Sat, Jul 11, 2026
Whatsapp

Rakhri Festival in Punjab Jail : ''ਵੀਰੇ, ਛੇਤੀ ਘਰ ਆ ਜਾਈਂ...'' ਜੇਲ੍ਹਾਂ 'ਚ ਭਰਾਵਾਂ ਦੇ ਰੱਖੜੀ ਬੰਨ੍ਹ ਕੇ ਰੋ ਪਈਆਂ ਭੈਣਾਂ, ਵੇਖੋ ਵੀਡੀਓ

Rakhri Festival in Punjab Jail Video : ਜੇਲ ਪ੍ਰਬੰਧਕ ਸੁਪਰੀਡੈਂਟ ਰਾਹੁਲ ਰਾਜਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੇਂਦਰੀ ਜੇਲ ਗੁਰਦਾਸਪੁਰ ਦੇ ਵਿੱਚ ਡਿਊੜੀ ਦੇ ਅੰਦਰ ਭੈਣਾਂ ਨੂੰ ਵੀਰਾਂ ਦੇ ਕੋਲ ਬਿਠਾ ਕੇ ਰੱਖਣੀਆਂ ਬਣਵਾਈਆਂ ਗਈਆਂ ਹਨ।

Reported by:  PTC News Desk  Edited by:  KRISHAN KUMAR SHARMA -- August 09th 2025 03:53 PM -- Updated: August 09th 2025 03:55 PM
Rakhri Festival in Punjab Jail : ''ਵੀਰੇ, ਛੇਤੀ ਘਰ ਆ ਜਾਈਂ...'' ਜੇਲ੍ਹਾਂ 'ਚ ਭਰਾਵਾਂ ਦੇ ਰੱਖੜੀ ਬੰਨ੍ਹ ਕੇ ਰੋ ਪਈਆਂ ਭੈਣਾਂ, ਵੇਖੋ ਵੀਡੀਓ

Rakhri Festival in Punjab Jail : ''ਵੀਰੇ, ਛੇਤੀ ਘਰ ਆ ਜਾਈਂ...'' ਜੇਲ੍ਹਾਂ 'ਚ ਭਰਾਵਾਂ ਦੇ ਰੱਖੜੀ ਬੰਨ੍ਹ ਕੇ ਰੋ ਪਈਆਂ ਭੈਣਾਂ, ਵੇਖੋ ਵੀਡੀਓ

Rakhri Festival in Punjab Jail News : ਕੇਂਦਰੀ ਜੇਲ ਗੁਰਦਾਸਪੁਰ ਦੇ ਵਿੱਚ ਅੱਜ ਰੱਖੜੀ ਦਾ ਤਿਉਹਾਰ ਧੂਮ ਧਾਮ ਦੇ ਨਾਲ ਮਨਾਇਆ ਗਿਆ, ਜਿਸ ਨੂੰ ਲੈ ਕੇ ਜੇਲ ਪ੍ਰਸ਼ਾਸਨ ਵੱਲੋਂ ਸ਼ੁਕਰਵਾਰ ਸਵੇਰ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਹਾਲਾਂਕਿ ਇਸ ਦੌਰਾਨ ਦੂਰੋਂ ਦੂਰੋਂ ਭੈਣਾਂ ਗੁਰਦਾਸਪੁਰ ਜੇਲ ਵਿੱਚ ਬੰਦ ਆਪਣੇ ਭਰਾਵਾਂ ਨੂੰ ਰੱਖੜੀਆਂ ਬੰਨਣ ਲਈ ਆਈਆਂ।

