਝਟਕਾ ਲੱਗਾ ਹੈ। ਸੈਂਕੜੇ ਫਿਲਮੀ ਗੀਤਾਂ ਨੂੰ ਸ਼ਿੰਗਾਰਨ ਵਾਲੀ ਅਤੇ ਸ਼ਾਸਤਰੀ ਸੰਗੀਤ ਦੇ ਖੇਤਰ ਵਿੱਚ ਵਿਸ਼ੇਸ਼ ਸਥਾਨ ਪ੍ਰਾਪਤ ਕਰਨ ਵਾਲੀ 92 ਸਾਲਾ ਗਾਇਕਾ ਆਸ਼ਾ ਭੋਂਸਲੇ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਸ਼ਨੀਵਾਰ ਨੂੰ ਦਿਲ ਦਾ ਦੌਰਾ ਪੈਣ ਅਤੇ ਫੇਫੜਿਆਂ ’ਚ ਇਨਫੈਕਸ਼ਨ  ਕਾਰਨ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਐਤਵਾਰ ਸਵੇਰ ਤੋਂ ਹੀ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਮਸ਼ਹੂਰ ਗਾਇਕਾ ਆਸ਼ਾ ਭੌਂਸਲੇ ਦੇ ਪੁੱਤਰ ਆਨੰਦ ਭੌਂਸਲੇ ਨੇ ਕਿਹਾ ਕਿ ਮੇਰੀ ਮਾਂ ਦਾ ਅੱਜ ਦੇਹਾਂਤ ਹੋ ਗਿਆ। ਲੋਕ ਕੱਲ੍ਹ ਸਵੇਰੇ 11 ਵਜੇ ਲੋਅਰ ਪਰੇਲ ਦੇ 'ਕਾਸਾ ਗ੍ਰਾਂਡੇ' ਵਿਖੇ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇ ਸਕਦੇ ਹਨ, ਜਿੱਥੇ ਉਹ ਰਹਿੰਦੇ ਹੁੰਦੇ ਸੀ। ਉਨ੍ਹਾਂ ਦਾ ਅੰਤਿਮ ਸਸਕਾਰ ਕੱਲ੍ਹ ਸ਼ਾਮ 4 ਵਜੇ ਸ਼ਿਵਾਜੀ ਪਾਰਕ ਵਿਖੇ ਕੀਤਾ ਜਾਵੇਗਾ।  


ਦੱਸ ਦਈਏ ਕਿ ਬਾਲੀਵੁੱਡ ਇੰਡਸਟਰੀ ਆਸ਼ਾ ਭੋਂਸਲੇ ਦੇ ਦੇਹਾਂਤ ਮਗਰੋਂ ਸਦਮੇ ’ਚ ਆ ਗਈ ਹੈ। ਆਸ਼ਾ ਭੋਂਸਲੇ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਅਤੇ ਦੇਸ਼ ਦੇ ਦੂਜੇ ਸਭ ਤੋਂ ਉੱਚੇ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।   

12,000 ਤੋਂ ਵੱਧ ਗੀਤ ਰਿਕਾਰਡ ਕੀਤੇ

ਦੱਸ ਦਈਏ ਕਿ ਭੋਸਲੇ ਮਰਹੂਮ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਦੀ ਛੋਟੀ ਭੈਣ ਹਨ। ਉਨ੍ਹਾਂ ਨੇ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ 12,000 ਤੋਂ ਵੱਧ ਗੀਤ ਰਿਕਾਰਡ ਕੀਤੇ ਹਨ ਅਤੇ ਕਈ ਪ੍ਰਮੁੱਖ ਅਦਾਕਾਰਾ ਨੂੰ ਆਪਣੀ ਆਵਾਜ਼ ਦਿੱਤੀ ਹੈ, ਪਦਮਿਨੀ ਅਤੇ ਵੈਜਯੰਤੀਮਾਲਾ ਵਰਗੀਆਂ ਦੱਖਣੀ ਭਾਰਤੀ ਅਦਾਕਾਰਾ ਤੋਂ ਮੀਨਾ ਕੁਮਾਰੀ, ਮਧੂਬਾਲਾ, ਜ਼ੀਨਤ ਅਮਾਨ, ਕਾਜੋਲ, ਅਤੇ ਉਰਮਿਲਾ ਮਾਤੋਂਡਕਰ ਤੱਕ।

