Thakurdwara Temple Blast : ਅੰਮ੍ਰਿਤਸਰ 'ਚ ਮੰਦਿਰ ਧਮਾਕੇ ਦੇ ਮੁਲਜ਼ਮਾਂ ਦੀ ਪੁਲਿਸ ਨਾਲ ਮੁੱਠਭੇੜ, ਇੱਕ ਢੇਰ, ਇੱਕ ਮੌਕੇ ਤੋਂ ਫ਼ਰਾਰ
Thakurdwara Temple Blast : ਅੰਮ੍ਰਿਤਸਰ (Amritsar Police) 'ਚ ਠਾਕੁਰਦੁਆਰਾ ਮੰਦਿਰ ਦੇ ਬਾਹਰ ਧਮਾਕਾ (Mandir Blast) ਕਰਨ ਵਾਲੇ ਦੋ ਬਦਮਾਸ਼ਾਂ ਦੀ ਪੁਲਿਸ ਨਾਲ ਮੁੱਠਭੇੜ (Amritsar Encounter) ਦੀ ਖ਼ਬਰ ਹੈ। ਪੁਲਿਸ ਨੇ ਪਿੰਡ ਬਲ ਸਚੰਦਰ 'ਚ ਏਅਰਪੋਰਟ ਰੋਡ 'ਤੇ ਮੁਕਾਬਲੇ ਵਿੱਚ ਇੱਕ ਮੁਲਜ਼ਮ ਨੂੰ ਮਾਰ ਸੁੱਟਿਆ ਹੈ, ਜਦਕਿ ਇੱਕ ਮੌਕੇ ਤੋਂ ਫ਼ਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ।
ਦੱਸ ਦਈਏ ਕਿ ਬੀਤੇ ਦਿਨੀ ਖੰਡਵਾਲਾ ਇਲਾਕੇ 'ਚ ਸਥਿਤ ਠਾਕੁਰਦੁਆਰਾ ਮੰਦਰ 'ਤੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ। ਇਹ ਸਾਰੀ ਘਟਨਾ ਮੰਦਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ (Punjab News) ਨੇ ਸੀਸੀਟੀਵੀ ਕੈਮਰਿਆਂ ਵਿੱਚ ਨਜ਼ਰ ਆਏ ਦੋ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਪੁਲਿਸ ਨੇ 24 ਘੰਟਿਆਂ ਦੇ ਅੰਦਰ ਬਦਮਾਸ਼ਾਂ ਦਾ ਪਤਾ ਲਗਾ ਲਿਆ ਅਤੇ ਇੱਕ ਬਦਮਾਸ਼ ਨੂੰ ਮੁੱਠਭੇੜ 'ਚ ਮਾਰ ਸੁੱਟਿਆ।
ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਮਾਰੇ ਗਏ ਮੁਲਜ਼ਮ ਦੀ ਪਛਾਣ ਗੁਰਸਿਦਕ ਵੱਜੋਂ ਹੋਈ ਹੈ, ਜਦਕਿ ਫਰਾਰ ਹੋਇਆ ਮੁਲਜ਼ਮ ਵਿਸ਼ਾਲ ਸੀ। ਅਧਿਕਾਰੀਆਂ ਅਨੁਸਾਰ ਮੁਲਜ਼ਮਾਂ ਦੇ ਰਾਜਾਸਾਂਸੀ ਖੇਤਰ ਵਿੱਚ ਘੁੰਮਣ ਬਾਰੇ ਖਾਸ ਖੁਫੀਆ ਜਾਣਕਾਰੀ ਮਿਲੀ ਸੀ। ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣ ਲਈ ਸੀਆਈਏ ਅਤੇ ਛੇਹਰਟਾ ਪੁਲਿਸ ਦੇ ਕਰਮਚਾਰੀਆਂ ਦੀ ਇੱਕ ਟੀਮ ਬਣਾਈ ਗਈ ਸੀ।
ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਰਾਜਾਸਾਂਸੀ ਖੇਤਰ ਵਿੱਚ ਸ਼ੱਕੀਆਂ ਦੀ ਮੌਜੂਦਗੀ ਬਾਰੇ ਖਾਸ ਖੁਫੀਆ ਜਾਣਕਾਰੀ 'ਤੇ ਕਾਰਵਾਈ ਕਰਦੇ ਹੋਏ, ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਸ਼ੱਕੀਆਂ ਦਾ ਪਤਾ ਲਗਾਇਆ ਅਤੇ ਉਸ ਤੋਂ ਬਾਅਦ ਗੋਲੀਬਾਰੀ ਹੋਈ ਜਿਸ ਵਿੱਚ ਇੱਕ ਹੈੱਡ ਕਾਂਸਟੇਬਲ ਜ਼ਖਮੀ ਹੋ ਗਿਆ ਅਤੇ ਇੱਕ ਹੋਰ ਅਧਿਕਾਰੀ ਦੀ ਪੱਗ 'ਚ ਗੋਲੀ ਵੱਜੀ ਸੀ।Acting on specific intelligence, Commissionerate Police Amritsar decisively tracked down those responsible for the attack on Thakur Dwara Mandir, #Amritsar, on March 15, 2025. An FIR has been registered at PS Chheharta under the Explosive Substances Act, and intelligence-based… — DGP Punjab Police (@DGPPunjabPolice) March 17, 2025
ਹਮਲੇ ਦੀ ਸੀਸੀਟੀਵੀ ਆਈ ਸੀ ਸਾਹਮਣੇ
15 ਮਾਰਚ ਨੂੰ ਸੀਸੀਟੀਵੀ ਫੁਟੇਜ ਮੁਤਾਬਕ ਰਾਤ ਕਰੀਬ 12:35 ਵਜੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਮੰਦਰ ਦੇ ਬਾਹਰ ਪੁੱਜੇ। ਉਸਦੇ ਹੱਥ ਵਿੱਚ ਇੱਕ ਝੰਡਾ ਵੀ ਦਿਖਾਈ ਦੇ ਰਿਹਾ ਸੀ। ਉਹ ਮੰਦਰ ਦੇ ਬਾਹਰ ਕੁਝ ਸਕਿੰਟਾਂ ਲਈ ਰੁਕਿਆ ਅਤੇ ਫਿਰ ਅਚਾਨਕ ਮੰਦਰ ਵੱਲ ਕੁਝ ਸੁੱਟ ਦਿੱਤਾ। ਜਿਵੇਂ ਹੀ ਉਹ ਉਥੋਂ ਭੱਜੇ ਤਾਂ ਕੁਝ ਹੀ ਪਲਾਂ 'ਚ ਮੰਦਰ 'ਚ ਜ਼ਬਰਦਸਤ ਧਮਾਕਾ ਹੋ ਗਿਆ। ਘਟਨਾ ਦੇ ਸਮੇਂ ਪੁਜਾਰੀ ਮੰਦਰ 'ਚ ਸੌਂ ਰਹੇ ਸਨ। ਖੁਸ਼ਕਿਸਮਤੀ ਨਾਲ ਇਸ ਹਮਲੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਧਮਾਕੇ ਕਾਰਨ ਮੰਦਰ ਨੂੰ ਨੁਕਸਾਨ ਪਹੁੰਚਿਆ ਹੈ।
- PTC NEWS