Tue, Mar 10, 2026
Whatsapp

WFI: ਖੇਡ ਮੰਤਰਾਲੇ ਵੱਲੋਂ ਭਾਰਤੀ ਕੁਸ਼ਤੀ ਮਹਾਂਸੰਘ ਮੁਅੱਤਲ, ਸੰਜੇ ਸਿੰਘ ਨਹੀਂ ਰਹਿਣਗੇ ਪ੍ਰਧਾਨ!

Reported by:  PTC News Desk  Edited by:  KRISHAN KUMAR SHARMA -- December 24th 2023 12:59 PM
WFI: ਖੇਡ ਮੰਤਰਾਲੇ ਵੱਲੋਂ ਭਾਰਤੀ ਕੁਸ਼ਤੀ ਮਹਾਂਸੰਘ ਮੁਅੱਤਲ, ਸੰਜੇ ਸਿੰਘ ਨਹੀਂ ਰਹਿਣਗੇ ਪ੍ਰਧਾਨ!

WFI: ਖੇਡ ਮੰਤਰਾਲੇ ਵੱਲੋਂ ਭਾਰਤੀ ਕੁਸ਼ਤੀ ਮਹਾਂਸੰਘ ਮੁਅੱਤਲ, ਸੰਜੇ ਸਿੰਘ ਨਹੀਂ ਰਹਿਣਗੇ ਪ੍ਰਧਾਨ!

ਨਵੀਂ ਦਿੱਲੀ: ਭਾਰਤੀ ਪਹਿਲਵਾਨ ਸਾਕਸ਼ੀ ਮਲਿਕ ਦੇ ਅਸਤੀਫੇ ਅਤੇ ਪਹਿਲਵਾਨ ਬਜਰੰਗ ਪੂਨੀਆ ਵੱਲੋਂ ਪਦਮਸ੍ਰੀ ਵਾਪਸ ਕੀਤੇ ਜਾਣ ਤੋਂ ਬਾਅਦ ਕੇਂਦਰ ਸਰਕਾਰ ਜਾਗਦੀ ਨਜ਼ਰ ਆ ਰਹੀ ਹੈ। ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਹੁਣ ਭਾਰਤੀ ਕੁਸ਼ਤੀ ਸੰਘ ਨੂੰ ਮੁਅੱਤਲ ਕਰ ਦਿੱਤਾ ਹੈ। ਇਥੋਂ ਤੱਕ ਕਿ ਕੁਸ਼ਤੀ ਸੰਘ ਦੇ ਸਾਰੇ ਫੈਸਲਿਆਂ 'ਤੇ ਵੀ ਰੋਕ ਲਾ ਦਿੱਤੀ ਹੈ। ਖੇਡ ਮੰਤਰਾਲੇ ਦੀ ਇਸ ਕਾਰਵਾਈ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਪਿਛਲੇ ਦਿਨੀ ਨਵੇਂ ਚੁਣੇ ਸੰਜੇ ਸਿੰਘ ਵੀ ਹੁਣ ਕੁਸ਼ਤੀ ਸੰਘ ਦੇ ਪ੍ਰਧਾਨ ਨਹੀਂ ਰਹਿਣਗੇ। ਦੱਸ ਦੇਈਏ ਕਿ ਸੰਜੇ ਸਿੰਘ ਨੂੰ ਭਾਜਪਾ ਸਾਂਸਦ ਬ੍ਰਿਜ ਭੂਸ਼ਨ ਦਾ ਕਰੀਬੀ ਮੰਨਿਆ ਜਾਂਦਾ ਹੈ।