ਭੋਸਲੇ ਦੇ ਕੁਝ ਪ੍ਰਸਿੱਧ ਗੀਤਾਂ ਵਿੱਚ "ਚੁਰਾ ਲਿਆ ਹੈ ਤੁਮਨੇ ਜੋ ਦਿਲ ਕੋ," "ਅਭੀ ਨਾ ਜਾਓ ਛੋੜਕਰ " ਅਤੇ "ਇੰਤਹਾ ਹੋ ਗਈ ਇੰਤਜ਼ਾਰ ਕੀ" ਸ਼ਾਮਲ ਹਨ। 2023 ਵਿੱਚ, ਉਸਨੇ ਆਪਣੇ ਜਨਮਦਿਨ ਦੀ ਯਾਦ ਵਿੱਚ ਦੁਬਈ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸੰਗੀਤ ਸਮਾਰੋਹ, "ਆਸ਼ਾ90: ਲਾਈਵ ਇਨ ਕੰਸਰਟ" ਵਿੱਚ ਪਰਫਾਰਮ ਵੀ ਕੀਤਾ।

ਪ੍ਰਧਾਨ ਮੰਤਰੀ ਮੋਦੀ ਨੇ ਆਸ਼ਾ ਭੋਂਸਲੇ ਦੇ ਦੇਹਾਂਤ 'ਤੇ ਕੀਤਾ ਪੋਸਟ 

ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਭਾਰਤ ਦੀਆਂ ਸਭ ਤੋਂ ਪ੍ਰਤੀਕ ਅਤੇ ਬਹੁਪੱਖੀ ਆਵਾਜ਼ਾਂ ਵਿੱਚੋਂ ਇੱਕ, ਆਸ਼ਾ ਭੋਂਸਲੇ ਜੀ ਦੇ ਦੇਹਾਂਤ 'ਤੇ ਮੈਨੂੰ ਬਹੁਤ ਦੁੱਖ ਹੋਇਆ ਹੈ। ਦਹਾਕਿਆਂ ਤੱਕ ਫੈਲੀ ਉਨ੍ਹਾਂ ਦੀ ਅਸਾਧਾਰਨ ਸੰਗੀਤਕ ਯਾਤਰਾ ਨੇ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਅਮੀਰ ਬਣਾਇਆ ਅਤੇ ਦੁਨੀਆ ਭਰ ਦੇ ਅਣਗਿਣਤ ਦਿਲਾਂ ਨੂੰ ਛੂਹ ਲਿਆ। ਭਾਵੇਂ ਇਹ ਉਨ੍ਹਾਂ ਦੇ ਦਿਲ ਨੂੰ ਛੂਹ ਲੈਣ ਵਾਲੇ ਸੁਰ ਸਨ ਜਾਂ ਉਨ੍ਹਾਂ ਦੀਆਂ ਭਾਵੁਕ ਰਚਨਾਵਾਂ, ਉਨ੍ਹਾਂ ਦੀ ਆਵਾਜ਼ ਹਮੇਸ਼ਾ ਬੇਮਿਸਾਲ ਰਹੀ। 

ਹਰ ਸੰਗੀਤ ਪ੍ਰੇਮੀ ਲਈ ਇੱਕ ਦੁਖਦਾਈ ਦਿਨ- ਕੇਂਦਰੀ ਮੰਤਰੀ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਪੋਸਟ ਵਿੱਚ ਆਸ਼ਾ ਭੋਂਸਲੇ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਲਿਖਿਆ ਕਿ ਅੱਜ ਹਰ ਭਾਰਤੀ ਲਈ, ਅਤੇ ਖਾਸ ਕਰਕੇ ਮੇਰੇ ਵਰਗੇ ਸੰਗੀਤ ਪ੍ਰੇਮੀਆਂ ਲਈ ਇੱਕ ਦੁਖਦਾਈ ਦਿਨ ਹੈ, ਕਿਉਂਕਿ ਸਾਡੀ ਪਿਆਰੀ ਆਸ਼ਾ ਭੋਂਸਲੇ ਜੀ ਹੁਣ ਸਾਡੇ ਵਿੱਚ ਨਹੀਂ ਹਨ। ਆਸ਼ਾ ਤਾਈ ਨੇ ਨਾ ਸਿਰਫ਼ ਆਪਣੀ ਸੁਰੀਲੀ ਆਵਾਜ਼ ਅਤੇ ਬੇਮਿਸਾਲ ਪ੍ਰਤਿਭਾ ਨਾਲ ਇੱਕ ਵੱਖਰੀ ਪਛਾਣ ਬਣਾਈ, ਸਗੋਂ ਆਪਣੀ ਸੁਰੀਲੀ ਆਵਾਜ਼ ਨਾਲ ਭਾਰਤੀ ਸੰਗੀਤ ਨੂੰ ਵੀ ਅਮੀਰ ਬਣਾਇਆ।

- PTC NEWS

Top News view more...

Latest News view more...

PTC NETWORK
PTC NETWORK