Tarn Taran ਪੁਲਿਸ ਅਤੇ ਗੈਂਗਸਟਰ ਪ੍ਰਭ ਦਾਸੂਵਾਲ ਦੇ ਗੁਰਗਿਆਂ ਵਿਚਾਲੇ ਐਨਕਾਉਂਟਰ , 4 ਜ਼ਖ਼ਮੀ
Tarn Taran News : ਤਰਨਤਾਰਨ ਪੁਲਿਸ ਨੇ ਅੱਜ ਸਵੇਰੇ ਭਿਖੀਵਿੰਡ ਵਿਖੇ ਡਾਕਟਰ ਚੋਪੜਾ ਅਤੇ ਪੱਟੀ ਸਦਰ ਇਲਾਕੇ ਵਿੱਚ ਸੈਂਟ ਕਬੀਰ ਕੋਨਵੈਟ ਸਕੂਲ ਦੇ ਬਾਹਰ ਫਿਰੋਤੀ ਨਾ ਦੇਣ ਦੀ ਸੂਰਤ ਵਿੱਚ ਫਾਇਰਿੰਗ ਕਰਕੇ ਭੱਜ ਰਹੇ ਵਿਦੇਸ਼ 'ਚ ਬੈਠੇ ਗੈਂਗਸਟਰ ਪ੍ਰਭ ਦਾਸੂਵਾਲ ਦਾਸੂਵਾਲ ਦੇ ਗੁਰਗਿਆਂ ਦਾ ਪਿੰਡ ਦਾਸੂਵਾਲ ਵਿਖੇ ਐਨਕਾਉਂਟਰ ਕੀਤਾ ਹੈ। ਐਨਕਾਉਂਟਰ ਵਿੱਚ ਗੋਲੀ ਲੱਗਣ ਕਾਰਨ ਪ੍ਰਭ ਦਾਸੂਵਾਲ ਦੇ ਚਾਰ ਗਰੁਗੇ ਜ਼ਖ਼ਮੀ ਹੋ ਗਏ ਹਨ ,ਜਿਨ੍ਹਾਂ ਨੂੰ ਪੁਲਿਸ ਵੱਲੋਂ ਗਿਰਫ਼ਤਾਰ ਕਰ ਲਿਆ ਗਿਆ ਹੈ।
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਐਸਪੀ ਰਵਜੋਤ ਕੌਰ ਗਰੇਵਾਲ ਮੌਕੇ 'ਤੇ ਪਹੁੰਚਦੇ ਨੇ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸਐਸਪੀ ਨੇ ਦੱਸਿਆ ਕਿ ਉਕਤ ਵਿਅਕਤੀ ਜੋ ਕਿ ਗੈਂਗਸਟਰ ਪ੍ਰਭ ਦਾਸੂਵਾਲ ਲਈ ਕੰਮ ਕਰਦੇ ਹਨ। ਇਨ੍ਹਾਂ ਵੱਲੋਂ ਅੱਜ ਸਵੇਰੇ ਭਿਖੀਵਿੰਡ ਅਤੇ ਪੱਟੀ ਇਲਾਕੇ ਵਿੱਚ ਦੋ ਫਾਇਰਿੰਗ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਸੀ।
ਜਿਸ ਤੋਂ ਬਾਅਦ ਪੁਲਿਸ ਪਾਰਟੀ ਲਗਾਤਾਰ ਇਨ੍ਹਾਂ ਦਾ ਪਿੱਛਾ ਕਰ ਰਹੀ ਸੀ ਤਾਂ ਉਕਤ ਸ਼ੂਟਰ ਪਿੰਡ ਦਾਸੂਵਾਲ ਗੈਂਗਸਟਰ ਪ੍ਰਭ ਦਾਸੂਵਾਲ ਦੇ ਨਜ਼ਦੀਕੀ ਗੁਰਸਾਹਿਬ ਸਿੰਘ ਦੇ ਘਰ ਜਾ ਵੜਦੇ ਹਨ। ਪੁਲਿਸ ਵੱਲੋਂ ਲਗਾਤਾਰ ਉਨ੍ਹਾਂ ਨੂੰ ਬਾਹਰ ਆਉਣ ਲਈ ਕਿਹਾ ਗਿਆ ਪਰ ਉਕਤ ਲੋਕਾਂ ਵੱਲੋਂ ਪੁਲਿਸ 'ਤੇ ਫਾਇਰਿੰਗ ਕੀਤੀ ਗਈ। ਜਾਵਬੀ ਫਾਇਰਿੰਗ ਵਿੱਚ ਚਾਰ ਸ਼ੂਟਰ ਜ਼ਖ਼ਮੀ ਹੋ ਗਏ ਨੇ, ਜਿਨ੍ਹਾਂ ਦੀ ਪਛਾਣ ਨਵਦੀਪ ਸਿੰਘ, ਗੁਰਜੰਟ ਸਿੰਘ , ਜਗਸੀਰ ਸਿੰਘ ਅਤੇ ਮਲਕੀਤ ਸਿੰਘ ਵੱਜੋਂ ਹੋਈ ਹੈ।
- PTC NEWS