Mon, Jun 17, 2024
Whatsapp

ਦਿੱਲੀ 'ਚ ਨਵਜੰਮੇ ਬੱਚਿਆਂ ਦੀ ਦੇਖਭਾਲ ਸੈਂਟਰ 'ਚ ਲੱਗੀ ਭਿਆਨਕ ਅੱਗ, 7 ਮਾਸੂਮਾਂ ਦੀ ਮੌਤ, 5 ਦੀ ਹਾਲਤ ਗੰਭੀਰ

Child care center: ਇਸ ਰੂਹ ਕੰਬਾਊ ਘਟਨਾ ਵਿੱਚ ਸ਼ਨੀਵਾਰ ਦੇਰ ਰਾਤ ਦਿੱਲੀ ਦੇ ਵਿਵੇਕ ਵਿਹਾਰ ਵਿੱਚ ਨਿਊ ਬੋਰਨ ਬੇਬੀ ਕੇਅਰ ਹਸਪਤਾਲ ਵਿੱਚ ਇੱਕ ਭਿਆਨਕ ਅੱਗ ਲੱਗ ਗਈ, ਜਿਸ ਨਾਲ 7 ਨਵਜੰਮੇ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ ਅਤੇ 5 ਗੰਭੀਰ ਹਾਲਤ ਵਿੱਚ ਹਨ।

Written by  KRISHAN KUMAR SHARMA -- May 26th 2024 08:30 AM -- Updated: May 26th 2024 10:23 AM
ਦਿੱਲੀ 'ਚ ਨਵਜੰਮੇ ਬੱਚਿਆਂ ਦੀ ਦੇਖਭਾਲ ਸੈਂਟਰ 'ਚ ਲੱਗੀ ਭਿਆਨਕ ਅੱਗ, 7 ਮਾਸੂਮਾਂ ਦੀ ਮੌਤ, 5 ਦੀ ਹਾਲਤ ਗੰਭੀਰ

ਦਿੱਲੀ 'ਚ ਨਵਜੰਮੇ ਬੱਚਿਆਂ ਦੀ ਦੇਖਭਾਲ ਸੈਂਟਰ 'ਚ ਲੱਗੀ ਭਿਆਨਕ ਅੱਗ, 7 ਮਾਸੂਮਾਂ ਦੀ ਮੌਤ, 5 ਦੀ ਹਾਲਤ ਗੰਭੀਰ

Delhi Baby Care Hospital: ਗੁਜਰਾਤ ਦੇ ਰਾਜਕੋਟ ਸ਼ਹਿਰ 'ਚ ਇੱਕ ਗੇਮ ਜ਼ੋਨ ਵਿੱਚ ਅੱਗ ਲੱਗਣ ਕਾਰਨ 27 ਲੋਕਾਂ ਦੀ ਮੌਤ ਤੋਂ ਬਾਅਦ ਇੱਕ ਹੋਰ ਭਿਆਨਕ ਹਾਦਸੇ 'ਚ 7 ਮਾਸੂਮਾਂ ਦੀ ਜਾਨ ਚਲੀ ਗਈ ਹੈ। ਹੁਣ ਦਿੱਲੀ 'ਚ ਨਵਜੰਮੇ ਬੱਚਿਆਂ ਦੀ ਦੇਖਭਾਲ ਕਰਨ ਵਾਲੇ ਇੱਕ ਸੈਂਟਰ 'ਚ ਅੱਗ ਨੇ 7 ਨਵਜੰਮੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਹੈ। ਖਬਰ ਨਾਲ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਮਾਤਮ ਛਾ ਗਿਆ ਹੈ।

ਇਸ ਰੂਹ ਕੰਬਾਊ ਘਟਨਾ ਵਿੱਚ ਸ਼ਨੀਵਾਰ ਦੇਰ ਰਾਤ ਦਿੱਲੀ ਦੇ ਵਿਵੇਕ ਵਿਹਾਰ ਵਿੱਚ ਨਿਊ ਬੋਰਨ ਬੇਬੀ ਕੇਅਰ ਹਸਪਤਾਲ ਵਿੱਚ ਇੱਕ ਭਿਆਨਕ ਅੱਗ ਲੱਗ ਗਈ, ਜਿਸ ਨਾਲ 7 ਨਵਜੰਮੇ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ ਅਤੇ 5 ਗੰਭੀਰ ਹਾਲਤ ਵਿੱਚ ਹਨ। ਜਦਕਿ 12 ਬੱਚਿਆਂ ਨੂੰ ਕੱਢਿਆ ਗਿਆ ਹੈ।


