TarnTaran Murder Case : ਪਿੰਡ ਕੈਰੋਂ 'ਚ 2 ਵਿਅਕਤੀਆਂ ਦੇ ਕਤਲ ਮਾਮਲੇ 'ਚ 4 ਮੁਲਜ਼ਮ ਗ੍ਰਿਫ਼ਤਾਰ, ਸ਼ੂਟਰਾਂ ਨੂੰ ਹਥਿਆਰਾਂ ਦਾ ਕੀਤਾ ਸੀ ਪ੍ਰਬੰਧ
TarnTaran Murder Case : ਤਰਨਤਾਰਨ ਦੇ ਪਿੰਡ ਕੈਰੋਂ ਨੇੜੇ ਬੀਤੇ ਦਿਨ ਸ਼ਾਮ ਨੂੰ ਗੱਡੀ ਸਵਾਲ ਦੋ ਨੋਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਿੱਤਾ ਗਿਆ ਸੀ, ਜਿਨ੍ਹਾਂ ਦੀ ਪਹਿਚਾਣ ਪਿੰਡ ਕਰਮੂੰਵਾਲਾ ਵਾਸੀ ਸਮਰਬੀਰ ਸਿੰਘ ਅਤੇ ਪਿੰਡ ਮਰਹਾਣਾ ਵਾਸੀ ਸੋਰਵ ਵੱਜੋਂ ਹੋਈ। ਪੁਲਿਸ ਵੱਲੋਂ ਉਕਤ ਕਤਲ ਮਾਮਲੇ ਨੂੰ ਮਾਤਰ 12 ਘੰਟਿਆਂ ਵਿੱਚ ਹੱਲ ਕਰਦਿਆਂ ਚਾਰ ਮੁਲਜ਼ਮਾਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ।
ਐਸਐਸਪੀ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਹਿਚਾਣ ਖੇਮਕਰਨ ਵਾਸੀ ਜਗਰਾਜ ਸਿੰਘ ਜੱਗਾ ਅਤੇ ਦਲੇਰ ਸਿੰਘ, ਭਾਈ ਲੱਧੂ ਨਿਵਾਸੀ ਸੋਨਾ ਸਿੰਘ ਪਿੰਡ ਸਕੱਤਰਾਂ ਨਿਵਾਸੀ ਸਲਵਿੰਦਰ ਸਿੰਘ ਠੱਕਰਪੁਰਾ ਵੱਜੋ ਹੋਈ, ਜਦਕਿ ਪੁਲਿਸ ਵੱਲੋਂ ਉਕਤ ਮੁਕਦਮੇ ਵਿੱਚ ਖੇਮਕਰਨ ਵਾਸੀ ਜਗਤਾਰ ਸਿੰਘ, ਪਿੰਡ ਠੱਕਰਪੁਰ ਗੁਰਪ੍ਰੀਤ ਸਿੰਘ ਗੋਪੀ, ਗੋਇੰਦਵਾਲ ਸਾਹਿਬ ਵਾਸੀ ਹਰਪਾਲ ਸਿੰਘ ਅਤੇ 4-5 ਅਣਪਛਾਤੇ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਸ਼ਾਮ ਕੈਰੋਂ ਨੇੜੇ ਵਾਪਰੇ ਗੋਲੀ ਕਾਂਡ ਵਿੱਚ ਮਾਰੇ ਗਏ ਨੋਜਵਾਨਾਂ ਦੇ ਰਿਸ਼ਤੇਦਾਰ ਦੀ ਸ਼ਿਕਾਇਤ ਤੇ ਪੁਲਿਸ ਵੱਲੋਂ ਕੇਸ ਦਰਜ ਕਰਕੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਵਿੱਚ ਦੀ ਪਹਿਚਾਣ ਖੇਮਕਰਨ ਵਾਸੀ ਜਗਰਾਜ ਸਿੰਘ ਜੱਗਾ ਅਤੇ ਦਲੇਰ ਸਿੰਘ, ਭਾਈ ਲੱਧੂ ਨਿਵਾਸੀ ਸੋਨਾ ਸਿੰਘ ਪਿੰਡ ਸਕੱਤਰਾਂ ਨਿਵਾਸੀ ਸਲਵਿੰਦਰ ਸਿੰਘ ਠੱਕਰਪੁਰਾ ਵੱਜੋ ਹੋਈ ਹੈ।
ਐਸਐਸਪੀ ਨੇ ਦੱਸਿਆ ਕਿ ਜੁਗਰਾਜ ਸਿੰਘ ਅਤੇ ਦਲੇਰ ਸਿੰਘ ਵੱਜੋਂ ਸੂਟਰਾਂ ਨੂੰ ਹਥਿਆਰ ਸਪਲਾਈ ਕੀਤੇ ਗਏ ਸਨ, ਜਦਕਿ ਸੋਨਾ ਸਿੰਘ ਅਤੇ ਸਲਵਿੰਦਰ ਸਿੰਘ ਵੱਲੋਂ ਸੂਟਰਾਂ ਨੂੰ ਪਨਾਹ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਮੁਕੱਦਮੇ ਵਿੱਚ ਬਾਕੀ ਨਾਮਜ਼ਦ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਐਸਐਸਪੀ ਨੇ ਦੱਸਿਆ ਕਿ ਉਕਤ ਮਾਮਲੇ ਵਿੱਚ ਜੋ ਸੋਸ਼ਲ ਮੀਡੀਆ 'ਤੇ ਪੋਸਟਾਂ ਆਈਆਂ ਹਨ, ਉਨ੍ਹਾਂ ਤੋਂ ਲਗਦਾ ਹੈ ਕਿ ਇਹ ਆਪਸੀ ਗੁੱਟਬਾਜ਼ੀ ਕਾਰਨ ਘਟਨਾ ਵਾਪਰੀ ਹੈ ਬਾਕੀ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਕਤਲ ਪਿੱਛੇ ਅਸਲ ਕਾਰਨ ਕੀ ਸਨ।
- PTC NEWS