Sat, Sep 12, 2026
Whatsapp

ਗੈਂਗਸਟਰ ਅੰਮ੍ਰਿਤ ਦਲਮ ਨੂੰ ਯੂਰਪ ਤੋਂ ਲਿਆਂਦਾ ਗਿਆ ਭਾਰਤ

Punjab Police: ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਵਿਰੁੱਧ ਲੜਾਈ ਵਿੱਚ ਸਫਲਤਾ ਹਾਸਲ ਕੀਤੀ ਹੈ।

Reported by:  PTC News Desk  Edited by:  Amritpal Singh -- September 12th 2026 09:39 AM
ਗੈਂਗਸਟਰ ਅੰਮ੍ਰਿਤ ਦਲਮ ਨੂੰ ਯੂਰਪ ਤੋਂ ਲਿਆਂਦਾ ਗਿਆ ਭਾਰਤ

ਗੈਂਗਸਟਰ ਅੰਮ੍ਰਿਤ ਦਲਮ ਨੂੰ ਯੂਰਪ ਤੋਂ ਲਿਆਂਦਾ ਗਿਆ ਭਾਰਤ

Punjab Police: ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਵਿਰੁੱਧ ਲੜਾਈ ਵਿੱਚ ਸਫਲਤਾ ਹਾਸਲ ਕੀਤੀ ਹੈ। ਕੇਂਦਰੀ ਏਜੰਸੀਆਂ ਦੀ ਮਦਦ ਨਾਲ, ਪੰਜਾਬ ਪੁਲਿਸ ਨੇ ਅੱਜ ਮੋਲਦੋਵਾ ਤੋਂ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਦਾਲਮ ਦੀ ਹਵਾਲਗੀ ਸਫਲਤਾਪੂਰਵਕ ਕਰਵਾ ਲਈ ਹੈ। ਅੰਮ੍ਰਿਤਪਾਲ ਸਿੰਘ ਜੱਗੂ ਭਗਵਾਨਪੁਰੀਆ ਗੈਂਗ ਦਾ ਇੱਕ ਅਹਿਮ ਮੈਂਬਰ ਹੈ।

ਉਹ ਪੰਜਾਬ ਵਿੱਚ ਕਤਲ, ਕਤਲ ਦੀ ਕੋਸ਼ਿਸ਼ ਅਤੇ UAPA, ਅਸਲਾ ਐਕਟ ਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਕਾਨੂੰਨਾਂ ਦੀ ਉਲੰਘਣਾ ਸਮੇਤ ਕਈ ਗੰਭੀਰ ਅਪਰਾਧਾਂ ਦੇ ਮਾਮਲਿਆਂ ਵਿੱਚ ਲੋੜੀਂਦਾ ਸੀ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਵੱਡੇ ਭਗੌੜੇ ਅਪਰਾਧੀ ਨੂੰ ਕਿਸੇ ਯੂਰਪੀ ਦੇਸ਼ ਤੋਂ ਸਫਲਤਾਪੂਰਵਕ ਵਾਪਸ ਲਿਆਂਦਾ ਗਿਆ ਹੈ।

'ਆਪਰੇਸ਼ਨ ਈਸਟਰਨ ਰੀਚ' ਛੇ ਮਹੀਨਿਆਂ ਦੀ ਅੰਤਰਰਾਸ਼ਟਰੀ ਭਾਲ ਮੁਹਿੰਮ

ਪੰਜਾਬ ਪੁਲਿਸ ਨੇ ਇਸ ਅਪਰਾਧੀ ਨੂੰ ਕਾਬੂ ਕਰਨ ਲਈ 'ਆਪਰੇਸ਼ਨ ਈਸਟਰਨ ਰੀਚ' ਸ਼ੁਰੂ ਕੀਤਾ ਸੀ। ਪੰਜਾਬ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ​​ਅਤੇ ਓਵਰਸੀਜ਼ ਫੁਜੀਟਿਵ ਟਰੈਕਿੰਗ ਐਂਡ ਐਕਸਟਰਾਡੀਸ਼ਨ ਸੈੱਲ (OFTEC) ਨੇ ਖੁਫੀਆ ਜਾਣਕਾਰੀ 'ਤੇ ਅਧਾਰਤ ਇਸ ਗੁਪਤ ਮੁਹਿੰਮ ਵਿੱਚ ਅਹਿਮ ਭੂਮਿਕਾ ਨਿਭਾਈ, ਜੋ ਛੇ ਮਹੀਨਿਆਂ ਤੱਕ ਚੱਲੀ।

AGTF ਅਤੇ OFTEC ਪੰਜਾਬ ਦੀਆਂ ਟੀਮਾਂ ਦੀ ਸ਼ਲਾਘਾ

ਇਹ ਪੂਰਾ ਆਪਰੇਸ਼ਨ ਲਗਾਤਾਰ ਨਿਗਰਾਨੀ, ਸਟੀਕ ਖੁਫੀਆ ਜਾਣਕਾਰੀ ਅਤੇ ਕੇਂਦਰੀ ਤੇ ਅੰਤਰਰਾਸ਼ਟਰੀ ਏਜੰਸੀਆਂ ਦੇ ਸਹਿਯੋਗ ਨਾਲ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ। ਪੰਜਾਬ ਪੁਲਿਸ ਦੇ ਡੀਜੀਪੀ ਅਤੇ ਸੀਨੀਅਰ ਅਧਿਕਾਰੀਆਂ ਨੇ ਇਸ ਪ੍ਰਾਪਤੀ ਲਈ AGTF ਅਤੇ OFTEC ਪੰਜਾਬ ਦੀਆਂ ਟੀਮਾਂ ਦੀ ਸ਼ਲਾਘਾ ਕੀਤੀ।

ਅੰਤਰਰਾਸ਼ਟਰੀ ਸਹਿਯੋਗ ਲਈ ਮੋਲਦੋਵਾ ਅਤੇ ਅਜ਼ਰਬਾਈਜਾਨ ਦੇ ਅਧਿਕਾਰੀਆਂ, ਸੀਬੀਆਈ (CBI), ਗ੍ਰਹਿ ਮੰਤਰਾਲੇ, ਵਿਦੇਸ਼ ਮੰਤਰਾਲੇ ਅਤੇ ਸਾਰੀਆਂ ਸਹਿਯੋਗੀ ਕੇਂਦਰੀ ਏਜੰਸੀਆਂ ਦਾ ਵੀ ਧੰਨਵਾਦ ਕੀਤਾ ਗਿਆ। ਡੀਜੀਪੀ ਨੇ ਕਿਹਾ ਕਿ ਪੁਲਿਸ ਅਪਰਾਧੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਭਾਵੇਂ ਉਹ ਦੁਨੀਆ ਵਿੱਚ ਕਿਤੇ ਵੀ ਲੁਕੇ ਹੋਏ ਹੋਣ।

7 ਮਾਰਚ ਨੂੰ ਮੋਲਡੋਵਾ ਸਰਹੱਦ 'ਤੇ ਗ੍ਰਿਫਤਾਰੀ

ਗੈਂਗਸਟਰ ਅੰਮ੍ਰਿਤ ਦਾਲਮ ਨੂੰ ਇਸ ਸਾਲ 7 ਮਾਰਚ ਨੂੰ ਪੂਰਬੀ ਯੂਰਪੀ ਦੇਸ਼ ਮੋਲਡੋਵਾ ਦੀ ਸਰਹੱਦ 'ਤੇ ਹਿਰਾਸਤ ਵਿੱਚ ਲਿਆ ਗਿਆ ਸੀ। ਉਸਦੀ ਪਛਾਣ ਮੋਲਡੋਵਾ ਸਰਹੱਦ 'ਤੇ ਇੰਟਰਪੋਲ ਦੇ 'ਰੈੱਡ ਨੋਟਿਸ' ਦੇ ਆਧਾਰ 'ਤੇ ਕੀਤੀ ਗਈ ਸੀ, ਜੋ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਹਾਸਲ ਕੀਤਾ ਸੀ ਅਤੇ ਉਸ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ ਗਿਆ।

ਅੰਮ੍ਰਿਤਪਾਲ ਸਿੰਘ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ

ਡੀਜੀਪੀ ਵੱਲੋਂ ਸਾਂਝੀ ਪੁਲਿਸ ਨੇ ਦੱਸਿਆ ਕਿ ਉਸ ਦਾ ਪਤਾ ਲਗਾਉਣ ਲਈ ਅੰਤਰਰਾਸ਼ਟਰੀ ਪੱਧਰ 'ਤੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ।

ਮਹੀਨਿਆਂ ਤੱਕ ਗਤੀਵਿਧੀਆਂ 'ਤੇ ਨਜ਼ਰ

ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਪੂਰੇ ਆਪ੍ਰੇਸ਼ਨ ਵਿੱਚ ਕੇਂਦਰੀ ਅਤੇ ਅੰਤਰਰਾਸ਼ਟਰੀ ਏਜੰਸੀਆਂ ਨਾਲ ਤਾਲਮੇਲ ਸ਼ਾਮਲ ਸੀ। ਉਸ ਦੇ ਲੁਕਣ ਦੇ ਟਿਕਾਣਿਆਂ ਅਤੇ ਗਤੀਵਿਧੀਆਂ 'ਤੇ ਕਈ ਮਹੀਨਿਆਂ ਤੋਂ ਨਜ਼ਰ ਰੱਖੀ ਜਾ ਰਹੀ ਸੀ। ਅੰਤ ਵਿੱਚ, ਉਸ ਨੂੰ ਮੋਲਦੋਵਾ ਸਰਹੱਦ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK