Thu, Jul 10, 2025
Whatsapp

Success Story : ਝੋਨੇ ਦੇ ਖੇਤਾਂ ਤੋਂ ਇੰਜੀਨੀਅਰਿੰਗ ਤੱਕ...ਜਾਣੋ ਕਿਵੇਂ ਝੋਨਾ ਲਾਉਂਦੇ ਹੋਏ ਬਠਿੰਡਾ ਦੀ ਇਸ ਧੀ ਨੇ JEE ਐਡਵਾਂਸ 'ਚ ਮਾਰਿਆ ਮਾਅਰਕਾ

Success Story of Bathinda Girl : ਪ੍ਰਭਜੋਤ ਦਾ ਕਹਿਣਾ ਹੈ ਕਿ ਬਚਪਨ ਤੋਂ ਹੀ ਮੇਰਾ ਸੁਪਨਾ ਇੱਕ ਕਮਰਸ਼ੀਅਲ ਪਾਇਲਟ ਬਣਨ ਦਾ ਸੀ, ਪਰ ਘਰੇਲੂ ਹਾਲਾਤਾਂ ਕਾਰਨ ਇਹ ਸੰਭਵ ਨਾ ਹੋ ਸਕਿਆ। ਪਰ ਹੁਣ ਮੈਂ ਇੰਜੀਨੀਅਰ ਬਣ ਕੇ ਏਵੀਏਸ਼ਨ ਇੰਡਸਟਰੀ ਵਿੱਚ ਆਪਣਾ ਸੁਪਨਾ ਸਾਕਾਰ ਕਰੇਗੀ

Reported by:  PTC News Desk  Edited by:  KRISHAN KUMAR SHARMA -- June 22nd 2025 03:22 PM -- Updated: June 22nd 2025 03:27 PM
Success Story : ਝੋਨੇ ਦੇ ਖੇਤਾਂ ਤੋਂ ਇੰਜੀਨੀਅਰਿੰਗ ਤੱਕ...ਜਾਣੋ ਕਿਵੇਂ ਝੋਨਾ ਲਾਉਂਦੇ ਹੋਏ ਬਠਿੰਡਾ ਦੀ ਇਸ ਧੀ ਨੇ JEE ਐਡਵਾਂਸ 'ਚ ਮਾਰਿਆ ਮਾਅਰਕਾ

Success Story : ਝੋਨੇ ਦੇ ਖੇਤਾਂ ਤੋਂ ਇੰਜੀਨੀਅਰਿੰਗ ਤੱਕ...ਜਾਣੋ ਕਿਵੇਂ ਝੋਨਾ ਲਾਉਂਦੇ ਹੋਏ ਬਠਿੰਡਾ ਦੀ ਇਸ ਧੀ ਨੇ JEE ਐਡਵਾਂਸ 'ਚ ਮਾਰਿਆ ਮਾਅਰਕਾ

Success Story of Bathinda Girl : ਅੱਜ ਤੁਹਾਨੂੰ ਜ਼ਿਲ੍ਹਾ ਬਠਿੰਡਾ ਦੇ ਪਿੰਡ ਫੁੱਲੋਵਾਲਾ ਦੀ ਅਜਿਹੀ ਕੁੜੀ ਨਾਲ ਮਿਲਾਉਣ ਜਾ ਰਹੇ ਹਾਂ, ਜਿਸ ਨੇ ਗਰੀਬ ਪਰਿਵਾਰ ਵਿੱਚੋਂ ਉੱਠ ਕੇ JEE ਐਡਵਾਂਸ ਪਾਸ ਹੀ ਨਹੀਂ ਕੀਤੀ, ਸਗੋਂ ਖੇਤਾਂ ਵਿੱਚ ਖੁਦ ਝੋਨਾ ਲਗਾ ਕੇ ਇਸ ਮੁਕਾਮ ਤੱਕ ਨੂੰ ਹਾਸਿਲ ਕੀਤਾ ਹੈ।

