Maur Mandi Bomb Blast : ਤਲਵੰਡੀ ਸਾਬੋ ਅਦਾਲਤ ਨੇ ਮਾਮਲੇ 'ਚ ਬੈਂਕ ਮੈਨੇਜਰ, ਡਾਕਟਰਾਂ ਸਮੇਤ 18 ਗਵਾਹਾਂ ਨੂੰ ਸੰਮਨ ਜਾਰੀ
Maur Mandi Bomb Blast : ਪੰਜਾਬ ਵਿਧਾਨ ਸਭਾ ਚੋਣਾਂ 2017 ਤੋਂ ਠੀਕ ਚਾਰ ਦਿਨ ਪਹਿਲਾਂ ਹੋਏ ਬਹੁਤ ਚਰਚਿਤ ਮੌੜ ਬੰਬ ਬਲਾਸਟ ਮਾਮਲੇ ਵਿੱਚ ਤਲਵੰਡੀ ਸਾਬੋ ਦੀ ਮਾਨਯੋਗ ਅਦਾਲਤ ਨੇ ਕੜਾ ਰੁੱਖ ਅਖਤਿਆਰ ਕੀਤਾ ਹੈ। ਜੁਡੀਸ਼ੀਅਲ ਮੈਜਿਸਟਰੇਟ ਫਾਸਟ ਕਲਾਸ ਨੀਰਜ ਗੋਇਲ ਦੀ ਮਾਨਯੋਗ ਅਦਾਲਤ ਨੇ ਇਸ ਹਾਈ ਪ੍ਰੋਫਾਈਲ ਕੇਸ ਨੂੰ ਪਹਿਲ ਦੇ ਆਧਾਰ ਤੇ ਜਲਦੀ ਨਿਪਟਾਨ ਦੇ ਆਦੇਸ਼ ਦਿੱਤੇ ਹਨ। ਮਾਨਯੋਗ ਜੱਜ ਵੱਲੋਂ 18 ਮੁੱਖ ਗਵਾਹਾਂ ਨੂੰ ਸੰਮਨ ਅਤੇ ਨੋਟਿਸ ਜਾਰੀ ਕਰਕੇ ਅਗਲੀ ਸੁਣਵਾਈ 'ਤੇ ਤਲਬ ਕੀਤਾ ਹੈ।
ਅਦਾਲਤੀ ਆਦੇਸ਼ ਅਨੁਸਾਰ ਇਸ ਕੇਸ ਵਿੱਚ ਕੁੱਲ 33 ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ ਹਾਲਾਂਕਿ ਸੋਮਵਾਰ ਨੂੰ ਸੁਣਵਾਈ ਦੌਰਾਨ ਅਦਾਲਤ ਵਿੱਚ ਕੋਈ ਵੀ ਗਵਾਹ ਮੌਜੂਦ ਨਹੀਂ ਸੀ।
ਮਾਨਯੋਗ ਅਦਾਲਤ ਵੱਲੋਂ ਜਿੰਨਾ 18 ਗਵਾਹਾਂ ਨੂੰ ਸੰਮਣ ਜਾਰੀ ਕੀਤੇ ਗਏ ਹਨ ਉਹ ਇਸ ਪੂਰੇ ਬਲਾਸਟ ਦੀ ਕੜੀ ਨਾਲ ਜੁੜਨ ਵਿੱਚ ਅਹਿਮ ਮੰਨੇ ਜਾ ਰਹੇ ਹਨ, ਕਥਿਤ ਆਰੋਪੀਆਂ ਦੁਆਰਾ ਪੈਸੇ ਦੇ ਲੈਣਦੇਨ ਬੈਂਕ ਖਾਤੇ ਕੇ ਰਿਕਾਰਡ ਲਈ ਬੈਂਕ ਮੈਨੇਜਰ ਨੂੰ ਤਲਬ ਕੀਤਾ ਗਿਆ ਹੈ ਸਿਰਸਾ ਅਤੇ ਆਸ ਪਾਸ ਦੇ ਇਲਾਕਿਆਂ ਦੇ ਦੁਕਾਨਦਾਰ ਜਿਨਾਂ ਨੂੰ ਬਲਾਸਟ ਵਿੱਚ ਇਸਤੇਮਾਲ ਕੀਤੀ ਗਈ ਸਫੈਦ ਮਰੂਤੀ 800 ਨੂੰ ਮੋਡੀਫਾਈ ਕਰਨ ਇਸ ਦਾ ਕਵਾੜ ਅਤੇ ਸਪੇਅਰ ਪਾਰਟ ਵੇਚਣ ਵੇਚਿਆ ਸੀ ਅਤੇ ਹਾਦਸੇ ਵਿੱਚ ਤੁਰੰਤ ਬਠਿੰਡਾ ਦੇ ਸਿਵਲ ਹਸਪਤਾਲ ਲੈ ਕੇ ਗਏ ਜ਼ਖਮੀ ਦਾ ਇਲਾਜ ਕਰਨ ਵਾਲੇ ਅਤੇ ਮ੍ਰਿਤਕਾਂ ਦਾ ਪੋਸਟਮਾਰਟਮ ਕਰਨ ਵਾਲੇ ਦੋ ਡਾਕਟਰਾਂ ਨੂੰ ਵੀ ਬੁਲਾਇਆ ਗਿਆ ਹੈ।
ਇਸ ਮਾਮਲੇ ਦੀ ਸੁਣਵਾਈ ਹੁਣ 9 ਜੁਲਾਈ 2026 ਨੂੰ ਹੋਵੇਗੀ।
- PTC NEWS