Sat, Apr 1, 2023
Whatsapp

ਸਾਈਬਰ ਸਿਟੀ ਗੁਰੂਗ੍ਰਾਮ ’ਚ ਟੈਕਸੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

ਦਿੱਲੀ ਦੇ ਨਾਲ ਲੱਗਦੇ ਸਾਈਬਰ ਸਿਟੀ ਗੁਰੂਗ੍ਰਾਮ ਦੇ ਸੈਕਟਰ 37 ’ਚ 35 ਸਾਲਾਂ ਨੌਜਵਾਨ ’ਤੇ ਤਾਬੜਤੋੜ ਫਾਇਰਿੰਗ ਕਰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਗੁਰੂਗ੍ਰਾਮ ਵਿਖੇ ਸਰਸਵਤੀ ਐਨਕਲੇਵ ਇਲਾਕਾ ਦੀ ਗਲੀ ਨੰਬਰ 2 ’ਚ ਬਾਈਕ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

Written by  Aarti -- February 22nd 2023 11:15 AM
ਸਾਈਬਰ ਸਿਟੀ ਗੁਰੂਗ੍ਰਾਮ ’ਚ ਟੈਕਸੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

ਸਾਈਬਰ ਸਿਟੀ ਗੁਰੂਗ੍ਰਾਮ ’ਚ ਟੈਕਸੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

ਗੁਰੂਗ੍ਰਾਮ: ਦਿੱਲੀ ਦੇ ਨਾਲ ਲੱਗਦੇ ਸਾਈਬਰ ਸਿਟੀ ਗੁਰੂਗ੍ਰਾਮ ਦੇ ਸੈਕਟਰ 37 ’ਚ 35 ਸਾਲਾਂ ਨੌਜਵਾਨ ’ਤੇ ਤਾਬੜਤੋੜ ਫਾਇਰਿੰਗ ਕਰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਗੁਰੂਗ੍ਰਾਮ ਵਿਖੇ ਸਰਸਵਤੀ ਐਨਕਲੇਵ ਇਲਾਕਾ ਦੀ ਗਲੀ ਨੰਬਰ 2 ’ਚ ਬਾਈਕ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। 

ਦੱਸ ਦਈਏ ਕਿ ਰਾਹੁਲ ਨਾਂ ਦਾ ਟੈਕਸੀ ਡਰਾਈਵਰ ਟੈਕਸੀ ਨੂੰ ਚਲਾ ਕੇ ਘਰ ਵਾਪਿਸ ਆਇਆ ਸੀ ਕਿ ਘਰ ਕੋਲ ਹੀ ਮੌਕੇ ਦੀ ਭਾਲ ਚ ਬੈਠੇ ਹਥਿਆਰ ਬੰਦ ਬਦਮਾਸ਼ਾਂ ਨੇ ਰਾਹੁਲ ’ਤੇ ਫਾਇਰਿੰਗ ਕਰ ਦਿੱਤੀ। ਜਿਸ ਕਾਰਨ ਰਾਹੁਲ ਨੂੰ ਗੰਭੀਰ ਹਾਲਤ ’ਚ ਕੋਲ ਦੇ ਨਿੱਜੀ ਹਸਪਤਾਲ ਲੈ ਕੇ ਜਾਇਆ ਗਿਆ ਜਿੱਥੇ ਇਲਾਜ ਦੌਰਾਨ ਰਾਹੁਲ ਦੀ ਮੌਤ ਹੋ ਗਈ। 


ਬਹਰਹਾਲ ਮੌਕੇ ਤੇ ਪਹੁੰਚੀ ਗੁਰੂਗ੍ਰਾਮ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਸੈਕਟਰ 10 ਥਾਣਾ ਖੇਤਰ ਵਿਖੇ ਰਾਤ ਸਾਢੇ 10 ਤੋਂ 11 ਵਜੇ ਦੇ ਵਿਚਾਲੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ: ਪੁਲਿਸ ਨੇ ਜਾਲ ਵਿਛਾ ਕੇ 2 ਮੁਲਜ਼ਮ ਕੀਤੇ ਕਾਬੂ, ਗੈਂਗਸਟਰ ਬਣ ਇੰਟਰਨੈਸ਼ਨਲ ਨੰਬਰ ਤੋਂ ਮੰਗ ਰਹੇ ਸੀ ਫਿਰੌਤੀ

- PTC NEWS

adv-img

Top News view more...

Latest News view more...