Sun, Dec 14, 2025
Whatsapp

Machiwada Sahib Encounter : ਮਾਛੀਵਾੜਾ ਸਾਹਿਬ ਨੇੜੇ ਪੁਲਿਸ ਮੁਕਾਬਲੇ ਵਿਚ ਇਕ ਸੁਪਾਰੀ ਕਿਲਰ ਸ਼ੂਟਰ ਜ਼ਖ਼ਮੀ

Machiwada Sahib Encounter : ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਚੱਕ ਲੋਹਟ ਵਿਖੇ ਨੌਜਵਾਨ ਜਸਪ੍ਰੀਤ ਸਿੰਘ ਨੂੰ ਗੋਲੀਆਂ ਮਾਰ ਕੇ ਜਖ਼ਮੀ ਕਰਨ ਵਾਲੇ ਸੁਪਾਰੀ ਕਿਲਰ ਸ਼ੂਟਰ ਸਲੀਮ ਦੀ ਮਾਛੀਵਾੜਾ ਪੁਲਿਸ ਨਾਲ ਦੇਰ ਰਾਤ ਕਰੀਬ 10.30 ਵਜੇ ਮੁੱਠਭੇੜ ਹੋਈ ਹੈ। ਜਿਸ ਵਿਚ ਉਹ ਜਖ਼ਮੀ ਹੋ ਗਿਆ। ਜਿਸਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ। ਸਲੀਮ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਮੌਕੇ 'ਤੇ ਲਿਆਂਦਾ ਗਿਆ ਸੀ

Reported by:  PTC News Desk  Edited by:  Shanker Badra -- August 05th 2025 11:50 AM
Machiwada Sahib Encounter :  ਮਾਛੀਵਾੜਾ ਸਾਹਿਬ ਨੇੜੇ ਪੁਲਿਸ ਮੁਕਾਬਲੇ ਵਿਚ ਇਕ ਸੁਪਾਰੀ ਕਿਲਰ ਸ਼ੂਟਰ ਜ਼ਖ਼ਮੀ

Machiwada Sahib Encounter : ਮਾਛੀਵਾੜਾ ਸਾਹਿਬ ਨੇੜੇ ਪੁਲਿਸ ਮੁਕਾਬਲੇ ਵਿਚ ਇਕ ਸੁਪਾਰੀ ਕਿਲਰ ਸ਼ੂਟਰ ਜ਼ਖ਼ਮੀ

Machiwada Sahib Encounter :  ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਚੱਕ ਲੋਹਟ ਵਿਖੇ ਨੌਜਵਾਨ ਜਸਪ੍ਰੀਤ ਸਿੰਘ ਨੂੰ ਗੋਲੀਆਂ ਮਾਰ ਕੇ ਜਖ਼ਮੀ ਕਰਨ ਵਾਲੇ ਸੁਪਾਰੀ ਕਿਲਰ ਸ਼ੂਟਰ ਸਲੀਮ ਦੀ ਮਾਛੀਵਾੜਾ ਪੁਲਿਸ ਨਾਲ ਦੇਰ ਰਾਤ ਕਰੀਬ 10.30 ਵਜੇ ਮੁੱਠਭੇੜ ਹੋਈ ਹੈ। ਜਿਸ ਵਿਚ ਉਹ ਜਖ਼ਮੀ ਹੋ ਗਿਆ। ਜਿਸਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ। ਸਲੀਮ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਮੌਕੇ 'ਤੇ ਲਿਆਂਦਾ ਗਿਆ ਸੀ।

ਐੱਸ.ਪੀ. (ਡੀ) ਪਵਨਜੀਤ ਨੇ ਦੱਸਿਆ ਕਿ ਚੱਕ ਲੋਹਟ ਦੇ ਨੌਜਵਾਨ ਜਸਪ੍ਰੀਤ ਸਿੰਘ ਨੂੰ ਗੋਲੀਆਂ ਮਾਰ ਕੇ ਜਖ਼ਮੀ ਕਰਨ ਦੇ ਮਾਮਲੇ ਵਿਚ ਪੁਲਸ ਵਲੋਂ ਕੁਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅੱਜ ਇਨ੍ਹਾਂ ਗ੍ਰਿਫ਼ਤਾਰ ਮੁਲਜ਼ਮਾਂ ’ਚੋਂ ਇੱਕ ਮੁਲਜ਼ਮ ਸਲੀਮ ਵਾਸੀ ਰੁਡ਼ਕਾ ਨੂੰ ਜਦੋਂ ਬੇਟ ਖੇਤਰ ਦੇ ਪਿੰਡ ਖਾਨਪੁਰ ਦੇ ਜੰਗਲੀ ਖੇਤਰ ਵਿਚ ਹਥਿਆਰਾਂ ਦੀ ਬਰਾਮਦਗੀ ਲਈ ਲਿਆਂਦਾ ਗਿਆ ਤਾਂ ਉੱਥੇ ਇਸ ਨੇ ਜ਼ਮੀਨ ਹੇਠਾਂ ਦੱਬਿਆ ਰਿਵਾਲਵਰ ਤੇ ਕਾਰਤੂਸ ਕੱਢਿਆ ਤਾਂ ਇਸ ਦੌਰਾਨ ਸਲੀਮ ਨੇ ਥਾਣਾ ਮੁਖੀ ਹਰਵਿੰਦਰ ਸਿੰਘ ਦਾ ਰਿਵਾਲਵਰ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ। 


