Mon, Aug 31, 2026
Whatsapp

Chandigarh News : ਸੁਖਨਾ ਝੀਲ 'ਚ ਵਧਿਆ ਪਾਣੀ ਦਾ ਪੱਧਰ, ਖ਼ਤਰੇ ਦੇ ਨਿਸ਼ਾਨ 'ਤੇ ਪਹੁੰਚਣ ਕਾਰਨ ਖੋਲ੍ਹੇ ਗਏ ਫਲੱਡ ਗੇਟ

Sukhna Lake Flood gates opened : ਅਹਿਤਿਆਤ ਤੌਰ 'ਤੇ ਚੰਡੀਗੜ੍ਹ, ਐੱਸਏਐੱਸ ਨਗਰ (ਮੁਹਾਲੀ) ਅਤੇ ਪੰਚਕੂਲਾ ਦੇ ਡਿਪਟੀ ਕਮਿਸ਼ਨਰਾਂ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਪਾਣੀ ਦੇ ਛੱਡਣ ਦੇ ਮੱਦੇਨਜ਼ਰ ਹੇਠਾਂ ਵਾਲੇ ਖੇਤਰਾਂ ਵਿੱਚ ਚੌਕਸ ਰਹਿਣ ਅਤੇ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਬੇਨਤੀ ਕੀਤੀ ਗਈ ਹੈ।

Reported by:  PTC News Desk  Edited by:  KRISHAN KUMAR SHARMA -- August 31st 2026 10:01 AM -- Updated: August 31st 2026 10:04 AM
Chandigarh News : ਸੁਖਨਾ ਝੀਲ 'ਚ ਵਧਿਆ ਪਾਣੀ ਦਾ ਪੱਧਰ, ਖ਼ਤਰੇ ਦੇ ਨਿਸ਼ਾਨ 'ਤੇ ਪਹੁੰਚਣ ਕਾਰਨ ਖੋਲ੍ਹੇ ਗਏ ਫਲੱਡ ਗੇਟ

Chandigarh News : ਸੁਖਨਾ ਝੀਲ 'ਚ ਵਧਿਆ ਪਾਣੀ ਦਾ ਪੱਧਰ, ਖ਼ਤਰੇ ਦੇ ਨਿਸ਼ਾਨ 'ਤੇ ਪਹੁੰਚਣ ਕਾਰਨ ਖੋਲ੍ਹੇ ਗਏ ਫਲੱਡ ਗੇਟ

Chandigarh News : ਮੌਨਸੂਨ ਦੇ ਚਲ ਰਹੇ ਮੌਸਮ ਦੇ ਮੱਦੇਨਜ਼ਰ ਅਤੇ ਸੁਖਨਾ ਝੀਲ ਦੇ ਪਾਣੀ ਦੇ ਪੱਧਰ ਵਿੱਚ ਵਾਧੇ ਕਾਰਨ ਹੜ੍ਹ (Flood) ਆਉਣ ਦੀ ਕਿਸੇ ਵੀ ਸੰਭਾਵਨਾ ਨੂੰ ਰੋਕਣ ਲਈ, ਇੰਜੀਨੀਅਰਿੰਗ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਨੇ ਸਾਰੇ ਜ਼ਰੂਰੀ ਰੋਕਥਾਮ ਅਤੇ ਇਹਤਿਆਤੀ ਉਪਾਅ ਕੀਤੇ ਹਨ।

ਅੱਜ, ਜਿਵੇਂ ਹੀ ਸੁਖਨਾ ਝੀਲ ਦਾ ਪਾਣੀ ਦਾ ਪੱਧਰ 1162.95 ਫੁੱਟ ਤੱਕ ਪਹੁੰਚ ਗਿਆ, ਪਾਣੀ ਦੇ ਪੱਧਰ ਨੂੰ ਨਿਯਮਿਤ ਕਰਨ ਅਤੇ ਝੀਲ ਤੋਂ ਵਾਧੂ ਪਾਣੀ ਛੱਡਣ ਲਈ ਰਾਤ 8:30 ਵਜੇ ਰੇਡੀਅਲ ਗੇਟ ਨੰਬਰ 1 ਨੂੰ ਤਿੰਨ ਇੰਚ ਖੋਲ੍ਹਿਆ ਗਿਆ। (Sukhna Lake Flood gates opened)