ਦੱਸ ਦੇਈਏ ਕਿ ਬੀਤੇ ਦਿਨੀ ਭਾਰਤੀ ਕੁਸ਼ਤੀ ਮਹਾਂਸੰਘ ਦੀ ਬੀਤੇ ਦਿਨੀ ਚੋਣਾਂ ਹੋਈਆਂ ਸਨ, ਜਿਸ ਵਿੱਚ ਸੰਜੇ ਸਿੰਘ ਨੇ ਜਿੱਤ ਦਰਜ ਕੀਤੀ ਸੀ। ਸੰਜੇ ਸਿੰਘ, ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਦੇ ਕਰੀਬੀ ਦੱਸੇ ਜਾਂਦੇ ਹਨ, ਜਿਨ੍ਹਾਂ 'ਤੇ ਭਾਰਤੀ ਮਹਿਲਾ ਪਹਿਲਵਾਨਾਂ ਵੱਲੋਂ ਸੋਸ਼ਣ ਦੇ ਦੋਸ਼ ਲਾਏ ਗਏ ਹਨ ਅਤੇ 40 ਦਿਨ ਤੱਕ ਪ੍ਰਦਰਸ਼ਨ ਵੀ ਕੀਤਾ।  


ਭਾਰਤੀ ਕੁਸ਼ਤੀ ਮਹਾਸੰਘ (WFI) ਦੀਆਂ ਚੋਣਾਂ 'ਚ ਸੰਜੇ ਸਿੰਘ ਨੇ ਪ੍ਰਧਾਨ ਦੇ ਅਹੁਦੇ 'ਤੇ ਆਸਾਨ ਜਿੱਤ ਦਰਜ ਕੀਤੀ ਸੀ। ਉਸਨੇ ਰਾਸ਼ਟਰਮੰਡਲ ਖੇਡਾਂ ਦੀ ਸਾਬਕਾ ਸੋਨ ਤਗਮਾ ਜੇਤੂ ਅਨੀਤਾ ਸ਼ਿਓਰਾਨ ਨੂੰ ਹਰਾਇਆ ਸੀ। ਉਨ੍ਹਾਂ ਦੇ ਪੈਨਲ ਨੇ 15 'ਚੋਂ 13 'ਤੇ ਜਿੱਤ ਹਾਸਲ ਕੀਤੀ ਸੀ। ਚੋਣ ਨਤੀਜਿਆਂ ਨੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਨਿਰਾਸ਼ ਕੀਤਾ ਸੀ, ਜਿਸ ਤੋਂ ਬਾਅਦ ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਖੇਡ ਤੋਂ ਸੰਨਿਆਸ ਲੈ ਲਿਆ ਸੀ, ਜਦਕਿ ਉਸ ਤੋਂ ਬਾਅਦ ਪਹਿਲਵਾਨ ਬਜਰੰਗ ਪੂਨੀਆ ਨੇ ਆਪਣਾ ਪਦਮਸ੍ਰੀ ਪੁਰਸਕਾਰ ਰਾਸ਼ਟਰਪਤੀ ਨੂੰ ਮੋੜਨ ਦਾ ਵੱਡਾ ਕਦਮ ਚੁੱਕਿਆ ਸੀ।

ਕੌਣ ਹੈ ਸੰਜੇ ਸਿੰਘ?
ਸੰਜੇ ਸਿੰਘ ਮੂਲ ਰੂਪ ਤੋਂ ਵਾਰਾਣਸੀ ਦੇ ਰਹਿਣ ਵਾਲੇ ਹਨ ਅਤੇ ਬ੍ਰਿਜ ਭੂਸ਼ਣ ਦੇ ਕਰੀਬੀ ਮੰਨੇ ਜਾਂਦੇ ਹਨ। ਦੋਵੇਂ ਪੱਕੇ ਦੋਸਤ ਹਨ। ਉਹ 2008 ਤੋਂ ਕੁਸ਼ਤੀ ਨਾਲ ਜੁੜਿਆ ਹੋਇਆ ਹੈ। 2009 ਵਿੱਚ ਜਦੋਂ ਬ੍ਰਿਜ ਭੂਸ਼ਣ ਯੂਪੀ ਰੈਸਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਤਾਂ ਸੰਜੇ ਉੱਥੇ ਉਪ ਪ੍ਰਧਾਨ ਸਨ।

-

Top News view more...

Latest News view more...

PTC NETWORK
PTC NETWORK