ਜੇਲ ਪ੍ਰਬੰਧਕ ਸੁਪਰੀਡੈਂਟ ਰਾਹੁਲ ਰਾਜਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੇਂਦਰੀ ਜੇਲ ਗੁਰਦਾਸਪੁਰ ਦੇ ਵਿੱਚ ਡਿਊੜੀ ਦੇ ਅੰਦਰ ਭੈਣਾਂ ਨੂੰ ਵੀਰਾਂ ਦੇ ਕੋਲ ਬਿਠਾ ਕੇ ਰੱਖਣੀਆਂ ਬਣਵਾਈਆਂ ਗਈਆਂ ਹਨ। ਉਹਨਾਂ ਨੇ ਦੱਸਿਆ ਕਿ ਸਿਰਫ ਭੈਣਾਂ ਰੱਖੜੀਆਂ ਬਾਹਰੋਂ ਲੈ ਕੇ ਆਈਆਂ ਹਨ ਜਦਕਿ ਉਹਨਾਂ ਨੂੰ ਮਿਠਿਆਈ ਅੰਦਰੋਂ ਹੀ ਮੁਹਈਆ ਕਰਵਾਈ ਗਈ ਹੈ। ਉਹਨਾਂ ਨੇ ਕਿਹਾ ਕਿ ਕੋਈ ਵੀ ਮਿਠਿਆਈ ਬਾਹਰ ਦੀ ਜੇਲ ਦੇ ਅੰਦਰ ਨਹੀਂ ਆ ਸਕਦੀ। ਇਸ ਦੌਰਾਨ ਕਰੀਬ 1500 ਤੋਂ ਵੱਧ ਮਾਵਾਂ ਭੈਣਾਂ ਨੇ ਜੇਲ ਵਿੱਚ ਬੰਦ ਆਪਣੇ ਵੀਰਾਂ ਆਪਣੇ ਭਰਾਵਾਂ ਨੂੰ ਰੱਖਣੀਆਂ ਬੰਨੀਆਂ। 


ਦੱਸਣਯੋਗ ਹੈ ਕਿ ਗੁਰਦਾਸਪੁਰ ਕੇਂਦਰੀ ਜੇਲ ਦੇ ਵਿੱਚ ਕਰੀਬ 1500 ਤੋਂ ਵੱਧ ਮਹਿਲਾਵਾਂ ਸ਼ੁਕਰਵਾਰ ਨੂੰ ਰੱਖੜੀ ਬੰਨਣ ਲਈ ਪਹੁੰਚੀਆਂ ਸਨ, ਜਦਕਿ ਜੇਲ ਪ੍ਰਸ਼ਾਸਨ ਵੱਲੋਂ ਜੇਲ ਦੇ ਅੰਦਰ ਸੁਰੱਖਿਆ ਵਿਵਸਥਾ ਦੇ ਲਿਹਾਜ਼ ਨਾਲ ਵੀ ਸਖਤ ਪ੍ਰਬੰਧ ਕੀਤੇ ਗਏ ਸਨ

ਉਧਰ, ਬਰਨਾਲਾ 'ਚ ਵੀ ਭੈਣਾਂ ਦੇ ਅਟੁੱਟ ਵਿਸ਼ਵਾਸ ਅਤੇ ਪਿਆਰ ਦੇ ਬੰਧਨ, ਰੱਖੜੀ ਦਾ ਤਿਉਹਾਰ ਅੱਜ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਹਰ ਭੈਣ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹ ਰਹੀ ਹੈ ਅਤੇ ਉਸਦੀ ਸੁਰੱਖਿਆ ਦੀ ਕਾਮਨਾ ਕੀਤੀ। ਇਸ ਦੇ ਨਾਲ ਹੀ ਕੁਝ ਭੈਣਾਂ ਅਜਿਹੀਆਂ ਵੀ ਹਨ ਜਿਨ੍ਹਾਂ ਦੇ ਭਰਾਵਾਂ ਨੂੰ ਕਿਸੇ ਨਾ ਕਿਸੇ ਅਪਰਾਧ ਦੀ ਸਜ਼ਾ ਹੋਈ ਹੈ, ਪਰ ਭੈਣਾਂ ਉਨ੍ਹਾਂ ਭਰਾਵਾਂ ਨੂੰ ਵੀ ਰੱਖੜੀ ਬੰਨ੍ਹਣ ਲਈ ਬਰਨਾਲਾ ਸਬ ਜੇਲ੍ਹ ਪਹੁੰਚੀਆਂ, ਅਤੇ ਬਰਨਾਲਾ ਸਬ ਜੇਲ੍ਹ ਵਿੱਚ ਇੱਕ ਲੰਬੀ ਕਤਾਰ ਦੇਖੀ ਗਈ। ਰੱਖੜੀ ਦੇ ਤਿਉਹਾਰ ਨੂੰ ਲੈ ਕੇ ਜੇਲ੍ਹ ਸੁਪਰਡੈਂਟ ਪੁਲਿਸ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ, ਜਿਸ ਕਾਰਨ ਅੱਜ ਬਰਨਾਲਾ ਜੇਲ੍ਹ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ ਗਿਆ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK