Gadar 2: ਗ਼ਦਰ-2 ਦੀ ਪ੍ਰਮੋਸ਼ਨ ਲਈ ਅੰਮ੍ਰਿਤਸਰ ਪਹੁੰਚੇ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ, ਸ੍ਰੀ ਦਰਬਾਰ ਸਾਹਿਬ ਵੀ ਟੇਕਿਆ ਮੱਥਾ
Gadar 2: ਬਾਲੀਵੁੱਡ ਅਦਾਕਾਰ ਅਤੇ ਸੰਸਦ ਮੈਂਬਰ ਸੰਨੀ ਦਿਓਲ ਗ਼ਦਰ-2 ਦੀ ਸਫ਼ਲਤਾ ਲਈ ਅਰਦਾਸ ਕਰਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੇ। ਸੰਨੀ ਦਿਓਲ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕੀਤੀ ਅਤੇ ਗੁਰੂਘਰ ਵਿਖੇ ਵੀ ਮੱਥਾ ਟੇਕਿਆ। ਦਸਤਾਰ ਅਤੇ ਕੁੜਤਾ ਪਜਾਮਾ ਪਹਿਨੇ ਸੰਨੀ ਆਪਣੇ ਪ੍ਰਸ਼ੰਸਕਾਂ ਨੂੰ ਵੀ ਮਿਲੇ ਪਰ ਉਨ੍ਹਾਂ ਦੀ ਸੁਰੱਖਿਆ ਟੀਮ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਲੋਕਾਂ ਨੂੰ ਉਨ੍ਹਾਂ ਦੇ ਨੇੜੇ ਵੀ ਨਹੀਂ ਜਾਣ ਦਿੱਤਾ। ਸੰਨੀ ਦਿਓਲ ਨੇ ਕਿਹਾ ਕਿ ਉਹ ਇੱਥੇ ਗੁਰੂਆਂ ਦਾ ਆਸ਼ੀਰਵਾਦ ਲੈਣ ਅਤੇ ਆਉਣ ਵਾਲੀ ਫਿਲਮ ਲਈ ਅਰਦਾਸ ਪ੍ਰਾਪਤ ਕਰਨ ਆਏ ਹਨ।
ਸੰਨੀ ਦਿਓਲ ਨੇ ਕਿਹਾ, "ਗੁਰੂਘਰ ਆ ਕੇ ਮੈਨੂੰ ਹਮੇਸ਼ਾ ਆਨੰਦ ਆਉਂਦਾ ਹੈ, ਇੱਥੇ ਆ ਕੇ ਮੈਨੂੰ ਗੁਰੂਆਂ ਨਾਲ ਜੁੜਿਆ ਮਹਿਸੂਸ ਹੁੰਦਾ ਹੈ,"
ਸਰਦਾਰੀ ਲੁੱਕ ਨਾਲ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ:
ਭਾਰਤ-ਪਾਕਿਸਤਾਨ ਵੰਡ ਦੌਰਾਨ ਬਣੀ ਗਦਰ ਫਿਲਮ ਦੀ ਸਫਲਤਾ ਤੋਂ ਬਾਅਦ ਸੰਨੀ ਨੇ ਹੁਣ ਗਦਰ-2 ਫਿਲਮ ਬਣਾਈ ਹੈ। ਦਸਤਾਰ ਅਤੇ ਕੁੜਤਾ ਪਜਾਮਾ ਪਹਿਨੇ ਸੰਨੀ ਆਪਣੇ ਪ੍ਰਸ਼ੰਸਕਾਂ ਨੂੰ ਵੀ ਮਿਲੇ ਅਤੇ ਸਭ ਦਾ ਦਿਲ ਜਿੱਤਿਆ। ਝੰਡੇ ਦੀ ਰਸਮ ਦੌਰਾਨ ਸੰਨੀ ਦਿਓਲ ਅਟਾਰੀ ਬਾਰਡਰ ਵੀ ਪਹੁੰਚੇ।
- PTC NEWS