ਥਾਣਾ ਮੁਖੀ ਤੇ ਹੋਰ ਪੁਲਸ ਪਾਰਟੀ ਵਲੋਂ ਮੌਕੇ ’ਤੇ ਮੁਸ਼ਤੈਦੀ ਵਰਤਦਿਆਂ ਇਸ ਸ਼ੂਟਰ ਦਾ ਐਨਕਾਊਂਟਰ ਕਰਦਿਆਂ ਉਸਦੀ ਲੱਤ ਵਿਚ ਗੋਲੀ ਮਾਰੀ ਅਤੇ ਉਸ ਨੂੰ ਭੱਜਦਿਆਂ ਗ੍ਰਿਫ਼ਤਾਰ ਕਰ ਲਿਆ। ਐੱਸ.ਪੀ. (ਡੀ) ਪਵਨਜੀਤ ਨੇ ਦੱਸਿਆ ਕਿ ਮੁਲਜ਼ਮ ਸਲੀਮ ਤੋਂ ਇੱਥੇ ਛੁਪਾ ਕੇ ਰੱਖਿਆ ਰਿਵਾਲਵਰ ਤੇ ਮੈਗਜ਼ੀਨ ਜਿਸ ਨਾਲ ਜਸਪ੍ਰੀਤ ਸਿੰਘ ਨੂੰ ਗੋਲੀਆਂ ਮਾਰ ਕੇ ਜਖ਼ਮੀ ਕੀਤਾ ਸੀ ,ਉਹ ਵੀ ਬਰਾਮਦ ਕਰ ਲਿਆ। ਐੱਸ.ਪੀ. (ਡੀ) ਪਵਨਜੀਤ ਨੇ ਦੱਸਿਆ ਕਿ ਪੁਲਸ ਵਲੋਂ ਬਡ਼ੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। 

ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਜਸਪ੍ਰੀਤ ਸਿੰਘ ਦਾ ਵਿਦੇਸ਼ ਤੋਂ ਇਨ੍ਹਾਂ ਸ਼ੂਟਰਾਂ ਨੂੰ ਸੁਪਾਰੀ ਦੇ ਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੌਰਾਨ ਉਹ ਜਖ਼ਮੀ ਹੋ ਗਿਆ ਹੈ ਜੋ ਕਿ ਹਸਪਤਾਲ ਵਿਚ ਇਲਾਜ ਅਧੀਨ ਹੈ। ਐੱਸ.ਪੀ. (ਡੀ) ਨੇ ਦੱਸਿਆ ਕਿ ਜਸਪ੍ਰੀਤ ਸਿੰਘ ਦਾ ਵਿਦੇਸ਼ ਤੋਂ ਸ਼ੂਟਰਾਂ ਨੂੰ ਸੁਪਾਰੀ ਦੇ ਕੇ ਕਤਲ ਕਰਵਾਉਣ ਦੀ ਕੋਸ਼ਿਸ਼ ਕਿਉਂ ਕੀਤੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਵੱਡੇ ਮਾਮਲੇ ਨੂੰ ਜਲਦ ਸੁਲਝਾ ਲਿਆ ਜਾਵੇਗਾ। 

ਉਨ੍ਹਾਂ ਦੱਸਿਆ ਕਿ ਇਨ੍ਹਾਂ ਸ਼ਾਰਪ ਸ਼ੂਟਰਾਂ ’ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਐਨਕਾਊਂਟਰ ਵਿਚ ਜਖ਼ਮੀ ਹੋਏ ਸਲੀਮ ਨੂੰ ਇਲਾਜ ਲਈ ਸਮਰਾਲਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਮੌਕੇ ਡੀ.ਐੱਸ.ਪੀ. ਸਮਰਾਲਾ ਤਰਲੋਚਨ ਸਿੰਘ ਵੀ ਮੌਜੂਦ ਸਨ।

- PTC NEWS

Top News view more...

Latest News view more...

PTC NETWORK
PTC NETWORK