ਦਿੱਲੀ ਪੁਲਿਸ ਨੇ ਹਸਪਤਾਲ ਦੇ ਮਾਲਕ ਖਿਲਾਫ਼ ਦਰਜ ਕੀਤੀ ਐਫਆਈਆਰ

ਘਟਨਾ ਤੋਂ ਬਾਅਦ ਪੱਛਮੀ ਵਿਹਾਰ 'ਚ ਰਹਿ ਰਿਹਾ ਨਿਊ ਬੋਰਨ ਬੇਬੀ ਕੇਅਰ ਹਸਪਤਾਲ ਦਾ ਮਾਲਕ ਨਵੀਨ ਕਿੱਚੀ ਫ਼ਰਾਰ ਹੋ ਗਿਆ ਹੈ। ਪੁਲਿਸ ਨੇ ਮਾਮਲੇ ਵਿੱਚ ਨਵੀਨ ਖਿਲਾਫ਼ ਧਾਰਾ 336 ਅਤੇ 304ਏ ਤਹਿਤ ਐਫਆਈਆਰ ਦਰਜ ਕਰ ਲਈ ਹੈ। ਦਿੱਲੀ ਫਾਇਰ ਸਰਵਿਸ (ਡੀਐਫਐਸ) ਦੇ ਮੁਖੀ ਅਤੁਲ ਗਰਗ ਨੇ ਦੱਸਿਆ ਕਿ ਵਿਵੇਕ ਵਿਹਾਰ ਵਿੱਚ ਆਈਆਈਟੀ, ਬਲਾਕ ਬੀ ਨੇੜੇ ਇੱਕ ਚਾਈਲਡ ਕੇਅਰ ਸੈਂਟਰ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਗਰਗ ਨੇ ਦੱਸਿਆ, 'ਕੁੱਲ 9 ਫਾਇਰ ਗੱਡੀਆਂ ਮੌਕੇ 'ਤੇ ਹਨ ਅਤੇ ਅੱਗ 'ਤੇ ਕਾਬੂ ਪਾਇਆ ਜਾ ਰਿਹਾ ਹੈ। ਉਥੋਂ 12 ਨਵਜੰਮੇ ਬੱਚਿਆਂ ਨੂੰ ਬਚਾਇਆ ਗਿਆ, ਜਿਨ੍ਹਾਂ ਨੂੰ ਦੂਜੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

ਉਨ੍ਹਾਂ ਨੇ ਕਿਹਾ, "...ਇਹ ਬਹੁਤ ਮੁਸ਼ਕਲ ਆਪ੍ਰੇਸ਼ਨ ਸੀ। ਅਸੀਂ ਦੋ ਟੀਮਾਂ ਬਣਾਈਆਂ। ਇੱਕ ਟੀਮ ਨੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ ਕਿਉਂਕਿ ਸਿਲੰਡਰ ਦਾ ਧਮਾਕਾ ਹੋਇਆ ਸੀ, ਅਸੀਂ ਸਿਲੰਡਰ ਦੇ ਧਮਾਕੇ ਦੀ ਲੜੀ ਕਹਿ ਸਕਦੇ ਹਾਂ।

ਇਸ ਲਈ ਸਾਨੂੰ ਵੀ ਆਪਣੇ ਆਪ ਨੂੰ ਬਚਾਉਣਾ ਪਿਆ। ਅਸੀਂ ਬੱਚਿਆਂ ਲਈ ਬਚਾਅ ਕਾਰਜ ਵੀ ਸ਼ੁਰੂ ਕਰ ਦਿੱਤੇ ਹਨ। ਬਦਕਿਸਮਤੀ ਨਾਲ, ਅਸੀਂ ਸਾਰੇ ਬੱਚਿਆਂ ਨੂੰ ਨਹੀਂ ਬਚਾ ਸਕੇ। ਅਸੀਂ ਸਾਰੇ ਬਾਰਾਂ ਬੱਚਿਆਂ ਨੂੰ ਹਸਪਤਾਲ ਲੈ ਗਏ। ਪਰ ਪਹੁੰਚਣ ਤੋਂ ਬਾਅਦ, ਉਨ੍ਹਾਂ ਨੇ ਐਲਾਨ ਕੀਤਾ ਕਿ 6 ਮਰ ਚੁੱਕੇ ਹਨ। ਇਹ ਅਫਸੋਸਨਾਕ ਘਟਨਾ ਹੈ..."

ਅੱਗ ਨਾਲ ਦੋ ਇਮਾਰਤਾਂ ਪ੍ਰਭਾਵਿਤ ਹੋਈਆਂ, ਜਿਸ ਵਿੱਚ ਹਸਪਤਾਲ ਦੀ ਇਮਾਰਤ ਅਤੇ ਨਾਲ ਲੱਗਦੀ ਰਿਹਾਇਸ਼ੀ ਇਮਾਰਤ ਦੀਆਂ ਦੋ ਮੰਜ਼ਿਲਾਂ ਇਮਾਰਤ ਸ਼ਿਕਾਰ ਹੋਈਆਂ ਹਨ।

ਦੱਸ ਦਈਏ ਬੀਤੇ ਦਿਨ ਰਾਜਕੋਟ ਦੇ ਇੱਕ ਸ਼ਾਪਿੰਗ ਮਾਲ ਦੇ ਗੇਮਿੰਗ ਜ਼ੋਨ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਘੱਟੋ-ਘੱਟ 12 ਬੱਚੇ ਸ਼ਾਮਲ ਦੱਸੇ ਜਾ ਰਹੇ ਹਨ। ਇਸ ਸ਼ਾਪਿੰਗ ਮਾਲ ਦੇ ਗੇਮਿੰਗ ਜ਼ੋਨ ਵਿੱਚ ਉਸ ਸਮੇਂ ਅੱਗ ਲੱਗ ਗਈ ਜਦੋਂ ਮਾਲ ਬੱਚਿਆਂ ਨਾਲ ਭਰਿਆ ਹੋਇਆ ਸੀ। ਪੁਲਸ ਨੇ ਇਸ ਗੇਮਿੰਗ ਜ਼ੋਨ ਦੇ ਮਾਲਕ ਯੁਵਰਾਜ ਸਿੰਘ ਸੋਲੰਕੀ ਅਤੇ ਮੈਨੇਜਰ ਨਿਤਿਨ ਜੈਨ ਨੂੰ ਗ੍ਰਿਫਤਾਰ ਕਰ ਲਿਆ ਹੈ।

- PTC NEWS

Top News view more...

Latest News view more...

PTC NETWORK