Farmer Chandigarh Dharna : ਕਿਸਾਨਾਂ ਵੱਲੋਂ ਮਾਨ ਸਰਕਾਰ ਖਿਲਾਫ਼ ਚੰਡੀਗੜ੍ਹ 'ਚ ਮੋਰਚੇਬੰਦੀ ਦਾ ਐਲਾਨ, ਜਾਣੋ ਕਦੋਂ ਤੋਂ ਸ਼ੁਰੂ ਹੋਵੇਗਾ ਹਫ਼ਤੇ ਭਰ ਲਈ ਇਹ ਧਰਨਾ
Farmer Dharna in Chandigarh : ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਸਰਕਾਰ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਕਿਸਾਨਾਂ ਵੱਲੋਂ ਚੰਡੀਗੜ੍ਹ ਵਿੱਚ 5 ਮਾਰਚ ਤੋਂ ਮਾਨ ਸਰਕਾਰ ਖਿਲਾਫ਼ ਮੋਰਚੇਬੰਦੀ ਕੀਤੀ ਜਾਵੇਗੀ, ਜਿਸ ਲਈ 4 ਮਾਰਚ ਤੋਂ ਪੰਜਾਬ ਵਿਚੋਂ ਕਿਸਾਨ ਚੰਡੀਗੜ੍ਹ ਲਈ ਕੂਚ ਕਰਨਗੇ।
ਜਾਣਕਾਰੀ ਅਨੁਸਾਰ ਸ਼ਨੀਵਾਰ ਕਿਸਾਨ ਭਵਨ ਚੰਡੀਗੜ੍ਹ ਵਿੱਚ ਐਸਕੇਐਮ ਦੇ ਕਿਸਾਨ ਆਗੂਆਂ ਨੇ ਮੀਟਿੰਗ ਕੀਤੀ। ਮੀਟਿੰਗ ਬਾਰੇ ਕਿਸਾਨ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੰਡੀਗੜ੍ਹ ਵਿੱਚ 5 ਮਾਰਚ ਨੂੰ ਪੰਜਾਬ ਸਰਕਾਰ ਖਿਲਾਫ਼ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਜਾਵੇਗਾ, ਜੋ ਕਿ ਇਹ ਧਰਨਾ ਹਫ਼ਤੇ ਭਰ ਲਈ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੁਲਿਸ, ਨਾਲ ਸੰਪਰਕ ਜਾਰੀ ਹੈ ਅਤੇ ਜਿਥੇ ਧਰਨਾ ਲਾਉਣ ਲਈ ਥਾਂ ਮਿਲੇਗੀ, ਉਥੇ ਹੀ ਲਾਇਆ ਜਾਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ 3 ਅਹਿਮ ਫੈਸਲੇ ਕੀਤੇ ਹਨ, ਜਿਸ ਵਿੱਚ ਇੱਕ ਪੰਜਾਬ ਸਰਕਾਰ ਵੱਲੋਂ ਜਲ ਸੋਧ 'ਚ amendment ਕੀਤੀ ਹੈ, ਇਸਨੂੰ ਰੱਦ ਕਰਨਾ ਚਾਹੀਦਾ ਹੈ। ਪੰਜਾਬੀ ਭਾਸ਼ਾ ਦੇ ਕੇਂਦਰ ਸਰਕਾਰ ਦੇ ਏਜੰਡੇ ਨੂੰ ਰੱਦ ਕਰਦੇ ਹੋਏ ਪੰਜਾਬ ਸਰਕਾਰ ਨੂੰ ਵਿਧਾਨ ਸਭਾ 'ਚ ਇਹਦੇ ਖਿਲਾਫ ਮਤਾ ਪਾ ਕੇ ਅਤੇ ਐਜੂਕੇਸ਼ਨ ਸਟੇਟ ਸਬਜੈਕਟ ਬਣਨਾ ਚਾਹੀਦਾ ਹੈ। ਅਸੀਂ ਮੰਗ ਕਰਦੇ ਕਿ ਪੰਜਾਬ ਸਰਕਾਰ ਇਸਨੂੰ ਰੱਦ ਕਰਨ ਦੇ ਨਾਲ-ਨਾਲ ਆਪਣੀ ਸਿੱਖਿਆ ਨੀਤੀ ਆਪਣੇ ਸੂਬੇ ਦੀਆਂ ਲੋੜਾਂ ਦੇ ਮੁਤਾਬਿਕ ਇਥੋਂ ਦੇ ਵਿਦਿਆਰਥੀਆਂ ਦੀ ਇੱਥੋਂ ਦੇ ਪਾਠਕਰਮ ਦੀਆਂ ਲੋੜਾਂ ਮੁਤਾਬਕ ਘੜੇ ਔਰ ਉਸਨੂੰ ਲਾਗੂ ਕਰੇ।