ਡਿਪਟੀ ਕਮਿਸ਼ਨਰਾਂ ਨੂੰ ਕੀਤਾ ਗਿਆ ਚੌਕਸ

ਅਹਿਤਿਆਤ ਤੌਰ 'ਤੇ ਚੰਡੀਗੜ੍ਹ, ਐੱਸਏਐੱਸ ਨਗਰ (ਮੁਹਾਲੀ) ਅਤੇ ਪੰਚਕੂਲਾ ਦੇ ਡਿਪਟੀ ਕਮਿਸ਼ਨਰਾਂ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਪਾਣੀ ਦੇ ਛੱਡਣ ਦੇ ਮੱਦੇਨਜ਼ਰ ਹੇਠਾਂ ਵਾਲੇ ਖੇਤਰਾਂ ਵਿੱਚ ਚੌਕਸ ਰਹਿਣ ਅਤੇ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਬੇਨਤੀ ਕੀਤੀ ਗਈ ਹੈ।

ਇੰਜੀਨੀਅਰਿੰਗ ਵਿਭਾਗ ਨੇ ਸੁਖਨਾ ਝੀਲ ਦੇ ਰੈਗੂਲੇਟਰ ਐਂਡ 'ਤੇ 24 ਘੰਟੇ ਨਿਗਰਾਨੀ ਦੀ ਵਿਵਸਥਾ ਵੀ ਕੀਤੀ ਹੈ। ਅਧਿਕਾਰੀਆਂ ਨੂੰ ਬਰਸਾਤ ਦੇ ਮੌਸਮ ਦੌਰਾਨ ਪਾਣੀ ਦੇ ਪੱਧਰ ਦੀ ਨਿਰੰਤਰ ਨਿਗਰਾਨੀ  ਸੁਨਿਸ਼ਚਿਤ ਕਰਨ ਅਤੇ  ਜ਼ਰੂਰਤ ਪੈਣ 'ਤੇ ਸਮੇਂ 'ਤੇ ਕਾਰਵਾਈ ਕਰਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਪਹਿਲਾਂ ਲਗਾ ਦਿੱਤੀਆਂ ਗਈਆਂ ਹਨ। 

ਪੰਜਾਬ ਪੁਲਿਸ ਦੇ ਕਾਂਸਟੇਬਲ ਦਾ ਨਿਕਲਿਆ 7 ਕਰੋੜ ਦਾ ਰੱਖੜੀ ਬੰਪਰ, ਅਚਾਨਕ ਖਰੀਦੀ ਸੀ ਲਾਟਰੀ ਟਿਕਟ

ਇਹ ਵਿਵਸਥਾਵਾਂ ਸੁਖਨਾ ਝੀਲ ਦੇ ਪਾਣੀ ਦੇ ਪੱਧਰ ਨੂੰ ਪ੍ਰਭਾਵੀ ਢੰਗ ਨਾਲ ਨਿਯੰਤ੍ਰਿਤ ਕਰਨ ਅਤੇ ਕੈਚਮੈਂਟ ਖੇਤਰ ਤੋਂ  ਝੀਲ ਵਿੱਚ ਆਉਣ ਵਾਲੇ ਪਾਣੀ ਦੇ ਕਾਰਨ ਸਰਕਾਰੀ ਜਾਇਦਾਦ ਜਾਂ ਬੁਨਿਆਦੀ ਢਾਂਚੇ ਨੂੰ  ਕਿਸੇ ਵੀ ਪ੍ਰਕਾਰ ਦੇ ਤੋਂ ਬਚਾਉਣ ਦੇ ਉਦੇਸ਼ ਨਾਲ ਕੀਤੀਆਂ ਗਈਆਂ ਹਨ।

ਇੰਜੀਨੀਅਰਿੰਗ ਵਿਭਾਗ ਸਥਿਤੀ ਦੀ ਨੇੜਿਓਂ ਅਤੇ ਲਗਾਤਾਰ ਨਿਗਰਾਨੀ ਕਰ ਰਿਹਾ ਹੈ। ਮੌਜੂਦਾ ਮੌਸਮੀ ਪਰਿਸਥਿਤੀਆਂ ਅਤੇ ਝੀਲ ਦੇ ਪਾਣੀ ਦੇ ਪੱਧਰ ਦੇ ਅਨੁਸਾਰ ਸਾਰੇ ਜ਼ਰੂਰੀ ਉਪਾਅ ਤਤਕਾਲ ਕੀਤੇ ਜਾਣਗੇ।

'ਚਿੱਟੇ ਵਾਲੀ ਗਰੰਟੀ ਸਾਥੋਂ ਪੂਰੀ ਨਹੀਂ ਹੋਈ'; ਪੰਜਾਬ ਵਿਧਾਨ ਸਭਾ ਸਪੀਕਰ Kultar Singh Sandhwan ਦਾ ਜਨਤਕ ਕਬੂਲਨਾਮਾ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK