Thu, May 21, 2026
Whatsapp

Nikka Zaildar 4’ Trailer : ਵਿਵਾਦਾਂ 'ਚ ਘਿਰੀ ਪੰਜਾਬੀ ਅਦਾਕਾਰਾ ਸੋਨਮ ਬਾਜਵਾ , ਫ਼ਿਲਮ ਦੇ ਟ੍ਰੇਲਰ 'ਚ ਸ਼ਰਾਬ ਪੀਂਦੇ ਅਤੇ ਹੱਥ 'ਚ ਸਿਗਰਟ ਫੜੇ ਦਿਖਾਇਆ ਗਿਆ

Nikka Zaildar 4’ Trailer Controversy : ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੱਕ ਨਵੇਂ ਵਿਵਾਦ 'ਚ ਘਿਰ ਗਈ ਹੈ। ਉਸਦੀ ਨਵੀਂ ਫ਼ਿਲਮ ਦੇ ਟ੍ਰੇਲਰ 'ਚ ਉਸਨੂੰ ਸ਼ਰਾਬ ਪੀਂਦੇ ਅਤੇ ਹੱਥ 'ਚ ਸਿਗਰਟ ਫੜੇ ਹੋਏ ਦਿਖਾਇਆ ਗਿਆ ਹੈ। ਜਿਸ ਨੂੰ ਲੈ ਕੇ ਪੰਜਾਬ ਕਲਾਕਾਰ ਮੰਚ ਨੇ ਵੀ ਸਵਾਲ ਖੜ੍ਹੇ ਕੀਤੇ ਹਨ।ਮੰਚ ਦੇ ਸਰਪ੍ਰਸਤ ਸੁਖਮਿੰਦਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਸੈਂਸਰ ਬੋਰਡ ਨੂੰ ਪੱਤਰ ਲਿਖ ਕੇ ਫ਼ਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ

Reported by:  PTC News Desk  Edited by:  Shanker Badra -- September 25th 2025 02:02 PM -- Updated: September 25th 2025 03:17 PM
Nikka Zaildar 4’ Trailer : ਵਿਵਾਦਾਂ 'ਚ ਘਿਰੀ ਪੰਜਾਬੀ ਅਦਾਕਾਰਾ ਸੋਨਮ ਬਾਜਵਾ , ਫ਼ਿਲਮ ਦੇ ਟ੍ਰੇਲਰ 'ਚ ਸ਼ਰਾਬ ਪੀਂਦੇ ਅਤੇ ਹੱਥ 'ਚ ਸਿਗਰਟ ਫੜੇ ਦਿਖਾਇਆ ਗਿਆ

Nikka Zaildar 4’ Trailer : ਵਿਵਾਦਾਂ 'ਚ ਘਿਰੀ ਪੰਜਾਬੀ ਅਦਾਕਾਰਾ ਸੋਨਮ ਬਾਜਵਾ , ਫ਼ਿਲਮ ਦੇ ਟ੍ਰੇਲਰ 'ਚ ਸ਼ਰਾਬ ਪੀਂਦੇ ਅਤੇ ਹੱਥ 'ਚ ਸਿਗਰਟ ਫੜੇ ਦਿਖਾਇਆ ਗਿਆ

Nikka Zaildar 4’ Trailer Controversy : ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੱਕ ਨਵੇਂ ਵਿਵਾਦ 'ਚ ਘਿਰ ਗਈ ਹੈ। ਉਸਦੀ ਨਵੀਂ ਫ਼ਿਲਮ ਦੇ ਟ੍ਰੇਲਰ 'ਚ ਉਸਨੂੰ ਸ਼ਰਾਬ ਪੀਂਦੇ ਅਤੇ ਹੱਥ 'ਚ ਸਿਗਰਟ ਫੜੇ ਹੋਏ ਦਿਖਾਇਆ ਗਿਆ ਹੈ। ਜਿਸ ਨੂੰ ਲੈ ਕੇ ਪੰਜਾਬ ਕਲਾਕਾਰ ਮੰਚ ਨੇ ਵੀ ਸਵਾਲ ਖੜ੍ਹੇ ਕੀਤੇ ਹਨ।ਮੰਚ ਦੇ ਸਰਪ੍ਰਸਤ ਸੁਖਮਿੰਦਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਸੈਂਸਰ ਬੋਰਡ ਨੂੰ ਪੱਤਰ ਲਿਖ ਕੇ ਫ਼ਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।  