ਕਿਸਾਨ ਆਗੂਆਂ ਨੇ ਕਿਹਾ ਕਿ ਜਿਸ ਸਬੰਧ ਦੇ ਵਿੱਚ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਲਗਾਉਣ ਜਾ ਰਹੇ ਹਾਂ ਇਹ ਕੁੱਝ ਕੇਂਦਰ ਦੀਆਂ ਰਹਿੰਦੀਆਂ ਹੋਈਆਂ ਮੰਗਾਂ ਤੇ ਕੁੱਝ ਪੰਜਾਬ ਸਰਕਾਰ ਨੇ ਕੀਤੇ ਹੋਏ ਵਾਅਦੇ ਹਨ, ਜੋ ਪੰਜਾਬ ਸਰਕਾਰ ਨੇ ਲਾਗੂ ਨਹੀਂ ਕੀਤੇ। ਪੰਜਾਬ ਸਰਕਾਰ ਖੇਤੀ ਨੀਤੀ ਲੈ ਕੇ ਆਈ ਸੀ ਤੇ ਕਿਸਾਨ ਆਗੂਆਂ ਤੋਂ ਸੁਝਾਅ ਵੀ ਮੰਗੇ ਸਨ, ਜਿਨ੍ਹਾਂ ਨੂੰ ਮੁੱਖ ਰੱਖ ਕੇ ਪੰਜਾਬ ਸਰਕਾਰ ਉਹ ਖੇਤੀ ਨੀਤੀ ਲਾਗੂ ਕਰੇ ਤਾਂ ਕਾਫੀ ਕਿਸਾਨਾਂ ਦਾ ਭਲਾ ਹੋ ਸਕਦਾ ਹੈ। ਇਸ ਦੇ ਨਾਲ ਹੀ ਇਸ ਸਾਲ ਝੋਨੇ ਦੇ ਸੀਜਨ 'ਚ ਕਿਸਾਨਾਂ ਨਾਲ ਝੋਨੇ 'ਤੇ ਕਾਟ ਲੱਗਣ ਕਾਰਨ ਬਹੁਤ ਵੱਡਾ ਧੋਖਾ ਹੋਇਆ, ਜਦਕਿ ਸੀਐਮ ਮਾਨ ਨੇ ਖੁਦ ਕਿਹਾ ਸੀ ਕਿ ਪੀਆਰ 126 ਲਗਾਓ, ਪਰ ਕਿਸਾਨਾਂ ਦੀ ਲੁੱਟ ਹੋ ਗਈ ਤੇ ਅੱਜ ਤੱਕ ਇਨਸਾਫ ਨਹੀਂ ਮਿਲਿਆ।
ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਖਿਲਾਫ਼ ਕਾਰਵਾਈ 'ਤੇ ਕਿਸਾਨਾਂ ਦਾ ਬਿਆਨ
ਕਿਸਾਨ ਆਗੂਆਂ ਨੇ ਕਿਹਾ ਕਿ ਯੂਨੀਅਨ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਨੂੰ ਅਮਰੀਕਾ ਡਿਪੋਰਟ ਨੌਜਵਾਨ ਵੱਲੋਂ ਲਾਏ ਇਲਜ਼ਾਮਾਂ ਦੇ ਮੱਦੇਨਜ਼ਰ, ਜਿਹੜੀ ਐਫਆਈਆਰ ਦਰਜ ਹੋਈ ਹੈ, ਸਸਪੈਂਡ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਹੀ ਇਹ ਸਾਰੇ ਮਾਮਲੇ 'ਚ ਲੱਗੇ ਦੋਸ਼ਾਂ ਦੀ ਡੁੰਘਾਈ ਨਾਲ ਜਾਂਚ ਪੜਤਾਲ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਹੈ, ਜਿਸ ਵਿੱਚ ਹਰਜਿੰਦਰ ਸਿੰਘ ਟਾਂਡਾ, ਰੁਲਦੂ ਸਿੰਘ ਮਾਨਸਾ ਅਤੇ ਪ੍ਰੇਮ ਸਿੰਘ ਭੰਗੂ ਸ਼ਾਮਿਲ ਹੋਣਗੇ। ਇਹ ਤਿੰਨ ਮੈਂਬਰੀ ਕਮੇਟੀ ਇਕ ਮਹੀਨੇ ਦੇ ਵਿੱਚ ਸਮਾਂਬਧ ਤਰੀਕੇ ਨਾਲ ਰਿਪੋਰਟ ਪੇਸ਼ ਕਰੇਗੀ।
- PTC NEWS