Mon, Apr 29, 2024
Whatsapp

ਲੁਧਿਆਣਾ: ਲੋਕਾਂ ਨੇ ਸ਼ਕਸ 'ਤੇ ਗੁਰਦੁਆਰਾ ਸਾਹਿਬ ਵਿੱਚ ਅੱਗ ਲਾਉਣ ਦੇ ਲਾਏ ਇਲਜ਼ਾਮ

ਲੋਕਾ ਦਾ ਆਰੋਪ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਸ਼ਰਾਰਤੀ ਅੱਗ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।

Written by  Shameela Khan -- September 24th 2023 09:19 AM -- Updated: September 24th 2023 09:26 AM
ਲੁਧਿਆਣਾ: ਲੋਕਾਂ ਨੇ ਸ਼ਕਸ 'ਤੇ ਗੁਰਦੁਆਰਾ ਸਾਹਿਬ ਵਿੱਚ ਅੱਗ ਲਾਉਣ ਦੇ ਲਾਏ ਇਲਜ਼ਾਮ

ਲੁਧਿਆਣਾ: ਲੋਕਾਂ ਨੇ ਸ਼ਕਸ 'ਤੇ ਗੁਰਦੁਆਰਾ ਸਾਹਿਬ ਵਿੱਚ ਅੱਗ ਲਾਉਣ ਦੇ ਲਾਏ ਇਲਜ਼ਾਮ

ਲੁਧਿਆਣਾ: ਬੀਤੀ ਰਾਤ ਲੁਧਿਆਣਾ ਤੋਂ ਇੱਕ ਘਟਨਾ ਸਾਹਮਣੇ ਆਈ ਹੈ। ਜਿੱਥੇ ਦੇਰ ਰਾਤ ਲੁਧਿਆਣਾ ਦੇ ਥਾਣਾ ਨੰਬਰ ਤਿੰਨ ਦੇ ਇਲਾਕੇ ਦੇ ਵਿੱਚ ਗੁਰਦੁਆਰਾ ਗਊ ਘਾਟ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਥਾਣੇ ਦੇ ਬਾਹਰ ਧਰਨਾ ਲਗਾਇਆ ਗਿਆ। ਵੱਡੀ ਗਿਣਤੀ ਦੇ ਵਿੱਚ ਲੋਕ ਥਾਣੇ ਦੇ ਬਾਹਰ ਇਕੱਠੇ ਹੋਏ। ਪ੍ਰਦਰਸ਼ਨਕਾਰੀਆਂ ਨੇ ਥਾਣੇ ਦੇ ਬਾਹਰ ਜੰਮ ਕੇ ਪੁਲਿਸ ਪ੍ਰਸ਼ਾਸਨ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਲੋਕਾ ਦਾ ਆਰੋਪ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਸ਼ਰਾਰਤੀ ਅੱਗ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।


 ਇਸ ਦੌਰਾਨ ਕਿਸੇ ਸੇਵਾਦਾਰ ਨੇ ਉਸਨੂੰ ਵੇਖ ਲਿਆ ਅਤੇ ਉਸੇ ਵੇਲੇ ਉਸ ਆਰੋਪੀ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਪੁਲਿਸ ਦੇ ਹਵਾਲੇ ਕਰ ਦਿਤਾ। ਪ੍ਰਦਰਸ਼ਨਕਾਰੀਆਂ ਦਾ ਆਰੋਪ ਹੈ ਕਿ ਪੁਲਿਸ ਨੇ ਕੁਝ ਦੇਰ ਬਾਅਦ ਉਸ ਆਰੋਪੀ ਨੂੰ ਛੱਡ ਦਿੱਤਾ।  ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਆਰੋਪੀ ਦੇ ਕੋਲੋਂ ਮੌਕੇ 'ਤੇ ਇੱਕ ਹਥੌੜਾ ਪੈਟਰੋਲ ਦੀ ਬੋਤਲ ਬਰਾਮਦ ਕਰਕੇ ਪੁਲਿਸ ਦੇ ਹਵਾਲੇ ਵੀ ਕੀਤੀ ਸੀ।

- PTC NEWS

Top News view more...

Latest News view more...