ਦਰਜੀ ਹਨ ਪ੍ਰਭਜੋਤ ਕੌਰ ਦੇ ਪਿਤਾ 


ਪਿੰਡ ਫੁੱਲੋਵਾਲਾ ਦੀ ਪ੍ਰਭਜੋਤ ਕੌਰ ਨੇ ਝੋਨੇ ਦੇ ਖੇਤਾਂ ਵਿੱਚ ਕੰਮ ਕਰਕੇ ਆਪਣੀ ਪੜ੍ਹਾਈ ਦਾ ਖਰਚਾ ਚੁਕਾਇਆ ਅਤੇ ਹੁਣ HPCL-Mittal Energy Limited (ਐਚਐਮਈਐਲ) ਦੀ ਮਦਦ ਨਾਲ JEE ਐਡਵਾਂਸ ਪਰੀਖਿਆ ਪਾਸ ਕਰ ਇੰਜੀਨੀਅਰਿੰਗ ਦੀ ਦੁਨੀਆਂ ਵੱਲ ਵਧ ਰਹੀ ਹੈ। ਉਸਦੇ ਪਿਤਾ ਜੋ ਕਿ ਦਰਜ਼ੀ ਹਨ, ਦੀ ਆਮਦਨ ਸੀਮਤ ਹੋਣ ਦੇ ਬਾਵਜੂਦ, ਪ੍ਰਭਜੋਤ ਨੇ ਸੁਪਰ ਨੈਸ਼ਨਲ 100 ਪ੍ਰੋਗ੍ਰਾਮ ਰਾਹੀਂ ਦਿੱਲੀ ਵਿੱਚ 11 ਮਹੀਨੇ ਦੀ ਮੁਫ਼ਤ ਰਿਹਾਇਸ਼ੀ ਕੋਚਿੰਗ ਪ੍ਰਾਪਤ ਕੀਤੀ ਅਤੇ ਇਹ ਕਾਮਯਾਬੀ ਹਾਸਿਲ ਕੀਤੀ।

ਪ੍ਰਭਜੋਤ, ਜੋ ਕਿ ਮੈਰਿਟੋਰਿਅਸ ਸਕੂਲ ਬਠਿੰਡਾ ਦੀ ਵਿਦਿਆਰਥਣ ਰਹੀ ਹੈ, ਨੂੰ 2024 ਵਿੱਚ CSRL (ਸੈਂਟਰ ਫਾਰ ਸੋਸ਼ਲ ਰਿਸਪਾਂਸਿਬਿਲਿਟੀ ਐਂਡ ਲੀਡਰਸ਼ਿਪ), ਦਿੱਲੀ ਵੱਲੋਂ ਚਲਾਏ ਜਾ ਰਹੇ ਇਸ ਕੋਚਿੰਗ ਪ੍ਰੋਗ੍ਰਾਮ ਵਿੱਚ ਦਾਖਲਾ ਮਿਲਿਆ। ਇਹ ਪ੍ਰੋਗ੍ਰਾਮ ਐਚਐਮਈਐਲ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਸਹਿਯੋਗ ਨਾਲ ਚੱਲ ਰਿਹਾ ਹੈ, ਜੋ ਪ੍ਰਤਿਭਾਸ਼ਾਲੀ ਪਰ ਆਰਥਿਕ ਰੂਪ ਤੋਂ ਕਮਜ਼ੋਰ ਵਿਦਿਆਰਥੀਆਂ ਨੂੰ IIT ਅਤੇ ਹੋਰ ਪ੍ਰਸਿੱਧ ਇੰਜੀਨੀਅਰਿੰਗ ਸੰਸਥਾਵਾਂ ਵਿੱਚ ਦਾਖਲੇ ਦੀ ਤਿਆਰੀ ਲਈ ਸਮਰਪਿਤ ਹੈ।

ਪ੍ਰਭਜੋਤ ਨੇ ਦੱਸਿਆ ਕਿ ਜੂਨ 2024 ਵਿੱਚ CSRL ਦਿੱਲੀ ਪਹੁੰਚਣ ਤੋਂ ਬਾਅਦ ਦੇਸ਼ ਭਰ ਦੇ ਹੋਣਾਰ ਵਿਦਿਆਰਥੀਆਂ ਨਾਲ ਹੋਏ ਮੁਕਾਬਲੇ ਨੇ ਉਸ ਵਿੱਚ ਆਤਮ-ਵਿਸ਼ਵਾਸ ਭਰ ਦਿੱਤਾ। ਉਸਨੇ ਜਨਵਰੀ 2025 ਵਿੱਚ JEE ਮੇਨਸ ਅਤੇ ਮਈ 2025 ਵਿੱਚ JEE ਐਡਵਾਂਸ ਕਾਮਯਾਬੀ ਨਾਲ ਪਾਸ ਕੀਤੀ। ਇਸ ਉਪਲਬਧੀ ਲਈ ਪ੍ਰਭਜੋਤ ਕੌਰ ਨੂੰ ਪੰਜਾਬ ਸਰਕਾਰ ਵੱਲੋਂ 5 ਜੂਨ 2025 ਨੂੰ ਚੰਡੀਗੜ੍ਹ ਵਿੱਚ ਆਯੋਜਿਤ ਸਮਾਰੋਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਭਜੋਤ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ।