ਨਿੱਕਾ ਜ਼ੈਲਦਾਰ-4 ਦਾ ਟ੍ਰੇਲਰ ਹੋਇਆ ਰਿਲੀਜ਼  


ਇੱਕ ਹਫ਼ਤਾ ਪਹਿਲਾਂ ਨਵੀਂ ਪੰਜਾਬੀ ਫਿਲਮ ਨਿੱਕਾ ਜ਼ੈਲਦਾਰ-4 ਦਾ ਟ੍ਰੇਲਰ ਰਿਲੀਜ਼ ਹੋਇਆ ਸੀ। ਸੋਨਮ ਬਾਜਵਾ ਤੋਂ ਇਲਾਵਾ ਐਮੀ ਵਿਰਕ ਵੀ ਮੁੱਖ ਭੂਮਿਕਾ 'ਚ ਹੈ। ਸੋਨਮ ਬਾਜਵਾ ਨੂੰ ਸ਼ਰਾਬ  ਦੀ ਆਦੀ ਬਹੂ ਦੇ ਰੂਪ 'ਚ ਦਰਸਾਇਆ ਗਿਆ ਹੈ। ਲਗਭਗ ਤਿੰਨ ਮਿੰਟ ਦੇ ਟ੍ਰੇਲਰ ਵਿੱਚ ਸੋਨਮ ਬਾਜਵਾ ਨੂੰ ਕਈ ਵਾਰ ਸ਼ਰਾਬ ਪੀਂਦੇ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਇੱਕ ਸੀਨ 'ਚ ਉਹ ਸਿਗਰਟ ਫੜੀ ਹੋਈ ਦਿਖਾਈ ਦੇ ਰਹੀ ਹੈ, ਜਿਸ ਕਾਰਨ ਵਿਰੋਧ ਸ਼ੁਰੂ ਹੋਇਆ ਹੈ।

ਪੰਜਾਬ ਕਲਾਕਾਰ ਮੰਚ ਦੇ ਸਰਪ੍ਰਸਤ ਸੁਖਮਿੰਦਰਪਾਲ ਸਿੰਘ ਨੇ ਕਿਹਾ, "ਜਿਨ੍ਹਾਂ ਕਲਾਕਾਰਾਂ ਨੇ ਹੜ੍ਹਾਂ ਦੌਰਾਨ ਲੋਕਾਂ ਦੀ ਮਦਦ ਕੀਤੀ ,ਅਸੀਂ ਉਨ੍ਹਾਂ ਦੀ ਤਾਰੀਫ਼ ਕੀਤੀ। ਹਾਲਾਂਕਿ, ਕੁਝ ਕਲਾਕਾਰ ਚੰਗਾ ਕਰਦੇ ਕਰਦੇ ਹੋਏ ਮਰਿਆਦਾ ਦੀ ਉਲੰਘਣਾ ਕਰ ਰਹੇ ਹਨ। ਸੋਨਮ ਬਾਜਵਾ ਨੂੰ ਸਿੱਖ ਪਰਿਵਾਰ ਦੀ ਬਹੂ ਦੇ ਤੌਰ 'ਤੇ ਸਿਗਰਟ ਫੜੇ ਦਿਖਾਇਆ ਗਿਆ ਹੈ। ਇਹ ਸਿੱਖ ਔਰਤਾਂ ਅਤੇ ਸਿੱਖ ਸਿਧਾਂਤਾਂ ਦਾ ਅਪਮਾਨ ਹੈ।" ਉਨ੍ਹਾਂ ਕਿਹਾ ਕਿ ਕੇਂਦਰੀ ਅਤੇ ਸੈਂਸਰ ਬੋਰਡ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।


- PTC NEWS

Electrical Saftey authority

Top News view more...

Latest News view more...

PTC NETWORK
PTC NETWORK