Son Killed Father : ਬਠਿੰਡਾ 'ਚ ਤਾਰ-ਤਾਰ ਰਿਸ਼ਤੇ! ਪੁੱਤ ਨੇ ਜ਼ਮੀਨ ਖਾਤਰ ਪਿਓ ਨੂੰ ਮਾਰੀ ਗੋਲੀ, ਵਿਹੜੇ 'ਚ ਰੱਖ ਕੇ ਸਾੜੀ ਲਾਸ਼
Son Killed Father in Bathinda : ਬਠਿੰਡਾ ਅੰਦਰ ਇੱਕ ਵਾਰ ਫੇਰ ਖੂਨ ਦੇ ਰਿਸ਼ਤੇ ਤਾਰ-ਤਾਰ ਹੋਏ ਹਨ, ਜਿੱਥੇ ਪਿਤਾ ਵੱਲੋਂ ਆਪਣੇ ਪੁੱਤਰ ਨੂੰ ਜਾਇਦਾਦ ਨਾ ਦੇਣ 'ਤੇ ਪੁੱਤਰ ਨੇ ਘਰ ਵਿੱਚ ਆਪਣੇ ਪਿਤਾ ਦੀ ਹੀ ਲਾਈਸੈਂਸੀ 12 ਬੋਰ ਬੰਦੂਕ ਨਾਲ ਪਿਤਾ ਦਾ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਪਿਤਾ ਦਾ ਕਤਲ ਕਰਨ ਤੋਂ ਬਾਅਦ ਮਾਮਲੇ ਨੂੰ ਦਬਾਉਣ ਲਈ ਪਿਤਾ ਦਾ ਘਰ ਵਿੱਚ ਹੀ ਲਾਸ਼ ਨੂੰ ਸਾੜ ਦਿੱਤਾ। ਬਠਿੰਡਾ ਪੁਲਿਸ ਨੇ ਇਸ ਮਾਮਲੇ ਵਿੱਚ ਜਾਂਚ ਤੋਂ ਬਾਅਦ ਆਖਿਰਕਾਰ ਪੁੱਤਰ ਦੇ ਖਿਲਾਫ ਮਾਮਲਾ ਦਰਜ ਕਰਕੇ ਪੁੱਤਰ ਨੂੰ ਕਾਬੂ ਕਰ ਲਿਆ ਹੈ। ਪੁਲਿਸ ਹੁਣ ਇਸ ਮਾਮਲੇ ਵਿੱਚ ਹੋਰ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਅਤੇ ਹੋਰ ਲੋਕਾਂ ਦੀ ਸ਼ਮੂਲੀਅਤ ਹੋਣ 'ਤੇ ਉਹਨਾਂ ਖਿਲਾਫ ਵੀ ਮਾਮਲਾ ਦਰਜ ਕਰਨ ਦੀ ਗੱਲ ਕੀਤੀ ਜਾ ਰਹੀ ਹੈ।
ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਮਿਤੀ 20.05.2025 ਨੂੰ ਦਿਨ ਸਮੇ ਵਕਤ ਕਰੀਬ 3.00 ਵਜੇ ਯਾਦਵਿੰਦਰ ਸਿੰਘ ਵਾਸੀ ਪਿੰਡ ਸਿਵੀਆ ਨੇ ਆਪਣੇ ਲਾਇਸੰਸੀ ਬਾਰਾ ਬੋਰ ਰਾਇਫਲ ਨਾਲ ਜ਼ਮੀਨੀ ਵਿਵਾਦ ਦੇ ਚੱਲਦਿਆਂ ਆਪਣੇ ਪਿਤਾ ਬੀਰਿੰਦਰ ਸਿੰਘ ਨੂੰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਜਿਸਦੀ ਇਤਲਾਹ ਮਿਤੀ 22.5.2025 ਨੂੰ ਥਾਣਾ ਥਰਮਲ ਪੁਲਿਸ ਨੂੰ ਮਿਲੀ, ਜਿਸਤੇ ਮੁਕੱਦਮਾ ਨੰਬਰ 75 भिडी 22/05/2025 / 103 BNS & 25,27 Arms Act ਤਹਿਤ ਮਾਮਲਾ ਦਰਜ ਕਰਕੇ ਕਥਿਤ ਆਰੋਪੀ ਨੂੰ ਕਾਬੂ ਕਰ ਲਿਆ ਹੈ। ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀਆਂ ਅਨੁਸਾਰ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਬੀਰਿੰਦਰ ਸਿੰਘ ਦਾ ਆਪਣੇ ਪੁੱਤਰ ਯਾਦਵਿੰਦਰ ਸਿੰਘ ਨਾਲ ਜ਼ਮੀਨੀ ਵਿਵਾਦ ਚੱਲਦਾ ਸੀ, ਜਿਸ ਵੱਲੋਂ ਅੱਜ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਕਤਲ ਕਰਨ ਉਪਰੰਤ ਮੁਲਜ਼ਮ ਯਾਦਵਿੰਦਰ ਸਿੰਘ ਨੇ ਬੀਰਿੰਦਰ ਸਿੰਘ ਦੀ ਲਾਸ਼ ਲੌਬੀ ਵਿਚੋਂ ਚੁੱਕ ਕੇ ਵਿਹੜੇ ਵਿਚ ਲਿਆਂਦੀ ਅਤੇ ਲੱਕੜਾਂ ਇਕਠੀਆਂ ਕਰਕੇ ਤੇਲ ਪਾ ਕੇ ਅੱਗ ਨਾਲ ਸਾੜ ਦਿੱਤੀ। ਫੋਰੈਂਸਿਕ ਟੀਮਾਂ ਨੇ ਮੌਕਾ ਪਰ ਪੁੱਜ ਕੇ ਜਾਂਚ ਕੀਤੀ ਗਈ। ਪੁਲਿਸ ਨੇ ਮੁਲਜ਼ਮ ਯਾਦਵਿੰਦਰ ਸਿੰਘ ਪਿੰਡ ਸਿਵੀਆਂ ਤੋਂ ਗ੍ਰਿਫਤਾਰ ਕਰਕੇ ਅੱਜ ਅਦਾਲਤ ਵਿਚ ਪੇਸ਼ ਕੀਤਾ ਹੈ, ਜਿਸਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
- PTC NEWS