ਇੰਜੀਨੀਅਰ ਬਣ ਕੇ ਏਵੀਏਸ਼ਨ ਇੰਡਸਟਰੀ 'ਚ ਕਰੀਅਰ ਦਾ ਹੈ ਸੁਪਨਾ

ਪ੍ਰਭਜੋਤ ਦਾ ਕਹਿਣਾ ਹੈ ਕਿ ਬਚਪਨ ਤੋਂ ਹੀ ਮੇਰਾ ਸੁਪਨਾ ਇੱਕ ਕਮਰਸ਼ੀਅਲ ਪਾਇਲਟ ਬਣਨ ਦਾ ਸੀ, ਪਰ ਘਰੇਲੂ ਹਾਲਾਤਾਂ ਕਾਰਨ ਇਹ ਸੰਭਵ ਨਾ ਹੋ ਸਕਿਆ। ਮੈਨੂੰ ਲੱਗਿਆ ਕਿ ਮੇਰਾ ਸੁਪਨਾ ਕਦੇ ਪੂਰਾ ਨਹੀਂ ਹੋਵੇਗਾ, ਪਰ ਫਿਰ ਐਚਐਮਈਐਲ ਦੇ CSRL ਸੂਪਰ 100 ਪ੍ਰੋਗ੍ਰਾਮ ਵਿੱਚ ਮੇਰਾ ਚੋਣ ਹੋਇਆ ਅਤੇ ਜੀਵਨ ਦੀ ਦਿਸ਼ਾ ਹੀ ਬਦਲ ਗਈ। ਹੁਣ ਮੈਂ ਇੰਜੀਨੀਅਰ ਬਣ ਕੇ ਏਵੀਏਸ਼ਨ ਇੰਡਸਟਰੀ ਵਿੱਚ ਆਪਣਾ ਸੁਪਨਾ ਸਾਕਾਰ  ਕਰੇਗੀ

ਟੈਸਟ ਪਾਸ ਕਰਨ ਤੋਂ ਬਾਅਦ ਵੀ ਪ੍ਰਭਜੋਤ ਆਪਣੇ ਪਿੰਡ ਦੇ ਖੇਤਾਂ ਵਿੱਚ ਝੋਨਾ ਲਗਾਉਣ ਦੀ ਨਜ਼ਰ ਆਉਂਦੀ ਹੈ, ਜੋ ਕਿ ਆਪਣੀ ਮਾਤਾ ਨਾਲ ਰੋਜ਼ ਸਵੇਰੇ ਘਰ ਦਾ ਕੰਮ ਕਰਨ ਤੋਂ ਬਾਅਦ ਝੋਨਾ ਲਗਾਉਣ ਜਾਂਦੀ ਹੈ। ਮਾਤਾ-ਪਿਤਾ ਆਪਣੀ ਧੀ ਦੀ ਇਸ ਪ੍ਰਾਪਤੀ 'ਤੇ ਮਾਣ ਮਹਿਸੂਸ ਕਰਦੇ ਹਨ ਅਤੇ ਉਸ ਨੂੰ ਧੀ ਨਹੀਂ ਸਗੋਂ ਮੁੰਡਿਆਂ ਦੀ ਤਰ੍ਹਾਂ ਸਮਝਦੇ ਹਨ। ਭਾਵੇਂ ਕਿ ਪ੍ਰਭਜੋਤ ਦੇ ਇੱਕ ਹੋਰ ਭੈਣ ਅਤੇ ਭਰਾ ਵੀ ਹਨ। ਪ੍ਰਭਜੋਤ ਦੇ ਪਿਤਾ ਉਸਦੀ ਪ੍ਰਾਪਤੀ ਅਤੇ ਉਸਦੀ ਮਿਹਨਤ ਦੀ ਕਹਾਣੀ ਦੱਸਦੇ ਹੋਏ ਭਾਵੁਕ ਹੋ ਜਾਂਦੇ ਹਨ, ਸਾਡੇ ਸਹਿਯੋਗੀ ਮਨੀਸ਼ ਗਰਗ ਨੇ ਪ੍ਰਭਜੋਤ ਅਤੇ ਉਸਦੇ ਮਾਤਾ-ਪਿਤਾ ਨਾਲ ਖਾਸ ਗੱਲਬਾਤ ਕੀਤੀ।

- PTC NEWS

Top News view more...

Latest News view more...

PTC NETWORK
PTC NETWORK